
ਵਿਧਾਨ ਸਭਾ ਸਪੀਕਰ ਨਾਲ ਵਿਸ਼ੇਸ਼ ਗੱਲਬਾਤ
ਸਾਲਾਨਾ 40 ਬੈਠਕਾਂ ਯਕੀਨੀ ਬਣਾਵਾਂਗੇ : ਸੰਧਵਾਂ
ਚੰਡੀਗੜ੍ਹ, 22 ਜੁਲਾਈ(ਜੀ.ਸੀ. ਭਾਰਦਵਾਜ) : ਸਵਾ ਚਾਰ ਮਹੀਨੇ ਪੁਰਾਣੀ ਪੰਜਾਬ 'ਚ ਆਪ ਦੀ ਸਰਕਾਰ, ਇਸ ਦੇ ਮੰਤਰੀਆਂ, ਸਪੀਕਰ ਤੇ ਵਿਸ਼ੇਸ਼ ਕਰ ਮੁੱਖ ਮੰਤਰੀ ਦੀ ਕਈ ਫ਼ੈਸਲਿਆਂ ਕਾਰਨ ਸ਼ਲਾਘਾ, ਨਵੇਂ ਬਦਲਾਅ ਤੇ ਮੁਫ਼ਤਖੋਰੀ ਸਮੇਤ ਖ਼ਰਚਿਆਂ ਤੇ ਕੀਤੇ ਕੰਟਰੋਲ ਵਾਸਤੇ ਲੋਕਾਂ ਅੰਦਰ ਸੰਤੋਸ਼ ਅਤੇ ਕਈ ਥਾਂ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਕਾਰਨ ਸਖ਼ਤ ਆਲੋਚਨਾ ਸਾਹਮਣੇ ਨਜ਼ਰ ਆ ਰਹੀ ਹੈ | ਕਈ ਥਾਈਾ ਗੁੱਸਾ ਕਿਤੇ ਖੁਸ਼ੀ ਅਤੇ ਕਿਤੇ ਤਕਰਾਰ ਵੀ ਦੇਖਣ ਨੂੰ ਮਿਲ ਰਹੀ ਹੈ |
ਇਸ ਸਾਰੇ ਖੱਟੇ ਮਿੱਠੇ ਤੇ ਕੁਸੈਲੇ ਮਾਹੌਲ ਸਮੇਤ ਭਵਿੱਖ ਦੀਆਂ ਨੀਤੀਆਂ ਤੇ ਨਿਸ਼ਾਨੇ ਕਿਹੜੇ ਤੈਅ ਕੀਤੇ ਹਨ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਗੱਲਬਾਤ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਦਸਿਆ ਕਿ ਆਪ ਦੀ ਸਰਕਾਰ ਦੇ ਪੈਮਾਨੇ ਬੜੇ ਸਪਸ਼ਟ ਹਨ ਕਿ ਪੰਜਾਬ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨੀਆਂ ਹਨ ਅਤੇ ਆਉਂਦੇ ਪੰਜ ਸਾਲਾਂ 'ਚ ਵਾਅਦੇ ਪੂਰੇ ਕਰਨੇ ਹਨ ਤੇ ਸੂਬਾ ਪੱਧਰ ਦੇ ਨਾਲ ਨਾਲ ਰਾਸ਼ਟਰੀ ਪੱਧਰ ਤੇ ਆਪ ਦੀ ਸਾਖ ਮਜ਼ਬੂਤ ਕਰਨੀ ਹੈ | ਸਰਕਾਰੀ ਫ਼ੈਸਲਿਆਂ ਤੇ ਨੀਤੀਆਂ ਤੋਂ ਇਲਾਵਾ ਵਿਧਾਨ ਸਭਾ ਨਾਲ ਜੁੜੀਆਂ ਕਿਰਿਆਵਾਂ ਯਾਨੀ ਇਜਲਾਸ ਕਮੇਟੀ ਬੈਠਕਾਂ, ਭਰਤੀਆਂ, ਤਨਖ਼ਾਹਾਂ, ਪੈਨਸ਼ਨਾਂ ਵਿਧਾਇਕਾਂ ਦੀ ਰਿਹਾਇਸ਼ ਆਦਿ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੰਧਵਾ ਨੇ ਦਸਿਆ ਕਿ ਜੂਨ 30 ਨੂੰ ਖ਼ਤਮ ਹੋਈਆਂ ਬਜਟ ਸੈਸ਼ਨ ਜ਼ਰੂਰ ਸੱਭ ਤੋਂ ਛੋਟਾ ਯਾਨੀ ਕੇਵਲ ਅੱਠ ਨੌਂ ਬੈਠਕਾਂ ਵਾਲਾ ਸੀ ਇਸ ਮਗਰੋਂ ਅੱਗੋਂ ਤੋਂ ਇਸ ਦਾ ਸਮਾਂ ਵਧਾਇਆ ਜਾਵੇਗਾ | ਉਨ੍ਹਾਂ ਕਿਹਾ ਸਾਲ 'ਚ ਤਿੰਨ ਇਜਲਾਸ ਕਰਿਆ ਕਰਾਂਗੇ ਅਤੇ ਨਿਯਮਾਂ ਅਨੁਸਾਰ ਸਾਲਾਨਾ ਚਾਲੀ ਬੈਠਕਾਂ ਹੋਣਗੀਆਂ ਇਸ ਨੂੰ ਯਕੀਨੀ ਬਣਾਵੇਗੀ | ਸਪੀਕਰ ਨੇ ਦਸਿਆ ਕਿ ਸੰਸਦੀ ਮਾਮਲਿਆਂ ਦੇ ਮੰਤਰੀ ਸਰਦਾਰ ਇੰਦਰਬੀਰ ਸਿੰਘ ਨਿੱਝਰ ਨਾਲ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਹੈ ਕਿ ਵੱਖ ਵੱਖ ਮਹਿਕਮਿਆਂ ਦੇ ਡਰਾਫਟ ਬਿੱਲ ਦੇ ਖਰੜੇ ਇਜਲਾਸ ਸ਼ੁਰੂ ਹੋਣ ਤੋਂ ਦੋ ਹਫ਼ਤੇ ਪਹਿਲਾਂ ਵਿਧਾਨ ਸਭਾ ਸਕੱਤਰੇਤ ਨੂੰ ਭੇਜਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਲੈਜਿਸਟੇਟਿਵ ਬਿਜਨੈੱਸ ਨਿਪਟਾਉਣ ਸਮੇਂ ਐਨ ਮੌਕੇ ਤੇ ਮੈਂਬਰਾਂ ਨੂੰ ਬਿੱਲਾ ਦੀ ਕਾਪੀ ਦੇਣ ਦੀ ਮਾੜੀ ਪ੍ਰੈਕਟਿਸ ਬਿਲਕੁਲ ਬੰਦ ਕੀਤੀ ਜਾਵੇਗੀ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕੱੁਝ ਦਿਨ ਪਹਿਲਾਂ ਆਮ ਪਬਲਿਕ ਤੇ ਹੋਰ ਬੁੱਧੀਜੀਵੀ ਦੀ ਰਾਏ ਲੈਣ ਲਈ ਅਖ਼ਬਾਰੀ ਇਸ਼ਤਿਹਾਰ ਵੀ ਛਾਪੇ ਜਾਣ | ਜੂਨ ਮਹੀਨੇ ਮੁਲਤਵੀ ਕੀਤੀ ਵਿਧਾਇਕਾਂ ਦੀ ਟ੍ਰੇਨਿੰਗ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਦਸਿਆ ਕਿ ਨਵੇਂ ਵਿਧਾਇਕਾਂ ਤੇ ਮੰਤਰੀਆਂ ਨੂੰ ਵਿਧਾਨ ਸਭਾ ਦੇ ਨਿਯਮਾਂ ਸੰਬੰਧੀ ਸਿਖਲਾਈ ਤੇ ਸਿਸਟਮ ਨੂੰ ਸੁਲਝਾਉਣ ਦੀ ਲੋੜ ਅਤਿ ਜਰੂਰੀ ਹੈ ਇਹ ਦੋ ਦਿਨ ਟਰੇਨਿੰਗ ਵਾਸਤੇ ਸਤੰਬਰ ਮਹੀਨੇ ਤਿਆਰੀ ਕਰ ਰਹੇ ਹਾਂ ਅਤੇ ਲੋਕ ਸਭਾ ਦੇ ਪਾਰਲੀਮੈਂਟਰੀ ਰਿਸਰਚ ਇੰਸਟੀਚਿਊਟ ਫਾਰ ਡੈਮੋਕਰੇਸੀ ਨਾਮ ਦੀ ਤਜ਼ਰਬੇਕਾਰ ਏਜੰਸੀ ਦੇ ਮਾਹਿਰਾਂ ਨੂੰ ਛੇਤੀ ਲਿਖਿਆ ਜਾ ਰਿਹਾ ਹੈ |
ਅਪਣੇ ਵਿਦੇਸ਼ੀ ਦੌਰੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਉਨ੍ਹਾਂ ਕਿਹਾ ਕਿ ਕਾਮਨਵੈਲਥ ਪਾਰਲੀਮੈਂਟਰੀ ਕਾਨਫਰੰਸ 'ਚ ਹਿੱਸਾ ਲੈਣ ਵਾਸਤੇ ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ ਤੋਂ ਪ੍ਰਵਾਨਗੀ ਵਾਸਤੇ ਲਿਖ ਦਿਤਾ ਹੈ ਮਨਜੂਰੀ ਮਿਲਣ ਤੇ ਇਕ 21 ਅਗੱਸਤ ਤੋਂ 26 ਅਗੱਸਤ ਤਕ ਕੈਨੇਡਾ ਦੇ ਹੈਲੀਫੈਕਸ 'ਚ ਹੋ ਰਹੀ ਕਾਨਫਰੰਸ 'ਚ ਹਿੱਸਾ ਲੈਣ ਲਈ ਵਿਦੇਸ਼ੀ ਦੌਰਾ ਅਠਾਰਾਂ ਅਗਸਤ ਦੇ ਆਸ ਪਾਸ ਸ਼ੁਰੂ ਹੋਏਗਾ ਇਸ 'ਚ ਲੋਕ ਸਭਾ ਦੇ ਸਪੀਕਰ ਅਤੇ ਭਾਰਤ ਦੇ ਰਾਜਾਂ ਦੇ ਸਾਰੇ ਸਪੀਕਰਾਂ ਨੂੰ ਸੱਦਾ ਦਿਤਾ ਗਿਆ ਹੈ |