ਕੇਂਦਰ ਨੇ ਆਟੋ ਕੰਪਨੀਆਂ ਨੂੰ ਵੱਡੀਆਂ ਕਾਰਾਂ ’ਚ 6 ਏਅਰਬੈਗ ਲਗਾਉਣ ਲਈ ਕਿਹਾ
Published : Jul 23, 2022, 12:01 am IST
Updated : Jul 23, 2022, 12:01 am IST
SHARE ARTICLE
image
image

ਕੇਂਦਰ ਨੇ ਆਟੋ ਕੰਪਨੀਆਂ ਨੂੰ ਵੱਡੀਆਂ ਕਾਰਾਂ ’ਚ 6 ਏਅਰਬੈਗ ਲਗਾਉਣ ਲਈ ਕਿਹਾ

ਨਵੀਂ ਦਿੱਲੀ, 22 ਜੁਲਾਈ : ਕੇਂਦਰ ਸਰਕਾਰ ਨੇ ਭਾਰਤੀ ਸੜਕਾਂ ’ਤੇ ਵਾਹਨਾਂ ’ਚ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਹਾਲ ਹੀ ’ਚ 6 ਏਅਰਬੈਗ ਨੂੰ ਲਾਜ਼ਮੀ ਕਰਨ ਦੀ ਪਹਿਲ ਕੀਤੀ ਸੀ। ਹੁਣ ਕੇਂਦਰ ਇਸ ਨਵੇਂ ਨਿਯਮ ਨੂੰ ਲਾਗੂ ਕਰਨ ਲਈ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ। 
ਮੀਡੀਆ ਰਿਪੋਰਟ ਮੁਤਾਬਕ ਕੇਂਦਰ ਨੇ 8 ਯਾਤਰੀਆਂ ਵਾਲੇ ਸਾਰੇ ਵਾਹਨਾਂ ’ਚ 6 ਏਅਰਬੈਗ ਦੇ ਲਾਜ਼ਮੀ ਫ਼ਿਟਮੈਂਟ ਦੇ ਰੋਡਮੈਪ ’ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਆਟੋਮੋਬਾਇਲ ਉਦਯੋਗ ਦੇ ਹਿੱਤਧਾਰਕਾਂ ਦੀ ਇਕ ਬੈਠਕ ਸੱਦੀ ਹੈ। ਉਥੇ ਹੀ ਆਟੋ ਇੰਡਸਟਰੀ ਅਤੇ ਕੱੁਝ ਵਾਹਨ ਨਿਰਮਾਤਾਵਾਂ ਨੇ ਇਹ ਤਰਕ ਦਿਤਾ ਹੈ ਕਿ 6 ਏਅਰਬੈਗ ਨੂੰ ਵਾਹਨਾਂ ’ਚ ਸ਼ਾਮਲ ਕਰਨ ਨਾਲ ਕਾਰਾਂ ਮਹਿੰਗੀਆਂ ਹੋ ਜਾਣਗੀਆਂ, ਜਿਸ ਦਾ ਅਸਰ ਵਾਹਨਾਂ ਦੀ ਵਿਕਰੀ ’ਤੇ ਪਵੇਗਾ। 
ਇਕ ਰਿਪੋਰਟ ਮੁਤਾਬਕ ਸਰਕਾਰ ਦੇ ਇਕ ਸਰੋਤ ਨੇ ਦਸਿਆ ਕਿ ਅਜਿਹੇ ਮਾਰਕੀਟ ’ਚ ਜਿਥੇ 80 ਫ਼ੀ ਸਦੀ ਤੋਂ ਵੱਧ ਪਰਸਨਲ ਬਾਇਰਸ ਫ਼ਾਈਨੈਂਸਿੰਗ ਸਲਿਊਸ਼ਨਸ ਦਾ ਬਦਲ ਚੁਣਦੇ ਹਨ, ਉੱਥੇ ਵਾਹਨਾਂ ਦੀ ਵਧਣ ਵਾਲੀ ਵਾਧੂ ਲਾਗਤ ਮੰਥਲੀ ਈ.ਐੱਮ. ਆਈ. ’ਚ 150 ਰੁਪਏ ਤਕ ਵਧ ਜਾਵੇਗੀ। ਇਥੇ ਸਰਕਾਰ ਦਾ ਮੰਨਣਾ ਹੈ ਕਿ ਵਾਧੂ ਏਅਰਬੈਗ ਲਗਾਉਣ ’ਤੇ ਇਕ ਛੋਟੀ ਕਾਰ ਦੀ ਕੀਮਤ ’ਚ 6000-10,000 ਰੁਪਏ ਦੀ ਲਾਗਤ ਵਧੇਗੀ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜਸਭਾ ’ਚ ਇਕ ਜਵਾਬ ’ਚ ਕਿਹਾ ਸੀ ਕਿ ਜਿਨੇਵਾ ਦੇ ਵਰਲਡ ਰੋਡ ਸਟੈਟਿਸਟਿਕਸ ਮੁਤਾਬਕ ਭਾਰਤ ’ਚ 2020 ’ਚ 1.5 ਲੱਖ ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ ਜੋ 207 ਦੇਸ਼ਾਂ ’ਚ ਦਰਜ ਕੁੱਲ ਸੜਕ ਦੁਰਘਟਨਾਵਾਂ ਦਾ 26.37 ਫ਼ੀ ਸਦੀ ਹੈ।  (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement