17 ਸਾਲਾ ਸਿਮਰ ਸਿੰਘ ਨੇ 19 ਕਿਤਾਬਾਂ ਲਿਖ ਕੇ ‘ਵਿਸ਼ਵ ਰੀਕਾਰਡ’ ਬਣਾਇਆ
Published : Jul 23, 2023, 7:28 am IST
Updated : Jul 23, 2023, 7:28 am IST
SHARE ARTICLE
photo
photo

ਸਿੱਖ ਇਤਿਹਾਸ ਤੇ ਗੁਰੂਆਂ ਬਾਰੇ 13ਵੇਂ ਸਾਲ ਵਿਚ ਪਹਿਲੀ ਕਿਤਾਬ ਲਿਖੀ

 

ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਮੀਰਪੁਰ ਰਿਆਸਤ ਨਾਲ ਸਬੰਧ ਰਖਦੇ ਸਈਅਦ ਮੁਸ਼ਤਾਕ ਹੁਸੈਨ ਸ਼ਾਹ ਤੋਂ ਸਈਅਦ ਪ੍ਰਿਥੀਪਾਲ ਸਿੰਘ ਬਣੇ, ਸਿੱਖ ਪੜਦਾਦਾ ਦੇ ਪੋਤਰੇ 17 ਸਾਲਾ ਸਿਮਰ ਸਿੰਘ ਨੇ ਸਿੱਖੀ ਫ਼ਲਸਫ਼ੇ, ਸਿੱਖ ਧਰਮ, ਸਿੱਖ ਗੁਰੂਆਂ ਤੇ ਸਿੱਖ ਇਤਿਹਾਸ ਬਾਰੇ 19 ਕਿਤਾਬਾਂ ਤੇ ਤਿੰਨ ਖੋਜ ਪੱਤਰ ਛਾਪ ਕੇ ਸੱਭ ਤੋਂ ਛੋਟੀ ਉਮਰ ਦਾ ਇਤਿਹਾਸਕਾਰ ਬਣਨ ਦਾ ਵਿਸ਼ਵ ਰੀਕਾਰਡ ਸਥਾਪਤ ਕੀਤਾ ਹੈ।

ਪਾਕਿਸਤਾਨ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਪਹੁੰਚ ਕੇ ਸਿੱਖ ਧਰਮ ਤੇ ਵਿਸ਼ੇਸ਼ ਕਰ ਕੇ ਗੁਰੂ ਨਾਨਕ ਦੇਵ ਨਾਲ ਜੁੜੇ ਸੈਂਕੜੇ ਸਥਾਨਾਂ ਦਾ ਦੌਰਾ ਕਰ ਕੇ ਆਏ ਪਟਿਆਲਾ ਨਿਵਾਸੀ ਸਿਮਰ ਸਿੰਘ ਨੇ ਦਸਿਆ ਕਿ ਸਿੱਖ ਗੁਰੂਆਂ ਅਤੇ ਸਿੱਖ ਯੋਧਿਆਂ ਬਾਰੇ ਮਿਲੀਆਂ ਸੈਂਕੜੇ ਹੱਥ ਲਿਖਤਾਂ, ਜਨਮ ਸਾਖੀਆਂ ਅਤੇ ਧਰਮ ਗ੍ਰੰਥ ਅਤੇ ਇਤਿਹਾਸ ਨਾਲ ਜੁੜੇ ਦਸਤਾਵੇਜ਼, ਅਣਗੌਲੇ ਰਹੇ ਹਨ ਜਿਨ੍ਹਾਂ ਤੋਂ ਸੇਧ ਲੈ ਕੇ ਪੂਰਨ ਇਤਿਹਾਸ ਰਚਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੁਰੂ ਗ੍ਰੰਥ ਸਾਹਿਬ ਭਵਨ ਚੰਡੀਗੜ੍ਹ ਵਿਖੇ ਗੱਲਬਾਤ ਕਰਦੇ ਹੋਏ ਸਿਮਰ ਸਿੰਘ ਨੇ ਦਸਿਆ ਕਿ ਸੱਚੀ ਸੁੱਚੀ ਸਿੱਖੀ ਨੂੰ ਅੱਜ ਕਈ ਵਿਵਾਦਾਂ, ਬਹਿਸ, ਪੜਚੌਲਾਂ ਅਤੇ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਵਾਰ, ਸਿੱਖ ਗੁਰੂਆਂ ਤੇ ਪੁਰਾਣੀਆਂ ਸਿੱਖ ਰਵਾਇਤਾਂ ਨੂੰ, ਨਵੀਂ ਪੀੜ੍ਹੀ, ਕਰਾਮਾਤਾਂ ਅਤੇ ਆਧੁਨਿਕ ਪਰਖ ਤੇ ਕਸੌਟੀ ਦੇ ਅਨੁਮਾਵਾਂ ਤੇ ਨਾਪਤੋਲ ਨਾਲ ਜੋੜ ਕੇ ਰੱਦ ਕਰ ਦਿੰਦੀ ਹੈ ਜੋ ਇਸ ਨਿਵੇਕਲੇ ਤੇ ਵਿਗਿਆਨਕ ਧਰਮ ਦੀ ਤਰਾਸਦੀ ਹੈ।
ਨੌਜਵਾਨ ਸਿਮਰ ਸਿੰਘ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ, ਮੌਜੂਦਾ ਗੰਧਲੀ ਸਿਆਸਤ ਵਿਚ ਫਸ ਕੇ ਅਸਲ ਧਰਮ ਪ੍ਰਚਾਰ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਜੇ ਕਰਾਮਾਤ ਨਿਜੀ ਮੁਫ਼ਾਦ ਜਾਂ ਖ਼ੁਦਗਰਜ਼ੀ ਵਾਸਤੇ ਦਿਖਾਈ ਜਾਂਦੀ ਹੈ ਤਾਂ ਸਮਾਜ ਨੂੰ ਮੰਜ਼ੂਰ ਨਹੀਂ ਪਰ ਜੇ ਇਹੋ ਕਰਾਮਾਤ, ਲੋਕ ਭਲਾਈ ਵਾਸਤੇ ਪ੍ਰਚਾਰਤ ਕੀਤੀ ਜਾਂਦੀ ਹੈ ਤਾਂ ਸਿੱਖ ਕੌਮ ਨੂੰ ਪ੍ਰਵਾਨਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਮੱਕਾ ਮਦੀਨਾ ਅਰਬ ਤਕ ਬਾਬੇ ਨਾਨਕ ਦੇ ਪਹੁੰਚਣ, ਹਿੰਦੂ ਗ੍ਰੰਥਾਂ, ਇਸਲਾਮ, ਇਸਾਈਮਤ ਬਾਰੇ ਅਨੇਕਾਂ ਸਵਾਲਾਂ ਦਾ ਜਵਾਬ ਦਿੰਦਿਆਂ ਇਸ ਨੌਜਵਨ ਨੇ ਸਾਦਾ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਸਿੱਖ ਧਰਮ ਦਾ ਪਹਿਲਾ ਸ਼ਹੀਦ ਕਾਜ਼ੀ ਰੁਕਨ-ਓ-ਦੀਨ ਸੀ ਜਿਸ ਨੂੰ ਮੱਕਾ ਦੇ ਕੱਟੜ ਮੁਸਲਮਾਨਾਂ ਨੇ ਮਾਰ ਦਿਤਾ ਸੀ ਕਿਉਂਕਿ ਉਸ ਕਾਜ਼ੀ ਨੇ ਬਾਬਾ ਨਾਨਕ ਦੀ ਸ਼ਖ਼ਸੀਅਤ ਬਾਰੇ ਕਈ ਬਚਿੱਤਰ ਕਿਸੇ ਸੁਣਾਏ ਸਨ। ਸਿਮਰ ਸਿੰਘ ਨੇ ਸਲਾਹ ਦਿਤੀ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਛੋਟੀ ਉਮਰ ਯਾਨੀ ਬਚਪਨ ਤੋਂ ਹੀ ਧਾਰਮਕ ਜਥੇਬੰਦੀਆਂ ਨਾਲ ਜੋੜਨਾ ਜ਼ਰੂਰੀ ਹੈ ਅਤੇ ਕਿਤਾਬੀ ਸਿਖਿਆ ਦੇ ਨਾਲ ਨਾਲ ਸਮਾਜਕ, ਇਤਿਹਾਸਕ, ਪ੍ਰਵਾਰਕ, ਮਨੋਵਿਗਿਆਨਕ ਅਤੇ ਜੀਵਨ ਜਾਚ ਸਬੰਧੀ ਨੁਕਤਿਆਂ ਦੇ ਹੱਲ ਕਰਨ ਨਾਲ ਲੜਕੇ ਲੜਕੀਆਂ ਨੂੰ ਸੇਧ ਦੇਣੀ ਜ਼ਰੂਰੀ ਹੈ।

ਉਨ੍ਹਾਂ ਦਾ ਵਿਚਾਰ ਹੈ ਕਿ ਸਿੱਖ ਧਰਮ ਕੇਵਲ ਪੰਜਾਬ ਤਕ ਸੀਮਤ ਨਹੀਂ, ਇਸ ਨੂੰ ਸਾਰੇ ਦੇਸ਼ ਤੇ ਵਿਦੇਸ਼ਾਂ ਵਿਚ ਵੀ ਫੈਲਾਉਣ ਦੇ ਨਾਲ ਨਾਲ ਗੁਰੂਆਂ ਨਾਲ ਜੁੜੀਆਂ ਪੁਰਾਣੀਆਂ ਹੱਥ ਲਿਖਤਾਂ ਵੀ ਖੋਜ ਭਰਪੂਰ ਸਟੱਡੀ ਕਰਨ ਦੀ ਲੋੜ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement