
ਤੇਜ਼ ਰਫ਼ਤਾਰ ਟਰਾਲੇ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਵਾਪਰਿਆ ਹਾਦਸਾ
ਮਲੇਰਕੋਟਲਾ: ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਘਵੀਰ ਸਿੰਘ ਲਾਡੀ ਕੁੱਪ ਦੇ ਹੋਣਹਾਰ ਨੌਜਵਾਨ ਪੁੱਤਰ ਦੀ ਅਮਰੀਕਾ ਦੇ ਨਿਊਯਾਰਕ ਵਿਚ ਸੜਕ ਹਾਦਸੇ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ: ਚਿੱਟੇ ਨਾਲ ਫੜੇ ਗਏ ਅਕਾਲੀ ਆਗੂ ਦੀ ਮੀਡੀਆ ਨੂੰ ਧਮਕੀ, ''ਬਾਹਰ ਆਉਣ ਦਿਓ ਤੁਹਾਡੇ ਚੈਨਲ ਸਭ ਸੈੱਟ ਕਰੂੰਗਾ'
ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਨੂਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਸਨੂਰ ਆਪਣੇ ਘਰ ਤੋਂ ਕਿਸੇ ਕੰਮ ਲਈ ਮੋਟਰਸਾਈਕਲ ’ਤੇ ਨਿਕਲਿਆ ਸੀ। ਅੱਗੋਂ ਕੁਝ ਦੂਰੀ ’ਤੇ ਜਾ ਕੇ ਮੁੱਖ ਸੜਕ ’ਤੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਦਿੱਲੀ ਨਾਲ ਸਬੰਧਤ ਆਰਡੀਨੈਂਸ ਦੀ ਥਾਂ ਲਿਆਂਦਾ ਜਾਣ ਵਾਲਾ ਬਿਲ ਗ਼ੈਰਸੰਵਿਧਾਨਕ : ਰਾਘਵ ਚੱਢਾ
ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਜਸਨੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿਤਾ। ਬੇਹੱਦ ਮਿਹਨਤੀ ਤੇ ਸਾਊ ਸੁਭਾਅ ਦਾ ਮਾਲਕ ਜਸਨੂਰ ਸਿੰਘ ਮਕੈਨੀਕਲ ਡਿਪਲੋਮਾ ਪ੍ਰਾਪਤ ਅਮਰੀਕਾ ਦਾ ਪੱਕਾ ਨਾਗਰਿਕ ਸੀ। ਨੌਜਵਾਨ ਦੀ ਮੌਤ ’ਤੇ ਹਲਕੇ ਅੰਦਰ ਸੋਗ ਦੀ ਲਹਿਰ ਹੈ ।