ਪੰਜਾਬ 'ਚ ਨਹੀਂ ਥੰਮ ਰਹੀ ਕਰੋਨਾ ਦੀ ਰਫ਼ਤਾਰ, ਇਕ ਦਿਨ 'ਚ 50 ਮੌਤਾਂ ਤੇ ਸਾਹਮਣੇ ਆਏ 1136 ਨਵੇਂ ਕੇਸ!
Published : Aug 23, 2020, 9:32 pm IST
Updated : Aug 23, 2020, 9:32 pm IST
SHARE ARTICLE
 Corona virus
Corona virus

ਲੁਧਿਆਣਾ ਜ਼ਿਲ੍ਹੇ 'ਚ ਸਾਹਮਦੇ ਆਏ ਸਭ ਤੋਂ ਜ਼ਿਆਦਾ ਮਾਮਲੇ

ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਦੇ ਮਾਮਲੇ ਵੱਧਣ ਦਾ ਰੁਝਾਨ ਜਾਰੀ ਹੈ। ਅੱਜ 1136 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 41779 ਤਕ ਪਹੁੰਚ ਗਈ ਹੈ। ਜਦਕਿ ਅੱਜ 50 ਮੌਤਾਂ ਹੋਰ ਹੋ ਜਾਣ ਬਾਅਦ ਮਰਨ ਵਾਲਿਆਂ ਅੰਕੜਾ ਵੀ 1086 ਹੋ ਗਿਆ ਹੈ।

Corona virusCorona virus

ਪੰਜਾਬ ਅੰਦਰ ਗਿਣਤੀ ਦੇ ਹਿਸਾਬ ਨਾਲ ਲੁਧਿਆਣਾ ਜ਼ਿਲ੍ਹਾ ਪਹਿਲੇ ਨੰਬਰ 'ਤੇ ਪਹੁੰਚ ਚੁੱਕਾ ਹੈ। ਐਤਵਾਰ ਨੂੰ ਸਾਹਮਣੇ ਆਏ 1136 ਕੇਸਾਂ ਵਿਚੋਂ 242 ਮਾਮਲੇ ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚੋਂ ਸਨ। ਇਸੇ ਤਰ੍ਹਾਂ ਪਟਿਆਲਾ 'ਚ ਅੱਜ 188 ਮਾਮਲੇ ਸਾਹਮਣੇ ਆਏ ਜਦਕਿ ਜਲੰਧਰ 'ਚ ਇਹ ਗਿਣਤੀ 107 ਰਹੀ ਹੈ।

Corona VirusCorona Virus

ਇਸੇ ਦੌਰਾਨ 2226 ਮਰੀਜ਼ ਠੀਕ ਵੀ ਹੋਏ ਹਨ ਜੋ ਅੱਜ ਸਾਹਮਣੇ ਆਏ ਨਵੇਂ ਕੇਸਾਂ ਤੋਂ ਲਗਭਗ ਦੁੱਗਣੇ ਹਨ।  ਅੱਜ ਸਭ ਤੋਂ ਜ਼ਿਆਦਾ ਮੌਤਾਂ ਪਟਿਆਲਾ ਜ਼ਿਲ੍ਹੇ 'ਚ ਹੋਈਆਂ ਹਨ ਜਿੱਥੇ 19 ਲੋਕ ਕਰੋਨਾ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ। ਇਸੇ ਤਰ੍ਹਾਂ ਫਾਜਿਲਕਾ 'ਚ 1, ਫ਼ਿਰੋਜ਼ਪੁਰ 'ਚ 2, ਗੁਰਦਾਸਪੁਰ 'ਚ 6, ਹੁਸ਼ਿਆਰਪੁਰ 'ਚ 2, ਜਲੰਧਰ 'ਚ 7, ਕਪੂਰਥਲਾ 'ਚ 1, ਲੁਧਿਆਣਾ 'ਚ 9 ਮੁਤਕਸਰ, ਸੰਗਰੂਰ ਅਤੇ ਤਰਨ ਤਾਰਨ 'ਚ ਇਕ-ਇਕ ਮੌਤ ਹੋਈ ਹੈ।

Corona virusCorona virus

ਸੂਬੇ ਭਰ ਅੰਦਰ ਕੁੱਲ ਹੁਣ ਤਕ 907160 ਲੋਕਾਂ ਦੇ ਸੈਂਪਲ ਕਰੋਨਾ ਟੈਸਟ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 41779 ਮਰੀਜ਼ਾਂ 'ਚ ਕਰੋਨਾ ਦੀ ਪੁਸ਼ਟੀ ਹੋਈ ਹੈ। ਜਦਕਿ 26528 ਲੋਕ ਸਿਹਤਯਾਬ ਹੋਏ ਹਨ। ਇਨ੍ਹਾਂ ਵਿਚੋਂ 14165 ਐਕਟਿਵ ਮਰੀਜ਼ਾਂ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Corona Virus Vaccine Corona Virus 

ਸਰਕਾਰ ਵਲੋਂ ਸਖ਼ਤੀਆਂ ਲਾਗੂ ਕੀਤੇ ਜਾਣ ਦੇ ਬਾਵਜੂਦ ਅਜੇ ਨੇੜ ਭਵਿੱਖ 'ਚ ਰਾਹਤ ਦੇ ਅਸਾਰ ਮੱਧਮ ਵਿਖਾਈ ਦੇ ਰਹੇ ਹਨ। ਕਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਨੇ ਕਈ ਸਖ਼ਤ ਕਦਮ ਚੁੱਕੇ ਹਨ ਜਿਨ੍ਹਾਂ 'ਚ ਵੀਐਂਡ 'ਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਆਦਿ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਸੂਬੇ ਅੰਦਰ ਧਾਰਾ 144 ਦੇ ਤਹਿਤ ਵਿਆਹ ਅਤੇ ਮਰਗ ਹੋਣ 'ਤੇ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੇ ਇਕੱਠ ਕਰਨ 'ਤੇ ਪਾਬੰਦੀ ਲਾਈ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement