
ਚੰਡੀਗੜ੍ਹ - ਨਵਜੋਤ ਸਿੰਘ ਸਿੱਧੂ ਸਮਾਗਮ ਵਿਚ ਪਹੁੰਚ ਚੁੱਕੇ ਹਨ। ਪ੍ਰਤਾਪ ਬਾਜਵਾ, ਪਰਗਟ ਸਿੰਘ ਸਮੇਤ ਬਾਕੀ ਮੈਂਬਰ ਅਤੇ ਵਿਧਾਇਕ ਵੀ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਕੈਪਟਨ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਅਤੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਨਿਊਜ਼ ਏਜੰਸੀ ਅਨੁਸਾਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁਲਾਕਾਤ ਤੋਂ ਕੁਝ ਸਮੇਂ ਬਾਅਦ ਹੀ ਕਿਹਾ ਕਿ 'ਪੰਜਾਬ ਸੰਕਟ ਦਾ ਹੱਲ ਹੋ ਗਿਆ ਹੈ, ਤੁਸੀਂ ਦੇਖ ਸਕਦੇ ਹੋ'।
ਇਸ ਦੇ ਨਾਲ ਹੀ ਦੱਸ ਦਈਏ ਕਿ ਸੰਗਤ ਸਿੰਘ ਗਿਲਜੀਆਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਸਮਾਗਮ ਵਿਚ ਸੰਬੋਧਨ ਕੀਤਾ ਅਤੇ ਕਿਹਾ ਕਿ 2022 'ਚ ਫਿਰ ਕਾਂਗਰਸ ਸਰਕਾਰ ਪੰਜਾਬ ਵਿਚ ਬਣੇਗੀ। ਇਸ ਮੌਕੇ ਪਵਨ ਗੋਇਲ ਦਾ ਕਹਿਣਾ ਸੀ ਕਿ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਇੱਕ ਜੁਝਾਰੂ ਨੇਤਾ ਪੰਜਾਬ ਨੂੰ ਦਿੱਤਾ ਹੈ।