
ਦਖਣੀ ਸੁਡਾਨ 'ਚ ਜਹਾਜ਼ ਹਾਦਸੇ ਦੌਰਾਨ 17 ਲੋਕਾਂ ਦੀ ਮੌਤ
ਜੁਬਾ, 22 ਅਗੱਸਤ : ਦਖਣੀ ਸੁਡਾਨ ਦੇ ਜੁਬਾ ਹਵਾਈ ਅੱਡੇ ਤੋਂ ਸਨਿਚਰਵਾਰ ਸਵੇਰੇ ਉਡਾਣ ਭਰਨ ਤੋਂ ਤੁਰੰਤ ਬਾਅਦ ਇਕ ਕਾਰਗੋ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਜਾਨ ਇਸ ਹਾਦਸੇ ਦੌਰਾਨ ਬਚ ਗਈ। ਜੁਬਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਕੁਰ ਕੁਓਲ ਨੇ ਪੁਸ਼ਟੀ ਕੀਤੀ ਕਿ ਜਹਾਜ਼ ਸਵੇਰੇ 9 ਵਜੇ ਦੇ ਕਰੀਬ ਕ੍ਰੈਸ਼ ਹੋਇਆ। ਇਸ ਦੌਰਾਨ ਜਹਾਜ਼ ਅਵੇਲ ਅਤੇ ਵਾਓ ਵਲ ਜਾ ਰਿਹਾ ਸੀ। ਸਿਨਹੂਆ ਮੁਤਾਬਕ ਜੋ ਵਿਅਕਤੀ ਬਚ ਗਿਆ, ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਸਾਊਥ-ਵੈਸਟ ਏਵੀਏਸ਼ਨ ਨਾਲ ਸਬੰਧਤ ਕਾਰਗੋ ਜਹਾਜ਼ ਜੂਬਾ ਦੇ ਹੈਈ ਰੈਫਰੈਂਡਮ ਰਿਹਾਇਸ਼ੀ ਖੇਤਰ ਦੇ ਨੇimageੜੇ ਕ੍ਰੈਸ਼ ਹੋਇਆ ਸੀ। (ਏਜੰਸੀ)