
ਭਾਰਤ ਨੇ ਇਕ ਦਿਨ 'ਚ 10 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ
ਨਵੀਂ ਦਿੱਲੀ, 22 ਅਗੱਸਤ : ਰੋਜ਼ਾਨਾ ਕੋਵਿਡ 19 ਦੀ ਜਾਂਚ ਵਧਾਉਣ ਦੀ ਅਪਣੀ ਵਚਨਬੱਧਤਾ ਨੂੰ ਕਾਇਮ ਰਖਦੇ ਹੋਏ ਭਾਰਤ ਨੇ ਇਕ ਦਿਨ 'ਚ 10 ਲੱਖ ਤੋਂ ਵੱਧ ਨਮੁਨਿਆਂ ਦੀ ਜਾਂਚ ਦੇ ਮਹੱਤਵਪੂਰਣ ਪੱਧਰ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਤਕ ਦੇਸ਼ 'ਚ ਕੁਲ 3.4 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਜਾਂਚ 'ਚ ਵਿਆਪਕ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ, ''ਜ਼ਿਆਦਾ ਗਿਣਤੀ 'ਚ ਜਾਂਚ ਨਾਲ ਜਿਥੇ ਲਾਗ ਦੇ ਮਾਮਲਿਆਂ ਦੀ ਦਰ ਵੀ ਸ਼ੁਰੂ 'ਚ ਵਧੇਗੀ, ਪਰ ਤਤਕਾਲ ਇਕਾਂਤਵਾਸ, ਪ੍ਰਭਾਵੀ ਤਰੀਕੇ ਨਾਲ ਮਰੀਜ਼ਾਂ 'ਤੇ ਨਜ਼ਰ ਰਖਣ ਅਤੇ ਸਮੇਂ 'ਤੇ ਪ੍ਰਭਾਵੀ ਤੇ ਕਲੀÎਨਿਕਲ ਪ੍ਰਬੰਧ ਜਿਵੇਂ ਹੋਰ ਉਪਾਆਂ ਨਾਲ ਹੀ ਇਹ ਘੱਟ ਹੋਵੇਗੀ।''
ਸੂਤਰਾਂ ਨੇ ਦਸਿਆ ਕਿ ਸ਼ੁਕਰਵਾਰ ਨੂੰ ਕੁਲ 10, 23,836 ਨਮੁਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ 'ਚੋਂ ਲਗਭਗ 3.8 ਲੱਖ ਨਮੁਨਿਆਂ ਦੀ ਜਾਂਚ ਰੈਪਿਡ ਐਂਟੀਜਨ ਤਰੀਕੇ ਨਾਲ ਕੀਤੀ ਗਈ। ਹਾਲੇ ਤਕ ਦੇਸ਼ 'ਚ ਕੁਠ 3,44,91,073 ਨਮੁਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ ਕਰੀਬ 28 ਫ਼ੀ ਸਦੀ ਮਾਮਲਿਆਂ ਦੀ ਜਾਂਚ ਰੈਪਿਡ ਐਂਟੀਜਨ ਪ੍ਰਣਾਲੀ ਨਾਲ ਕੀਤੀ ਗਈ ਹੈ। (ਪੀਟੀਆਈ)
image