
Moga News : ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Moga News : ਅਬੋਹਰ ਦੇ ਪਿੰਡ ਨੇੜੇ ਪਿੰਡ ਰਾਏਪੁਰਾ ਦੀ ਵਸਨੀਕ ਅਤੇ ਮੋਗਾ ’ਚ ਇੱਕ ਨਵ-ਵਿਆਹੀ ਲੜਕੀ ਨੇ ਬੀਤੇ ਦਿਨ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਉਂਕਿ ਸਹੁਰੇ ਪਰਿਵਾਰ ਉਸ ਨੂੰ ਕਾਲ ਰੰਗ ਹੋਣ ਦੇ ਤਾਅਨੇ ਮਾਰਦੇ ਸੀ ਅਤੇ ਉਸ ਵੱਲੋਂ ਬਣਾਇਆ ਖਾਣਾ ਵੀ ਨਹੀਂ ਖਾਂਦੇ ਸਨ। ਮ੍ਰਿਤਕ ਦੀ ਲਾਸ਼ ਅੱਜ ਸਵੇਰੇ ਪਿੰਡ ਕਾਲਾ ਟਿੱਬਾ ਦੀ ਇੱਕ ਨਹਿਰ ’ਚੋਂ ਮਿਲੀ, ਜਿਸ ਨੂੰ ਸਦਰ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।
ਇਹ ਵੀ ਪੜੋ: Delhi News : ਓਮ ਬਿਰਲਾ ਦੀ ਧੀ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਨਿਰਮਲ ਕੌਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਮੋਗਾ ਨਿਵਾਸੀ ਦਿਲਦੀਪ ਨਾਲ ਵਿਆਹ ਹੋਇਆ ਸੀ ਪਰ ਉਸ ਦਾ ਰੰਗ ਕਾਲਾ ਹੋਣ ਕਾਰਨ ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਉਸ ਨੂੰ ਅਕਸਰ ਤਾਅਨੇ ਮਾਰਦੇ ਰਹਿੰਦੇ ਸਨ। ਜਿਸ ਕਾਰਨ ਉਹ ਤਣਾਅ ’ਚ ਰਹਿਣ ਲੱਗੀ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਨਿਰਮਲ ਕੌਰ ਦਾ ਦਿਉਰ ਅਤੇ ਜੇਠ ਉਸ ਨੂੰ ਘਰ ਦੇ ਬਾਹਰ ਪੇਕੇ ਘਰ ਛੱਡ ਕੇ ਚੱਲੇ ਗਏ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਪਿੰਡ ਕੇਰਖੇੜਾ ਕੋਲੋਂ ਲੰਘਦੀ ਨਹਿਰ 'ਚ ਛਾਲ ਮਾਰ ਦਿੱਤੀ। ਬੀਤੀ ਰਾਤ ਉਸ ਦੀ ਭਾਲ ਕੀਤੀ ਗਈ ਅਤੇ ਅੱਜ ਸਵੇਰੇ 5 ਵਜੇ ਉਸ ਦੀ ਲਾਸ਼ ਕਾਲਾ ਟਿੱਬਾ ਨਹਿਰ ਵਿੱਚੋਂ ਮਿਲੀ। ਜਿਸ 'ਤੇ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੀ ਬੇਟੀ ਦੀ ਜਾਨ ਚਲੀ ਗਈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਾ ਹੋਣ ਕਾਰਨ ਉਸ ਨਾਲ ਨਹੀਂ ਰਹਿਣਾ ਚਾਹੁੰਦਾ ਸੀ ਤਾਂ ਉਸ ਨੇ ਉਸ ਨਾਲ ਵਿਆਹ ਕਿਉਂ ਕੀਤਾ।
ਇਹ ਵੀ ਪੜੋ: Budget 2024 : ਵਿੱਤ ਮੰਤਰੀ ਨੇ ANGEL TAX ਨੂੰ ਪੂਰੀ ਤਰ੍ਹਾਂ ਕਰ ਦਿੱਤਾ ਖ਼ਤਮ, ਜਾਣੋ ਕੀ ਹੈ ਏਂਜਲ ਟੈਕਸ
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਸਹੁਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
(For more news apart from Moga newlywed committed suicide by jumping into the canal News in Punjabi, stay tuned to Rozana Spokesman)