'ਅੰਤਰਰਾਜੀ ਆਵਾਜਾਈ 'ਤੇ ਨਹੀਂ ਲਗਣੀ ਚਾਹੀਦੀ ਪਾਬੰਦੀ'
Published : Aug 23, 2020, 1:46 am IST
Updated : Aug 23, 2020, 1:46 am IST
SHARE ARTICLE
image
image

'ਅੰਤਰਰਾਜੀ ਆਵਾਜਾਈ 'ਤੇ ਨਹੀਂ ਲਗਣੀ ਚਾਹੀਦੀ ਪਾਬੰਦੀ'

ਨਵੀਂ ਦਿੱਲੀ, 22 ਅਗੱਸਤ : ਕੇਂਦਰ ਲੇ ਸਾਰੇ ਸੂਬਿਆਂ ਤੋਂ ਇਹ ਯਕੀਨੀ ਕਰਨ ਲਈ ਕਿਹਾ ਕਿ ਤਾਲਾਬੰਦੀ 'ਚ ਢਿੱਲ ਦੀ ਮੌਜੂਦਾ ਪ੍ਰਕਿਰਿਆ ਦੌਰਾਨ ਕਿਸੇ ਸੂਬੇ ਦੇ ਅੰਦਰ ਅਤੇ ਇਕ ਸੂਬੇ ਤੋਂ ਦੁਜੇ ਸੂਬੇ 'ਚ ਵਿਅਕਤੀਆਂ ਅਤੇ ਸਾਮਾਨ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਹੈ। ਸਾਰੇ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾ ਦੇ ਮੁੱਖ ਸਕੱਤਰਾ ਨੂੰ ਭੇਜੇ ਗਏ ਪੱਤਰ 'ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਹੈ ਕਿ ਅਜਿਹੀਆਂ ਖ਼ਬਰਾਂ ਮਿਲਿਆਂ ਹਨ ਕਿ ਵੱਖ ਵੱਖ ਜ਼ਿਲ੍ਹਿਆਂ ਅਤੇ ਸੂਬਿਆਂ ਵਲੋਂ ਸਥਾਨਕ ਪੱਧਰ 'ਤੇ ਆਵਾਜਾਈ 'ਤੇ ਪਾਬੰਦੀ ਲਗਾਈ ਜਾ ਰਹੀ ਹੈ।
'ਅਨਲਾਕ -3' ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਭੱਲਾ ਨੇ ਕਿਹਾ ਕਿ ਅਜਿਹੀਆਂ ਪਾਬੰਦੀਆ ਕਾਰਨ ਮਾਲ ਅਤੇ ਸੇਵਾਵਾਂ ਦੇ ਅੰਤਰਰਾਜੀ ਆਵਾਜਾਈ 'ਚ ਮੁਸ਼ਕਲਾਂ ਪੈਦਾ ਹੁਦੀਆਂ ਹਨ ਅਤੇ ਇਸ ਨਾਲ ਸਪਲਾਈ 'ਤੇ ਵੀ ਅਸਰ ਪੈਂਦਾ ਹੈ। ਇਸ ਕਾਰਨ ਆਰਥਕ ਗਤੀਵਿਧੀ ਜਾਂ ਰੁਜ਼ਗਾਰ 'ਚ ਵੀ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਨੇ ਪੱਤਰ 'ਚ ਹਾ ਕਿ 'ਅਨਲਾਕ' ਦੇ ਦਿਸ਼ਾ-ਨਿਰਦੇਸ਼ਾਂ 'ਚ ਸਾਫ਼ ਤੌਰ 'ਚ ਕਿਹਾ ਗਿਆ ਹੈ ਕਿ ਵਿਅਕਤੀਆਂ ਜਾਂ ਸਾਮਾਨ ਦੇ ਅੰਤਰਰਾਜੀ ਅਤੇ ਸੂਬਿਆਂ ਅੰਦਰ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਹੈ। ਦਿਸ਼ਾ-ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਆ ਕਿ ਗੁਆਂਢੀ ਦੇਸ਼ਾਂ ਨਾਲ ਸਮਝੌਤੇ ਤਹਿਤ ਸਰਹੱਦ ਪਾਰ ਵਪਾਰ ਲਈ ਵਿਅਕਤੀਆਂ ਜਾਂ ਸਾਮਾਨ ਦੀ ਆਵਾਜਾਈ ਲਈ ਅਲੱਗ imageimageਤੋਂ ਮਨਜ਼ੂਰੀ ਜਾਂ ਈ-ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ।
(ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement