Mohali News : 1993 ਦੇ ਫ਼ਰਜ਼ੀ ਪੁਲਿਸ ਮੁਕਾਬਲੇ 'ਚ ਮੋਹਾਲੀ ਦੀ CBI ਅਦਾਲਤ ਦਾ ਵੱਡਾ ਫ਼ੈਸਲਾ 

By : BALJINDERK

Published : Jul 23, 2025, 4:30 pm IST
Updated : Jul 23, 2025, 4:30 pm IST
SHARE ARTICLE
ਸਿਪਾਹੀ ਸੁਰਮੁਖ ਸਿੰਘ ਤੇ ਸਿਪਾਹੀ ਸੁਖਵਿੰਦਰ ਸਿੰਘ
ਸਿਪਾਹੀ ਸੁਰਮੁਖ ਸਿੰਘ ਤੇ ਸਿਪਾਹੀ ਸੁਖਵਿੰਦਰ ਸਿੰਘ

Mohali News : ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ ਨੂੰ ਕਤਲ ਕਰਨ ਦੇ ਦੋਸ਼ 'ਚ ਥਾਣੇਦਾਰ ਪਰਮਜੀਤ ਸਿੰਘ ਨੂੰ ਸੁਣਾਈ 10 ਸਾਲ ਕੈਦ ਦੀ ਸਜ਼ਾ, 3 ਜਣਿਆ ਨੂੰ ਕੀਤਾ ਬਰੀ 

Mohali News in Punjabi : 1993 ਵਿਚ ਮੁੱਛਲ ਦੇ ਸਿਪਾਹੀ ਸੁਰਮੁਖ ਸਿੰਘ ਤੇ ਖੇਲਾ ਦੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਅਪ੍ਰੈਲ 1993 ਵਿਚ ਬਿਆਸ ਪੁਲਿਸ ਵਲੋਂ ਚੁੱਕ ਕੇ ਲੋਪੋਕੇ ਪੁਲਿਸ ਵਲੋਂ ਝੂਠੇ ਮੁਕਾਬਲੇ ਦਿਖਾ ਕੇ ਕਤਲ ਕਰਨ ਦਾ ਮੁਕਦਮਾ ਚੱਲ ਰਿਹਾ ਸੀ, ਉਸ ਸਮੇਂ ਸੁਰਮੁਖ ਸਿੰਘ ਦੀ ਉਮਰ ਤਕਰੀਬਨ 24 ਸਾਲ ਦੇ ਕਰੀਬ ਸੀ ਅਤੇ ਸੁਖਵਿੰਦਰ ਸਿੰਘ ਜਿਸ ਦੀ ਉਮਰ 24 ਤੋਂ 25 ਸਾਲ ਦੱਸੀ ਜਾ ਰਹੀ ਹੈ। ਇਹਨਾਂ ਨੂੰ ਪੁਲਿਸ ਦੇ ਹੀ ਕੁਝ ਮੁਲਾਜ਼ਮ ਘਰੋਂ ਇਹ ਕਹਿ ਕੇ ਲੈ ਗਏ ਸੀ ਕਿ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਹੈ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ।

ਅੱਜ ਮੋਹਾਲੀ ਅਦਾਲਤ ਵੱਲੋਂ ਮਾਮਲੇ ਉਸ ਸਮੇਂ ਦੇ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਦਕਿ ਧਰਮ ਸਿੰਘ ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ  ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਅੱਜ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਪਰਮਜੀਤ ਸਿੰਘ ਨੂੰ 364 ਮਾਮਲੇ ’ਚ 343 ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਅਤੇ 50,000 ਜੁਰਮਾਨਾ ਲਗਾਇਆ ਗਿਆ ਹੈ। 

(For more news apart from Big decision of Mohali CBI court in 1993 fake police encounter case News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement