
ਨੋਵਾਕ ਜੋਕੋਵਿਚ ਯੂ. ਐੱਸ. ਓਪਨ ’ਚੋਂ ਬਾਹਰ ਰਹਿ ਸਕਦੇ ਹਨ
ਨਵੀਂ ਦਿੱਲੀ, 22 ਜੁਲਾਈ : 21ਵਾਰ ਦੇ ਗ੍ਰੈਂਡ ਸਲੈਮ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਅਮਰੀਕਾ ਦੀ ਕੋਰੋਨਾ ਵੈਕਸੀਨ ਨੀਤੀ ਕਾਰਨ ਇਸ ਸਾਲ ਦੀ ਆਖ਼ਰੀ ਗ੍ਰੈਂਡ ਸਲੈਮ ਪ੍ਰਤੀਯੋਗਿਤਾ ਯੂ. ਐਸ. ਓਪਨ ਤੋਂ ਬਾਹਰ ਰਹਿ ਸਕਦੇ ਹਨ। ਅਮਰੀਕੀ ਨਿਯਮਾਂ ਦੇ ਮੁਤਾਬਕ, ਦੇਸ਼ ’ਚ ਪ੍ਰਵੇਸ਼ ਲਈ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਉਣਾ ਜ਼ਰੂਰੀ ਹੈ। ਸਰਬੀਆ ਦੇ ਜੋਕੋਵਿਚ ਨੇ ਵੈਕਸੀਨ ਨਹੀਂ ਲਗਵਾਈ ਹੈ ਤੇ ਉਹ ਅਪਣੀ ਵੈਕਸੀਨ ਵਿਰੋਧੀ ਰਾਏ ਕਾਰਨ ਇਸ ਸਾਲ ਹੋਏ ਆਸਟਰੇਲੀਅਨ ਓਪਨ ਤੋਂ ਵੀ ਬਾਹਰ ਰਹੇ ਸਨ।
ਹੁਣ ਯੂ. ਐਸ. ਓਪਨ ਦੇ ਆਯੋਜਕਾਂ ਨੇ ਕਿਹਾ ਕਿ ਉਹ ਅਮਰੀਕੀ ਸਰਕਾਰ ਦੇ ਕੋਵਿਡ-19 ਵੈਕਸੀਨ ਨਿਯਮਾਂ ਦਾ ਸਨਮਾਨ ਕਰਦੇ ਹਨ। ਯੂ. ਐੱਸ. ਓਪਨ ਨੇ ਜਾਰੀ ਬਿਆਨ ’ਚ ਕਿਹਾ, ’ਆਈ. ਟੀ. ਐੱਫ਼. ਗ੍ਰੈਂਡ ਸਲੈਮ ਨਿਯਮ ਕਿਤਾਬ ਦੇ ਮੁਤਾਬਕ ਸਾਰੇ ਪਾਤਰ ਖਿਡਾਰੀ ਈਵੈਂਟ ਦੇ ਪਹਿਲੇ ਸੋਮਵਾਰ ਤੋਂ 42 ਦਿਨ ਪਹਿਲਾਂ ਰੈਂਕਿੰਗ ਦੇ ਆਧਾਰ ’ਤੇ ਖ਼ੁਦ-ਬ-ਖ਼ੁਦ ਆਟੋਮੈਟਿਕ ਤੌਰ ’ਤੇ ਪੁਰਸ਼ ਤੇ ਮਹਿਲਾ ਸਿੰਗਲ ਦੇ ਮੁੱਖ ਡਰਾਅ ਖੇਤਰਾਂ ’ਚ ਪ੍ਰਵੇਸ਼ ਕਰ ਜਾਂਦੇ ਹਨ। ਯੂ. ਐੱਸ. ਓਪਨ ’ਚ ਖਿਡਾਰੀਆਂ ਲਈ ਟੀਕਾਕਰਨ ਲਾਜ਼ਮੀ ਨਹੀਂ ਹੈ, ਪਰ ਆਯੋਜਕ ਗ਼ੈਰ-ਅਮਰੀਕੀ ਨਾਗਰਿਕਾਂ ਲਈ ਦੇਸ਼ ’ਚ ਯਾਤਰਾ ਦੇ ਸਬੰਧ ’ਚ ਅਮਰੀਕੀ ਸਰਕਾਰ ਦੇ ਨਿਯਮਾਂ ਦਾ ਸਨਮਾਨ ਕਰੇਗਾ।’ (ਏਜੰਸੀ