Amritsar News : ਭਾਰਤ ਤੇ ਪੰਜਾਬ ਸਰਕਾਰ 23 ਜੁਲਾਈ ਨੂੰ ‘‘ਗੁਰੂ ਨਾਨਕ ਜਹਾਜ਼' ਯਾਦਗਾਰੀ ਦਿਹਾੜਾ ਵਜੋਂ ਮਾਨਤਾ ਦੇਵੇ : ਗੜਗੱਜ

By : BALJINDERK

Published : Jul 23, 2025, 2:25 pm IST
Updated : Jul 23, 2025, 2:25 pm IST
SHARE ARTICLE
ਭਾਰਤ ਤੇ ਪੰਜਾਬ ਸਰਕਾਰ 23 ਜੁਲਾਈ ਨੂੰ ‘‘ਗੁਰੂ ਨਾਨਕ ਜਹਾਜ਼' ਯਾਦਗਾਰੀ ਦਿਹਾੜਾ ਵਜੋਂ ਮਾਨਤਾ ਦੇਵੇ : ਗੜਗੱਜ
ਭਾਰਤ ਤੇ ਪੰਜਾਬ ਸਰਕਾਰ 23 ਜੁਲਾਈ ਨੂੰ ‘‘ਗੁਰੂ ਨਾਨਕ ਜਹਾਜ਼' ਯਾਦਗਾਰੀ ਦਿਹਾੜਾ ਵਜੋਂ ਮਾਨਤਾ ਦੇਵੇ : ਗੜਗੱਜ

Amritsar News : ਕੈਨੇਡਾ ਦੇ ਸਰੀ ਤੇ ਵੈਨਕੁਵਰ 'ਚ ਸਰਕਾਰੀ ਤੌਰ 'ਤੇ ਮਿਲੀ ਮਾਨਤਾ,ਜਥੇਦਾਰ ਗਿਆਨੀ ਗੜਗੱਜ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ 

Amritsar News in Punjbabi : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੈਨੇਡਾ ਦੀ ਧਰਤੀ ਤੋਂ ਜ਼ਬਰੀ ਵਾਪਸ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ 111ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸੁਨੇਹਾ ਜਾਰੀ ਕਰਕੇ ਸਮੂਹ ਸਿੱਖ ਸੰਸਥਾਵਾਂ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ’ ਵਜੋਂ ਐਲਾਨਿਆ ਜਾਵੇ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਸਰੀ ਤੇ ਵੈਨਕੁਵਰ ’ਚ ਸਰਕਾਰੀ ਤੌਰ ’ਤੇ ਮਾਨਤਾ ਮਿਲੀ ਹੈ।  ਜਥੇਦਾਰ ਗਿਆਨੀ ਗੜਗੱਜ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ 23 ਜੁਲਾਈ ਨੂੰ ‘‘ਗੁਰੂ ਨਾਨਕ ਜਹਾਜ਼’ ਯਾਦਗਾਰੀ ਦਿਹਾੜਾ ਵਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਹੈ। 

ਉਨ੍ਹਾਂ ਕਿਹਾ ਕਿ ਅੱਜ ਦੇ ਦਿਨ 23 ਜੁਲਾਈ 1914 ਨੂੰ ਕੈਨੇਡਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੀ ਭਾਲ ਵਿਚ ਗ਼ਦਰੀ ਬਾਬੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਪਹੁੰਚੇ ਪੰਜਾਬੀਆਂ, ਜਿਨ੍ਹਾਂ ਵਿਚ ਬਹੁ-ਗਿਣਤੀ ਸਿੱਖਾਂ ਦੀ ਸੀ, ਨੂੰ ਜ਼ਬਰੀ ਵਾਪਸ ਮੋੜ ਦਿੱਤਾ ਗਿਆ ਸੀ, ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ।

(For more news apart from Government of India and Punjab should recognize July 23 as 'Guru Nanak Jahaj' Memorial Day: Gargajj News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement