ਜਹਾਜ਼ ਦੇ ਫਰਸ਼ 'ਤੇ ਮਹਿਲਾ ਨੇ ਕੀਤਾ ਪਿਸ਼ਾਬ, ਕਿਹਾ: ਕਰੂ ਨੇ ਵਰਤਣ ਦਿੱਤਾ ਬਾਥਰੂਮ, 2 ਘੰਟੇ ਕੀਤਾ ਇੰਤਜ਼ਾਰ  
Published : Jul 23, 2023, 4:24 pm IST
Updated : Jul 23, 2023, 4:24 pm IST
SHARE ARTICLE
 Woman urinates on plane floor, says:  Crew let use bathroom, waited 2 hours
Woman urinates on plane floor, says: Crew let use bathroom, waited 2 hours

ਵਿਊ ਫਰੌਮ ਦ ਵਿੰਗ ਨਾਂ ਦੀ ਵੈੱਬਸਾਈਟ ਨੇ ਦਿੱਤੀ ਜਾਣਕਾਰੀ

 

ਨਵੀਂ ਦਿੱਲੀ - ਅਮਰੀਕੀ ਸਪਿਰਟ ਏਅਰਲਾਈਨ ਦੇ ਜਹਾਜ਼ ਦੇ ਫਰਸ਼ 'ਤੇ ਇਕ ਔਰਤ ਵੱਲੋਂ ਪਿਸ਼ਾਬ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਹਿਲਾ ਦਾ ਕਹਿਣਾ ਹੈ ਕਿ ਜਹਾਜ਼ ਦੇ ਚਾਲਕ ਦਲ ਨੇ ਉਸ ਨੂੰ ਕਈ ਘੰਟਿਆਂ ਤੱਕ ਜਹਾਜ਼ ਦਾ ਵਾਸ਼ਰੂਮ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਲਈ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ। ਵਿਊ ਫਰੌਮ ਦ ਵਿੰਗ ਨਾਂ ਦੀ ਵੈੱਬਸਾਈਟ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। 

ਵੈੱਬਸਾਈਟ ਮੁਤਾਬਕ ਮਹਿਲਾ ਯਾਤਰੀ ਨੇ ਦਾਅਵਾ ਕੀਤਾ ਕਿ ਉਸ ਨੇ ਦੋ ਘੰਟੇ ਇੰਤਜ਼ਾਰ ਕੀਤਾ ਅਤੇ ਜਦੋਂ ਉਹ ਇਸ ਨੂੰ ਹੋਰ ਨਹੀਂ ਚੁੱਕ ਸਕੀ ਤਾਂ ਉਸ ਨੇ ਜਹਾਜ਼ ਦੇ ਫਰਸ਼ 'ਤੇ ਪਿਸ਼ਾਬ ਕਰ ਦਿੱਤਾ। ਔਰਤ ਦੀ ਇਸ ਘਟਨਾ ਨੂੰ ਕੈਬਿਨ ਕਰੂ ਦੇ ਇੱਕ ਮੈਂਬਰ ਨੇ ਰਿਕਾਰਡ ਕੀਤਾ ਹੈ। ਸਪਿਰਿਟ ਏਅਰਲਾਈਨਜ਼ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਇੱਕ ਅਫਰੀਕੀ ਅਮਰੀਕੀ ਔਰਤ ਨੇ ਫਲਾਈਟ ਵਿਚ ਫਰਸ਼ 'ਤੇ ਪਿਸ਼ਾਬ ਕਰ ਦਿੱਤਾ ਕਿਉਂਕਿ ਉਹ ਟੇਕ ਆਫ ਤੋਂ ਬਾਅਦ ਟਾਇਲਟ ਖੁੱਲ੍ਹਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਸੀ। 

ਫਲਾਈਟ ਅਟੈਂਡੈਂਟ ਨੇ ਉਸ ਨੂੰ ਕਿਹਾ ਕਿ ਉਸ ਨੂੰ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਉਸ ਦੇ ਪਿਸ਼ਾਬ ਤੋਂ ਬਦਬੂ ਆ ਰਹੀ ਸੀ। ਵੀਡੀਓ 'ਚ ਔਰਤ ਜਹਾਜ਼ ਦੇ ਫਰਸ਼ 'ਤੇ ਬੈਠ ਕੇ ਬਹਿਸ ਕਰਦੀ ਨਜ਼ਰ ਆ ਰਹੀ ਹੈ, ਜਦਕਿ ਇਕ ਹੋਰ ਔਰਤ ਮੂੰਹ ਮੋੜ ਕੇ ਖੜ੍ਹੀ ਹੈ। ਸਪਿਰਿਟ ਏਅਰਲਾਈਨ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਘਟਨਾ 'ਤੇ ਨਾਰਾਜ਼ਗੀ ਜਤਾਈ ਹੈ। ਇਕ ਯੂਜ਼ਰ ਨੇ ਲਿਖਿਆ ਹੈ ਕਿ ਮੇਰੀ ਬਿੱਲੀ ਵੀ ਇਸ ਤੋਂ ਜ਼ਿਆਦਾ ਸਫ਼ਾਈ ਰੱਖਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਯਾਤਰਾ ਕਰਦੇ ਸਮੇਂ ਲੋਕਾਂ ਨੂੰ ਸਿਵਲ ਰਹਿਣ ਦੀ ਜ਼ਰੂਰਤ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਜਹਾਜ਼ ਦੇ ਫਰਸ਼ 'ਤੇ ਪਿਸ਼ਾਬ ਕੀਤਾ ਹੋਵੇ। ਇਸ ਤੋਂ ਪਹਿਲਾਂ 2018 'ਚ ਵੀਜ਼ ਏਅਰ ਦੀ ਫਲਾਈਟ 'ਚ ਇਕ ਔਰਤ ਨੇ ਅਜਿਹਾ ਹੀ ਕੀਤਾ ਸੀ। ਯੂਕੇ ਮੈਟਰੋ ਦੀ ਰਿਪੋਰਟ ਮੁਤਾਬਕ ਇੱਕ ਔਰਤ ਨੇ ਜਹਾਜ਼ ਵਿਚ ਈਂਧਨ ਭਰਦੇ ਸਮੇਂ ਵਾਸ਼ਰੂਮ ਦੀ ਵਰਤੋਂ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਚਾਲਕ ਦਲ ਨੇ ਉਸ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਔਰਤ ਨੇ ਗੈਲਰੀ 'ਚ ਖਾਣਾ ਬਣਾਉਣ ਵਾਲੀ ਥਾਂ 'ਤੇ ਹੀ ਪਿਸ਼ਾਬ ਕਰ ਦਿੱਤਾ।
 


 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement