Gujarat News : ਗੁਜਰਾਤ ’ਚ ਹੁਣ 'ਆਪ' ਦੀ ਸਰਕਾਰ ਬਣੇਗੀ, ਪੰਜਾਬ ਵਰਗੀ ਖੇਤੀ ਕ੍ਰਾਂਤੀ ਹੁਣ ਗੁਜਰਾਤ ’ਚ ਵੀ ਹੋਵੇਗੀ- ਭਗਵੰਤ ਮਾਨ
Published : Jul 23, 2025, 8:49 pm IST
Updated : Jul 23, 2025, 8:49 pm IST
SHARE ARTICLE
ਗੁਜਰਾਤ ’ਚ ਹੁਣ 'ਆਪ' ਦੀ ਸਰਕਾਰ ਬਣੇਗੀ, ਪੰਜਾਬ ਵਰਗੀ ਖੇਤੀ ਕ੍ਰਾਂਤੀ ਹੁਣ ਗੁਜਰਾਤ ’ਚ ਵੀ ਹੋਵੇਗੀ- ਭਗਵੰਤ ਮਾਨ
ਗੁਜਰਾਤ ’ਚ ਹੁਣ 'ਆਪ' ਦੀ ਸਰਕਾਰ ਬਣੇਗੀ, ਪੰਜਾਬ ਵਰਗੀ ਖੇਤੀ ਕ੍ਰਾਂਤੀ ਹੁਣ ਗੁਜਰਾਤ ’ਚ ਵੀ ਹੋਵੇਗੀ- ਭਗਵੰਤ ਮਾਨ

Gujarat News : ਗੁਜਰਾਤ ਵਿੱਚ ਅਮੀਰਾਂ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਮਾਰਦੀ ਹੈ, ਅਸੀਂ ਪੰਜਾਬ ਵਿੱਚ ਕਿਸਾਨਾਂ ਦੇ ਖੇਤ ਸਿੰਜਦੇ ਹਾਂ - ਅਰਵਿੰਦ ਕੇਜਰੀਵਾਲ

Gujarat News in Punjabi :  ਗੁਜਰਾਤ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਸਮਰਥਨ ਵਿੱਚ ਮੋਡਾਸ 'ਚ ਆਯੋਜਿਤ ਮਹਾਪੰਚਾਇਤ ਵਿੱਚ "ਆਪ" ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ।ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ 'ਚ ਭਾਜਪਾ ਦੀ ਸਰਕਾਰ ਦਾ ਅਹੰਕਾਰ ਤੇ ਭ੍ਰਿਸ਼ਟਾਚਾਰ ਸ਼ਿਖਰ 'ਤੇ ਪਹੁੰਚ ਚੁੱਕਾ ਹੈ। ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ। ਉਨ੍ਹਾਂ ਕਿਹਾ ਕਿ ਅਡਾਣੀ ਨੂੰ ਠੇਕਾ ਦਿਵਾਉਣ ਲਈ ਪ੍ਰਧਾਨ ਮੰਤਰੀ ਵਿਦੇਸ਼ ਜਾਂਦੇ ਹਨ, ਪਰ ਗੁਜਰਾਤ ਵਿੱਚ ਜਦੋਂ ਕਿਸਾਨ ਬੋਨਸ ਮੰਗਦਾ ਹੈ ਤਾਂ ਉਸ 'ਤੇ ਲਾਠੀਆਂ ਵਰਸਾਈਆਂ ਜਾਂਦੀਆਂ ਹਨ।ਲਾਠੀਚਾਰਜ 'ਚ ਜਿੰਦਗੀ ਗੁਆ ਬੈਠੇ ਪਸ਼ੂਪਾਲਕ ਦੇ ਪਰਿਵਾਰ ਨੂੰ ਅਜੇ ਤੱਕ ਇੱਕ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ।ਇਹ ਸਰਕਾਰ ਅਮੀਰਾਂ ਦੀ ਸਰਕਾਰ ਹੈ। ਗਰੀਬਾਂ ਅਤੇ ਕਿਸਾਨਾਂ ਨੂੰ ਤਾਂ ਸਿਰਫ਼ ਲਾਠੀਆਂ ਦੀ ਮਾਰ ਮਿਲਦੀ ਹੈ। ਭਾਜਪਾ ਨੂੰ ਸੱਤਾ ਦਾ ਅਹੰਕਾਰ ਹੋ ਗਿਆ ਹੈ। ਕਿਸਾਨ ਦੀ ਸ਼ਹਾਦਤ ਨਾਲ ਇਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਕਿਸਾਨਾਂ ਨੂੰ ਹਰ ਸਾਲ ਜੂਨ ਵਿੱਚ ਬੋਨਸ ਮਿਲਦਾ ਸੀ, ਪਰ ਇਸ ਵਾਰ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ- ਕੇਜਰੀਵਾਲ

ਮੋਡਾਸ ਵਿੱਚ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਸਮਰਥਨ ਵਿੱਚ ਆਯੋਜਿਤ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਾਬਰ ਡੇਅਰੀ 'ਚ ਬਹੁਤ ਹੀ ਦਰਦਨਾਕ ਅਤੇ ਦੁਖਦਾਈ ਘਟਨਾ ਵਾਪਰੀ।ਜਦੋਂ ਪਸ਼ੂਪਾਲਕ ਆਪਣੇ ਹੱਕ ਦੀ ਮੰਗ ਲਈ ਸਰਕਾਰ ਕੋਲ ਰੋਸ਼ ਪ੍ਰਗਟ ਕਰਨ ਪਹੁੰਚੇ, ਤਾਂ ਇਸ ਭ੍ਰਿਸ਼ਟ, ਨਿਰਦਈ ਅਤੇ ਕਠੋਰ ਸਰਕਾਰ ਨੇ ਉਨ੍ਹਾਂ 'ਤੇ ਲਾਠੀਚਾਰਜ ਕਰ ਦਿੱਤਾ। ਆਂਸੂ ਗੈਸ ਦੇ ਗੋਲੇ ਛੱਡੇ ਗਏ ਅਤੇ ਸਾਡਾ ਇਕ ਗਰੀਬ ਪਸ਼ੂਪਾਲਕ ਭਰਾ ਅਸ਼ੋਕ ਚੌਧਰੀ ਸਾਨੂੰ ਛੱਡ ਕੇ ਚਲਾ ਗਿਆ। ਹਰ ਸਾਲ ਜੂਨ ਮਹੀਨੇ ਵਿੱਚ ਪਸ਼ੂਪਾਲਕ ਕਿਸਾਨ ਭਰਾਵਾਂ ਨੂੰ ਬੋਨਸ ਦਿੱਤਾ ਜਾਂਦਾ ਹੈ। ਇਸ ਵਾਰ ਵੀ ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਜਾਇਜ਼ ਹੱਕ ਦਿੱਤਾ ਜਾਵੇ। ਪਰ ਗੁਜਰਾਤ ਸਰਕਾਰ ਨੇ ਜੂਨ ਵਿੱਚ 9.5 ਫੀਸਦੀ ਨਫੇ ਦੀ ਘੋਸ਼ਣਾ ਤਾਂ ਕਰ ਦਿੱਤੀ, ਪਰ ਅਜੇ ਤੱਕ ਕਿਸਾਨਾਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਜਦਕਿ ਹਰ ਸਾਲ ਜੂਨ ਮਹੀਨੇ ਵਿੱਚ ਪੂਰਾ ਪੈਸਾ ਪਸ਼ੂਪਾਲਕਾਂ ਦੇ ਖਾਤੇ ਵਿੱਚ ਆ ਜਾਂਦਾ ਸੀ। ਗਰੀਬ ਕਿਸਾਨਾਂ ਨੂੰ ਬੀਜ, ਖਾਦ ਖਰੀਦਣੀ ਹੁੰਦੀ ਹੈ, ਬੱਚਿਆਂ ਦੀ ਫੀਸ ਦੇਣੀ ਹੁੰਦੀ ਹੈ, ਘਰ ਦਾ ਗੁਜ਼ਾਰਾ ਕਰਨਾ ਹੁੰਦਾ ਹੈ।

1

ਪਿਛਲੇ ਪੰਜ ਸਾਲਾਂ ਤੋਂ ਕਿਸਾਨਾਂ ਨੂੰ 16-18 ਫੀਸਦੀ ਬੋਨਸ ਮਿਲ ਰਿਹਾ ਸੀ, ਇਸ ਵਾਰ ਸਿਰਫ 9.50 ਫੀਸਦੀ ਕਿਉਂ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਲ 2020-21 ਵਿੱਚ ਕਿਸਾਨਾਂ ਨੂੰ 16 ਫੀਸਦੀ, 2021-22 ਵਿੱਚ 17 ਫੀਸਦੀ, 2022-23 ਵਿੱਚ 16.50 ਫੀਸਦੀ ਅਤੇ 2023-24 ਵਿੱਚ 17 ਫੀਸਦੀ ਨਫਾ ਮਿਲਿਆ। ਪਰ 2024-25 ਵਿੱਚ ਕਿਸਾਨਾਂ ਨੂੰ ਸਿਰਫ 9.50 ਫੀਸਦੀ ਨਫਾ ਦਿੱਤਾ ਗਿਆ। ਪਿਛਲੇ 5 ਸਾਲਾਂ ਤੋਂ ਕਿਸਾਨਾਂ ਨੂੰ ਲਗਾਤਾਰ 16 ਤੋਂ 18 ਫੀਸਦੀ ਨਫਾ ਮਿਲਦਾ ਆ ਰਿਹਾ ਸੀ, ਤਾਂ ਫਿਰ ਇਸ ਵਾਰ ਸਿਰਫ 9.50 ਫੀਸਦੀ ਹੀ ਕਿਉਂ? ਸਾਰਾ ਪੈਸਾ ਕਿੱਥੇ ਗਿਆ? ਇਹ ਪੈਸਾ ਇਨ੍ਹਾਂ ਦੀਆਂ ਚੋਣ ਰੈਲੀਆਂ 'ਤੇ ਖਰਚਿਆ ਜਾ ਰਿਹਾ ਹੈ।ਗਰੀਬ ਕਿਸਾਨਾਂ ਦਾ ਪੈਸਾ ਲੁੱਟ ਕੇ ਇਹ ਲੋਕ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾ ਰਹੇ ਹਨ, ਗੱਡੀਆਂ ਤੇ ਹੈਲਿਕਾਪਟਰ ਖਰੀਦ ਰਹੇ ਹਨ। 14 ਜੁਲਾਈ ਨੂੰ ਅਸ਼ੋਕ ਚੌਧਰੀ ਦੀ ਮੌਤ ਹੋਈ, ਪਰ ਫਿਰ ਵੀ ਗੁਜਰਾਤ ਸਰਕਾਰ ਨੇ ਡੇਅਰੀ ਦਾ ਨਫਾ ਨਹੀਂ ਵਧਾਇਆ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ।18 ਜੁਲਾਈ ਨੂੰ “ਆਪ” ਗੁਜਰਾਤ ਪ੍ਰਦੇਸ਼ ਦੇ ਅਧਿਕਸ਼ ਇਸ਼ੁਦਾਨ ਗઢਵੀ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ 23 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਗੁਜਰਾਤ ਆਉਣਗੇ।ਇਸ ਦੇ ਕੁਝ ਘੰਟਿਆਂ ਬਾਅਦ ਸ਼ਾਮ 3 ਵਜੇ ਗੁਜਰਾਤ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਪਸ਼ੂਪਾਲਕ ਕਿਸਾਨਾਂ ਨੂੰ 17.50 ਫੀਸਦੀ ਬੋਨਸ ਦਿੱਤਾ ਜਾਵੇਗਾ। ਪਰ ਅਜੇ ਤੱਕ ਇਹ ਨਫਾ ਨਹੀਂ ਦਿੱਤਾ ਗਿਆ।ਇਹਨਾਂ ਨੇ ਸਿਰਫ ਝੂਠਾ ਐਲਾਨ ਕੀਤਾ ਹੈ। ਇਨ੍ਹਾਂ ਨੇ ਪਸ਼ੂਪਾਲਕ ਕਿਸਾਨਾਂ ਦਾ ਪੈਸਾ ਚੋਰੀ ਕਰਕੇ ਆਪਣੇ ਲਈ ਵੱਡੇ-ਵੱਡੇ ਮਹਲ ਖੜੇ ਕਰ ਲਏ, ਪਰ ਤੁਹਾਡੇ ਸਿਰ 'ਤੇ ਛਤ ਵੀ ਨਹੀਂ। ਅਸ਼ੋਕ ਚੌਧਰੀ ਦੇ ਘਰ ਵਿੱਚ ਵੀ ਛਤ ਨਹੀਂ ਹੈ। ਇਨ੍ਹਾਂ ਨੇ ਅਜਿਹੇ ਗਰੀਬ ਕਿਸਾਨਾਂ ਦਾ ਪੈਸਾ ਖਾ ਕੇ ਆਪਣੀਆਂ ਚੋਣ ਰੈਲੀਆਂ ਕਰ ਰਹੇ ਹਨ।ਇਨ੍ਹਾਂ ਨੂੰ ਪਾਪ ਲੱਗੇਗਾ, ਇਹ ਲੋਕ ਨਰਕ 'ਚ ਜਾਣਗੇ।

ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਤਾਨਾਸ਼ਾਹ ਭਾਜਪਾ ਸਰਕਾਰ ਨੇ ਉਨ੍ਹਾਂ 'ਤੇ ਗੋਲੀਆਂ ਚਲਵਾਈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਲੋਕਤੰਤਰ ਵਿੱਚ ਜੀ ਰਹੇ ਹਾਂ। ਜਨਤਾ ਸਰਕਾਰ ਚੁਣਦੀ ਹੈ ਅਤੇ ਸਰਕਾਰ ਬਣਦੀ ਹੈ। ਜੇਕਰ ਪਸ਼ੂਪਾਲਕ ਕਿਸਾਨ ਭਾਈ ਆਪਣੇ ਹੱਕ ਲਈ ਰੋਸ਼ ਪ੍ਰਦਰਸ਼ਨ ਕਰ ਰਹੇ ਸਨ, ਤਾਂ ਕੀ ਸਰਕਾਰ ਨੂੰ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਸੀ?ਬਿਨਾਂ ਗੱਲ ਕੀਤੇ ਉਨ੍ਹਾਂ 'ਤੇ ਲਾਠੀਚਾਰਜ, ਆਂਸੂ ਗੈਸ ਦੇ ਗੋਲੇ ਅਤੇ ਗੋਲੀਆਂ ਨਹੀਂ ਚਲਾਉਣੀ ਚਾਹੀਦੀ ਸੀ। 30 ਸਾਲ ਦੀ ਸਰਕਾਰ ਦਾ ਇਨ੍ਹਾਂ ਨੂੰ ਅਹੰਕਾਰ ਹੋ ਗਿਆ ਹੈ। ਇਨ੍ਹਾਂ ਨੂੰ ਲੱਗਦਾ ਹੈ ਕਿ ਗੁਜਰਾਤ ਦੀ ਜਨਤਾ ਤਾਂ ਕਿੱਥੇ ਜਾਵੇਗੀ? ਵੋਟ ਤਾਂ ਸਾਨੂੰ ਹੀ ਮਿਲਣੇ ਹਨ।ਸਭ ਤੋਂ ਵੱਧ ਹੈਰਾਨੀ ਉਦੋਂ ਹੋਈ ਜਦੋਂ ਅਸ਼ੋਕ ਚੌਧਰੀ ਪਸ਼ੂਪਾਲਕ ਕਿਸਾਨਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ, ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ।ਮੈਂ ਡੇਅਰੀ ਅਤੇ ਗੁਜਰਾਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਅਸ਼ੋਕ ਚੌਧਰੀ ਦੇ ਪਰਿਵਾਰ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

ਭਾਜਪਾ ਗੁਜਰਾਤ ਦੇ ਸਹਿਕਾਰੀ ਖੇਤਰ 'ਤੇ ਕਬਜ਼ਾ ਕਰਕੇ ਸਿਰਫ਼ ਲੁੱਟਣ ਦਾ ਕੰਮ ਕਰ ਰਹੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਘਟਨਾ ਦੇ ਬਾਅਦ ਤੋਂ ਹੀ ਸਰਕਾਰ ਕਿਸਾਨ ਭਰਾਵਾਂ ਨੂੰ ਡਰਾਉਣ, ਦਬਾਉਣ ਅਤੇ ਕੁਚਲਣ ਦੀ ਸਾਜ਼ਿਸ਼ ਕਰ ਰਹੀ ਹੈ। ਖ਼ਾਸ ਕਰਕੇ ਉੱਤਰੀ ਗੁਜਰਾਤ ਵਿੱਚ ਹਰੇਕ ਕਿਸਾਨ ਪਸ਼ੂਪਾਲਕ ਦਾ ਕੰਮ ਵੀ ਕਰਦਾ ਹੈ।ਜੇਕਰ ਪਸ਼ੂਪਾਲਕਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਮਿਲ ਜਾਵੇ, ਤਾਂ ਹਰੇਕ ਕਿਸਾਨ ਦੀ ਗਰੀਬੀ ਦੂਰ ਹੋ ਸਕਦੀ ਹੈ।ਕਿਸਾਨਾਂ ਦਾ ਸਹਿਕਾਰੀ ਖੇਤਰ ਦਾ  ਮਤਲਬ  ਹੈ ਕਿ ਉਸ ਨੂੰ ਕਿਸਾਨ ਆਪ ਚਲਾਉਣ, ਪਰ ਅਜਿਹਾ ਨਹੀਂ ਹੋ ਰਿਹਾ।ਭਾਜਪਾ ਨੇ ਸਾਰੇ ਸਹਿਕਾਰੀ ਖੇਤਰ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਇਹ ਲੋਕ ਓਥੇ ਲੁੱਟ ਮਚਾ ਰਹੇ ਹਨ।ਪਸ਼ੂਪਾਲਕ ਨੂੰ ਫੈਟ ਦੇ ਅਧਾਰ 'ਤੇ ਪੈਸਾ ਦਿੱਤਾ ਜਾਂਦਾ ਹੈ। ਪਰ ਫੈਟ ਮਾਪਣ ਵਾਲੀ ਮਸ਼ੀਨ ਗੜਬੜ ਕਰ ਰਹੀ ਹੈ।ਜੇ ਫੈਟ 7.50 ਫੀਸਦੀ ਹੈ ਤਾਂ ਮਸ਼ੀਨ ਸਿਰਫ 7 ਫੀਸਦੀ ਦਿਖਾਉਂਦੀ ਹੈ।ਇਹ ਲੋਕ ਅਰਬਾਂ ਰੁਪਏ ਹੜਪ ਜਾਂਦੇ ਹਨ ਅਤੇ ਉਹਨਾਂ ਨੂੰ ਚੋਣੀ ਰੈਲੀਆਂ ਵਿੱਚ ਖਰਚ ਕਰਦੇ ਹਨ।

ਭਾਜਪਾ ਅਮੀਰਾਂ ਦੀ ਸਰਕਾਰ ਹੈ, ਇਹ ਸਿਰਫ਼ ਅਡਾਣੀ ਲਈ ਕੰਮ ਕਰਦੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਅਮੀਰਾਂ ਦੀ ਸਰਕਾਰ ਹੈ। ਇਹ ਲੋਕ ਅਡਾਣੀ ਲਈ ਕੰਮ ਕਰਦੇ ਹਨ। ਜੇ ਅਡਾਣੀ ਨੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਠੇਕਾ ਲੈਣਾ ਹੋਵੇ ਤਾਂ ਪ੍ਰਧਾਨ ਮੰਤਰੀ ਖ਼ਾਸ ਤੌਰ 'ਤੇ ਉਥੇ ਜਾ ਕੇ ਅਡਾਣੀ ਨੂੰ ਠੇਕਾ ਦਿਲਾਉਂਦੇ ਹਨ।ਪਰ ਜਦੋਂ ਗੁਜਰਾਤ ਦਾ ਪਸ਼ੂਪਾਲਕ ਕਿਸਾਨ ਆਪਣਾ ਹੱਕ ਮੰਗਣ ਜਾਂਦਾ ਹੈ, ਤਾਂ ਉਸ 'ਤੇ ਆਂਸੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ।ਆਮ ਆਦਮੀ ਪਾਰਟੀ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਪਾਰਟੀ ਹੈ। ਅਸੀਂ ਤੁਹਾਡੇ ਲਈ ਲੜਾਂਗੇ। ਅਸੀਂ ਗੁਜਰਾਤ ਦੀ ਜਨਤਾ ਦੇ ਨਾਲ ਖੜੇ ਹਾਂ।ਅਸੀਂ ਕਿਸਾਨਾਂ ਦੇ ਹੱਕ ਅਤੇ ਸਨਮਾਨ ਲਈ ਲੜਾਂਗੇ ਅਤੇ ਇਨਸਾਫ਼ ਦਿਲਾ ਕੇ ਰਹਾਂਗੇ। ਅਗਲੀ ਵਾਰੀ ਸਭ ਤੋਂ ਪਹਿਲਾਂ ਕੇਜਰੀਵਾਲ ਦੇ ਸੀਨੇ 'ਤੇ ਗੋਲੀ ਚੱਲੇਗੀ, ਉਸ ਤੋਂ ਬਾਅਦ ਕਿਸਾਨਾਂ 'ਤੇ ਚੱਲੇਗੀ।

ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਇਹ ਲੜਾਈ ਸਿਰਫ਼ ਦੁੱਧ ਲਈ ਨਹੀਂ, ਸਗੋਂ ਉਨ੍ਹਾਂ ਦੇ ਨਿਆਂ ਅਤੇ ਸਨਮਾਨ ਲਈ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਲਈ ਕਾਫੀ ਕੰਮ ਕੀਤੇ ਹਨ। 2022 ਵਿੱਚ ਪੰਜਾਬ ਵਿੱਚ “ਆਪ” ਦੀ ਸਰਕਾਰ ਬਣੀ ਸੀ। ਉਸ ਤੋਂ ਪਹਿਲਾਂ ਸਿਰਫ 20 ਫੀਸਦੀ ਖੇਤਰਾਂ ਵਿੱਚ ਹੀ ਸਿੰਚਾਈ ਦਾ ਪਾਣੀ ਪਹੁੰਚਦਾ ਸੀ। 3 ਸਾਲਾਂ ਵਿੱਚ ਅਸੀਂ 60 ਫੀਸਦੀ ਖੇਤਾਂ ਤੱਕ ਸਿੰਚਾਈ ਦਾ ਪਾਣੀ ਪਹੁੰਚਾ ਦਿੱਤਾ ਹੈ ਅਤੇ ਅਗਲੇ ਇੱਕ ਸਾਲ ਵਿੱਚ  90 ਫੀਸਦੀ ਖੇਤਾਂ ਤੱਕ ਸਿੰਚਾਈ ਦਾ ਪਾਣੀ ਪਹੁੰਚਾ ਦਿੱਤਾ ਜਾਵੇਗਾ। ਪੰਜਾਬ ਵਿੱਚ ਅਸੀਂ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਹੈ। ਕਿਸਾਨਾਂ ਨੂੰ ਦਿਨ ਵਿਚ ਖੇਤੀ ਲਈ ਲਗਾਤਾਰ 8 ਘੰਟੇ ਬਿਜਲੀ ਮਿਲਦੀ ਹੈ। ਪਸ਼ੂਪਾਲਕਾਂ ਦੀ ਇਹ ਲੜਾਈ ਸਿਰਫ਼ ਦੁੱਧ ਲਈ ਨਹੀਂ, ਸਗੋਂ ਇਨਸਾਫ਼, ਨਿਆਂ ਅਤੇ ਸਨਮਾਨ ਲਈ ਹੈ।

ਜਿਵੇਂ ਕਾਂਗਰਸ ਨੇ ਦਮਨ ਕੀਤਾ  ਅਤੇ ਗੁਜਰਾਤ ਦੀ ਜਨਤਾ ਨੇ ਉਸਨੂੰ ਉਖਾੜ ਦਿੱਤਾ, ਓਸੇ ਤਰ੍ਹਾਂ ਭਾਜਪਾ ਨੂੰ ਵੀ ਉਖਾੜ ਕੇ ਦੇਵੇਗੀ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1985 ਵਿੱਚ ਗੁਜਰਾਤ ਵਿੱਚ ਭਾਰੀ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੀ ਸੀ। ਪਰ ਸਿਰਫ਼ ਦੋ ਸਾਲ ਬਾਅਦ, 1987 ਵਿੱਚ ਕਾਂਗਰਸ ਨੂੰ ਉਹੀ ਅਹੰਕਾਰ ਹੋ ਗਿਆ ਜੋ ਅੱਜ ਭਾਜਪਾ ਨੂੰ ਹੋ ਚੁੱਕਾ ਹੈ। ਕਾਂਗਰਸ ਦੀ ਸਰਕਾਰ ਨੇ ਕਿਸਾਨਾਂ 'ਤੇ ਗੋਲੀਆਂ ਚਲਵਾਈਆਂ, ਜਿਸ 'ਚ 10 ਕਿਸਾਨ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਅੱਜ ਤੱਕ ਗੁਜਰਾਤ 'ਚ ਕਾਂਗਰਸ ਦੀ ਸਰਕਾਰ ਨਹੀਂ ਬਣੀ।ਹੁਣ ਭਾਜਪਾ ਦੀ ਵੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕਿਸਾਨ ਅਸ਼ੋਕ ਚੌਧਰੀ ਦੀ ਸ਼ਹਾਦਤ ਵਿਅਰਥ ਨਹੀਂ ਜਾਏਗੀ। ਜਿਵੇਂ ਕਾਂਗਰਸ ਨੇ ਦਮਨ ਕੀਤਾ ਸੀ ਅਤੇ ਗੁਜਰਾਤ ਦੀ ਜਨਤਾ ਨੇ ਉਸਨੂੰ ਉਖਾੜ ਕੇ ਬਾਹਰ ਸੁੱਟਿਆ ਸੀ, ਓਸੇ ਤਰ੍ਹਾਂ ਭਾਜਪਾ ਨੂੰ ਵੀ ਉਖਾੜ ਕੇ ਸੁੱਟਿਆ ਜਾਵੇਗਾ। ਹੁਣ ਗੁਜਰਾਤ ਬਦਲਾਅ ਮੰਗ ਰਿਹਾ ਹੈ। ਪਹਿਲਾਂ ਤੱਕ ਗੁਜਰਾਤ ਕੋਲ ਕੋਈ ਵਿਕਲਪ ਨਹੀਂ ਸੀ, ਪਰ ਹੁਣ "ਆਮ ਆਦਮੀ ਪਾਰਟੀ" ਇੱਕ ਮਜ਼ਬੂਤ ਵਿਕਲਪ ਹੈ।ਗੁਜਰਾਤ ਵਿੱਚ ਸਿਰਫ ਭਾਜਪਾ ਦੀ ਸਰਕਾਰ ਨਹੀਂ ਹੈ, ਇਹ ਤਾਂ ਭਾਜਪਾ-ਕਾਂਗਰਸ ਦੀ ਗੁੱਠਜੋੜ ਵਾਲੀ ਸਰਕਾਰ ਬਣ ਚੁੱਕੀ ਹੈ। ਅੱਜ ਤੱਕ ਗੁਜਰਾਤ ਵਿੱਚ ਕੋਈ  ਵਿਰੋਧੀ ਧਿਰ ਨਹੀਂ ਸੀ। ਪਰ ਹੁਣ ਗੁਜਰਾਤ ਵਿੱਚ "ਆਮ ਆਦਮੀ ਪਾਰਟੀ" ਵਿਰੋਧੀ ਧਿਰ ਹੈ, ਜੋ ਗੁਜਰਾਤ ਦੀ ਜਨਤਾ ਦੇ ਹੱਕ ਲਈ ਲੜੇਗੀ।

ਕਾਂਗਰਸ ਵਾਲੇ ਵਿਆਹ ਦੇ ਘੋੜੇ ਅਤੇ ਆਮ ਆਦਮੀ ਪਾਰਟੀ ਵਾਲੇ ਸਾਰੇ ਲੰਮੀ ਦੌੜ ਦੇ ਘੋੜੇ ਹਨ- ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗੁਜਰਾਤ ਵਿੱਚ ਰਾਹੁਲ ਗਾਂਧੀ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇੱਕ ਵਿਆਹ ਦਾ ਘੋੜਾ ਹੁੰਦਾ ਹੈ ਤੇ ਇੱਕ ਰੇਸ ਦਾ। ਕਾਂਗਰਸ ਵਾਲੇ ਸਾਰੇ ਵਿਆਹ ਦੇ ਘੋੜੇ ਹਨ ਅਤੇ ਆਮ ਆਦਮੀ ਪਾਰਟੀ ਵਾਲੇ ਲੰਮੀ ਰੇਸ ਦੇ ਘੋੜੇ ਹਨ।ਆਮ ਆਦਮੀ ਪਾਰਟੀ ਵਾਲੇ ਸ਼ੇਰ ਹਨ। ਇਨ੍ਹਾਂ ਨੇ ਚੈਤਰ ਵਸਾਵਾ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਚੈਤਰ ਵਸਾਵਾ ਇਕ ਇਮਾਨਦਾਰ ਵਿਅਕਤੀ ਹਨ। ਉਹ ਆਦਿਵਾਸੀਆਂ ਦੇ ਵੱਡੇ ਆਗੂ ਹਨ।ਚੈਤਰ ਵਸਾਵਾ ਨੂੰ ਜੇਲ੍ਹ ਵਿੱਚ ਭੇਜਣ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਡਰਣ ਵਾਲੇ ਨਹੀਂ ਹਨ। ਭਾਜਪਾ ਨੇ ਮੈਨੂੰ ਵੀ ਇੱਕ ਸਾਲ ਲਈ ਜੇਲ੍ਹ 'ਚ ਰੱਖਿਆ। ਉਨ੍ਹਾਂ ਨੂੰ ਲੱਗਾ ਕਿ ਅਸੀਂ ਡਰ ਜਾਵਾਂਗੇ।ਅਸੀਂ ਭਗਤ ਸਿੰਘ ਦੇ ਚੇਲੇ ਹਾਂ। ਸਾਨੂੰ 10 ਸਾਲ ਵੀ ਜੇਲ੍ਹ ਵਿੱਚ ਰੱਖ ਲਓ, ਅਸੀਂ ਫਿਰ ਵੀ ਨਹੀਂ ਡਰਾਂਗੇ। ਗੁਜਰਾਤ ਵਿੱਚ ਭਾਜਪਾ ਦੀ 30 ਸਾਲ ਤੋਂ ਸਰਕਾਰ ਹੈ। ਹੁਣ ਇਨ੍ਹਾਂ ਨੂੰ ਅਹੰਕਾਰ ਹੋ ਗਿਆ ਹੈ। ਹੁਣ ਗੁਜਰਾਤ ਵਿੱਚ ਬਦਲਾਅ ਦਾ ਸਮਾਂ ਆ ਗਿਆ ਹੈ। ਗੁਜਰਾਤ ਦੀ ਜਨਤਾ ਦੇ ਹੱਥ ਵਿੱਚ ਬਦਲਾਅ ਦੀ ਚਾਬੀ ਹੈ ਅਤੇ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਵਿਕਲਪ ਹੈ। ਹੁਣ ਗੁਜਰਾਤ ਦੀ ਜਨਤਾ ਨੂੰ ਡਰਣ ਦੀ ਲੋੜ ਨਹੀਂ। ਸਾਰੇ ਲੋਕ ਇਕੱਠੇ ਹੋ ਜਾਓ। ਅਸੀਂ ਮਿਲ ਕੇ ਭਾਜਪਾ ਦਾ ਮੁਕਾਬਲਾ ਕਰਨਾ ਹੈ।

ਭਾਜਪਾ ਸਰਕਾਰ ਕਿਸਾਨਾਂ 'ਤੇ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ – ਭਗਵੰਤ ਮਾਨ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਸ਼ੂਪਾਲਕ ਕਿਸਾਨ ਆਪਣੇ ਦੁੱਧ ਦਾ ਠੀਕ ਦਾਮ ਅਤੇ ਬੋਨਸ ਮੰਗਣ ਲਈ ਸਾਬਰ ਡੇਅਰੀ 'ਚ ਇਕੱਠੇ ਹੋਏ ਸਨ।ਪਰ ਉਨ੍ਹਾਂ ਦੀ ਗੱਲ ਸੁਣਨ ਜਾਂ ਉਨ੍ਹਾਂ ਨਾਲ ਚਰਚਾ ਕਰਨ ਦੀ ਬਜਾਏ, ਸਰਕਾਰ ਨੇ ਉਨ੍ਹਾਂ 'ਤੇ ਆਂਸੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਗਰੀਬ ਕਿਸਾਨ ਦੀ ਮੌਤ ਹੋ ਗਈ।ਇਸ ਤੋਂ ਬਾਅਦ 82 ਲੋਕਾਂ 'ਤੇ ਐਫਆਈਆਰ ਦਰਜ ਕਰ ਦਿੱਤੀ ਗਈ ਤਾਂ ਜੋ ਉਹ ਡਰ ਕੇ ਇਕੱਠੇ ਨਾ ਹੋ ਸਕਣ।ਇਹ ਤਾਨਾਸ਼ਾਹੀ ਦਾ ਨਵਾਂ ਰੂਪ ਹੈ।ਪਰ ਹੁਣ ਆਮ ਆਦਮੀ ਪਾਰਟੀ ਆ ਚੁੱਕੀ ਹੈ ਅਤੇ ਗੁਜਰਾਤ ਦੀ ਜਨਤਾ ਦੇ ਨਾਲ ਖੜੀ ਹੈ।ਸਾਡੇ ਖਿਲਾਫ ਅਣਗਿਣਤ ਐਫਆਈਆਰਾਂ ਦਰਜ ਹੋਈਆਂ ਹਨ, ਪਰ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਕਾਗਜ਼ ਖਤਮ ਹੋ ਜਾਣਗੇ, ਪਰ ਸਾਡੇ ਲੋਕ ਨਹੀਂ।

ਭਗਵੰਤ ਮਾਨ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਗੁਜਰਾਤ ਵਿੱਚ ਪਿਛਲੇ 30 ਸਾਲਾਂ ਤੋਂ ਕੋਈ ਵਿਰੋਧੀ ਧਿਰ ਨਹੀਂ ਹੈ। ਕਾਂਗਰਸ ਤਾਂ ਵਿਰੋਧੀ ਧਿਰ ਹੈ ਹੀ ਨਹੀਂ, ਉਹ ਤਾਂ ਭਾਜਪਾ ਨਾਲ ਮਿਲੀ ਹੋਈ ਹੈ।ਜੇ ਕਾਂਗਰਸ ਅਸਲ ਵਿਰੋਧੀ ਧਿਰ ਹੁੰਦੀ, ਤਾਂ ਉਹ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਨਾਲ ਖੜੀ ਹੁੰਦੀ ਅਤੇ ਸਾਨੂੰ ਦਿੱਲੀ ਤੇ ਪੰਜਾਬ ਤੋਂ ਇੱਥੇ ਆਉਣ ਦੀ ਲੋੜ ਨਹੀਂ ਪੈਂਦੀ।ਗੁਜਰਾਤ ਦੀ ਜਨਤਾ ਹੁਣ ਭਾਜਪਾ ਨੂੰ ਵੋਟ ਦੇਣ ਨੂੰ ਤਿਆਰ ਨਹੀਂ, ਕਿਉਂ ਕਿ ਪਹਿਲਾਂ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਸੀ। ਹੁਣ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਇੱਕ ਪਗਡੰਡੀ ਤਿਆਰ ਕਰ ਦਿੱਤੀ ਹੈ।ਆਉਣ ਵਾਲੇ ਚੋਣਾਂ ਵਿੱਚ ਗੁਜਰਾਤ ਵਿੱਚ “ਆਪ” ਦੀ ਸਰਕਾਰ ਬਣੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵੀ ਇਹੀ ਹੋਇਆ ਸੀ—ਉਥੇ ਵੀ ਦੋ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਸਨ। ਪਰ ਗੁਜਰਾਤ ਵਿੱਚ ਤਾਂ ਇਹ ਵੀ ਨਹੀਂ—ਇੱਥੇ ਦੋਨੋਂ ਪਾਰਟੀਆਂ ਮਿਲ ਕੇ ਜਨਤਾ ਨੂੰ ਲੁੱਟ ਰਹੀਆਂ ਹਨ।ਸਹਿਕਾਰੀ ਸਮਿਤੀਆਂ ਰਾਹੀਂ ਹੋ ਰਹੀ ਲੁੱਟ ਦਾ ਸਾਨੂੰ ਪੂਰਾ ਪਤਾ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਜਰਾਤ ਦਾ ਮਾਡਲ ਚਮਕਦਾਰ ਦੱਸਿਆ ਗਿਆ ਸੀ, ਪਰ ਹਕੀਕਤ ਇਹ ਹੈ ਕਿ ਵਡੋਦਰਾ ਤੋਂ ਮੋਡਾਸਾ ਤੱਕ 90 ਕਿਲੋਮੀਟਰ ਦਾ ਸਫਰ ਤੈਅ ਕਰਣ ਵਿੱਚ ਚਾਰ ਘੰਟੇ ਲੱਗਦੇ ਹਨ। ਸੜਕਾਂ ਵਿੱਚ ਟੋਏ ਨਹੀਂ, ਟੋਇਆਂ ਵਿੱਚ ਸੜਕਾਂ ਹਨ। ਭਾਜਪਾ ਬਾਹਰੋਂ ਚਮਕ ਦਿਖਾਉਂਦੀ ਹੈ, ਪਰ ਅੰਦਰੋਂ ਸਭ ਕੁਝ ਖੋਖਲਾ ਹੈ।

(For more news apart from  AAP government in Gujarat, agricultural revolution like Punjab will now happen in Gujarat too - Bhagwant Mann News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement