
2698 ਕਲਰਕਾਂ ਨੂੰ 26 ਜੁਲਾਈ ਤੋਂ 28 ਜੁਲਾਈ 2021 ਤੱਕ ਆਨ ਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ।
ਚੰਡੀਗੜ - ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦਫਤਰੀ ਕੰਮ-ਕਾਜ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਆਪਣੇ ਕਲਰਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨਕਮ ਟੈਕਸ ਰਿਟਰਨ (ਟੀ.ਡੀ.ਐਸ. ਰਿਟਰਨ) ਫਾਈਲ ਕਰਨ ਲਈ ਖੇਤਰੀ ਦਫਤਰਾਂ, ਸਕੂਲਾਂ/ ਸੰਸਥਾਵਾਂ ਦੇ ਕੁੱਲ 2698 ਕਲਰਕਾਂ ਨੂੰ 26 ਜੁਲਾਈ ਤੋਂ 28 ਜੁਲਾਈ 2021 ਤੱਕ ਆਨ ਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਸਵੇਰ 9.30 ਵਜੇ ਸ਼ੁਰੂ ਹੋਇਆ ਕਰੇਗੀ।
Punjab School Education Department
ਬੁਲਾਰੇ ਅਨੁਸਾਰ 26 ਜੁਲਾਈ ਨੂੰ ਅੰਮਿ੍ਰਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਤਰਨ ਤਾਰਨ, ਫਤਹਿਗੜ ਸਾਹਿਬ ਜਦਕਿ 27 ਜੁਲਾਈ ਨੂੰ ਲੁਧਿਆਣਾ, ਮੋਗਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ, ਮੁਕਤਸਰ, ਐਸ.ਏ.ਐਸ ਨਗਰ ਦੇ ਕਲਰਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸੇ ਤਰਾਂ ਹੀ 28 ਜੁਲਾਈ ਨੂੰ ਬਠਿੰਡਾ, ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਰੂਪ ਨਗਰ, ਕਪੂਰਥਲਾ, ਮੁੱਖ ਦਫ਼ਤਰ ਅਤੇ ਖੇਤਰੀ ਦਫਤਰਾਂ ਦੇ ਸਟਾਫ ਦੀ ਟ੍ਰੇਨਿੰਗ ਹੋਵੇਗੀ।