ਤਬਲੀਗ਼ੀ ਮਰਕਜ਼ 'ਚ ਆਏ ਵਿਦੇਸ਼ੀਆਂ ਨੂੰ ਬਣਾਇਆ ਗਿਆ ਬਲੀ ਦਾ ਬੱਕਰਾ : ਹਾਈ ਕੋਰਟ
Published : Aug 23, 2020, 1:36 am IST
Updated : Aug 23, 2020, 1:36 am IST
SHARE ARTICLE
image
image

ਤਬਲੀਗ਼ੀ ਮਰਕਜ਼ 'ਚ ਆਏ ਵਿਦੇਸ਼ੀਆਂ ਨੂੰ ਬਣਾਇਆ ਗਿਆ ਬਲੀ ਦਾ ਬੱਕਰਾ : ਹਾਈ ਕੋਰਟ

ਮੁੰਬਈ, 22 ਅਗੱਸਤ : ਬਾਂਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਕਿਹਾ ਹੈ ਕਿ ਦਿੱਲੀ 'ਚ ਹੋਈ ਤਬਲੀਗ਼ੀ ਜਮਾਤ ਮਰਕਜ਼ 'ਚ ਹਿੱਸਾ ਲੈਣ ਆਏ ਵਿਦੇਸ਼ੀ ਨਾਗਰਿਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਉਨ੍ਹਾਂ ਲੋਕਾਂ 'ਤੇ ਹੀ ਦੇਸ਼ 'ਚ ਕੋਵਿਡ-19 ਫੈਲਾਉਣ ਦਾ ਦੋਸ਼ ਲਾਇਆ ਗਿਆ।
ਜਸਟਿਸ ਟੀਵੀ ਨਲਵਾਡੇ ਤੇ ਜਸਟਿਸ ਐੱਮਜੀ ਸੇਵਲੀਕਰ ਨੇ 21 ਅਗੱਸਤ ਨੂੰ 29 ਵਿਦੇਸ਼ੀਆਂ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਦਿਆਂ ਇਹ ਟਿੱਪਣੀ ਕੀਤੀ। ਇਹ ਵਿਦੇਸ਼ੀ ਤਬਲੀਗੀ ਜਮਾਤ ਮਰਕਜ਼ 'ਚ ਸ਼ਾਮਲ ਹੋਏ ਸਨ। ਬੈਂਚ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਥੇ ਮਹਾਰਾਸ਼ਟਰ ਪੁਲਿਸ ਨੇ ਮਾਮਲੇ 'ਚ ਸਹੀ ਤਰੀਕੇ ਨਾਲ ਕੰਮ ਕੀਤਾ, ਉਥੇ ਸੂਬਾ ਸਰਕਾਰ ਨੇ ਸਿਆਸੀ ਮਜਬੂਰੀ 'ਚ ਕਦਮ ਚੁੱਕੇ।
ਇਨ੍ਹਾਂ 29 ਵਿਦੇਸ਼ੀ ਨਾਗਰਿਕਾਂ 'ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ,  ਬਿਮਾਰੀ ਐਕਟ, ਆਫ਼ਤ ਮੈਨੇਜਮੈਂਟ ਐਕਟ ਤੇ ਰਾਸ਼ਟਰੀ ਰਾਜਧਾਨੀ ਦੇ ਨਿਜ਼ਾਮੂਦੀਨ 'ਚ ਹੋਏ ਤਬਲੀਗ਼ੀ ਜਮਾਤ ਮਰਕਜ਼ 'ਚ ਹਿੱਸਾ ਲੈ ਕੇ ਅਪਣੇ ਸੈਰ-ਸਪਾਟਾ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬੈਂਚ ਨੇ ਅਪਣੇ ਆਦੇਸ਼ 'ਚ ਕਿਹਾ ਹੈ ਕਿ ਮਰਕਜ਼ 'ਚ ਹਿੱਸਾ ਲੈਣ ਆਏ ਵਿਦੇਸ਼ੀਆਂ ਖ਼ਿਲਾਫ਼ ਗ਼ਲਤ ਪ੍ਰਚਾਰ ਵੀ ਕੀਤਾ ਗਿਆ। ਦੋਸ਼ ਇਹ ਵੀ ਲਾਇਆ ਗਿਆ ਸੀ ਕਿ ਤਬਲੀਗ਼ੀ ਜਮਾਤ ਦੇ ਲੋਕਾਂ ਨੇ ਹੀ ਧਰਮ ਪਰਿਵਰਤਨ ਕਰਵਾਉਣ ਦੇ ਨਾਲ ਨਾਲ ਇਸਲਾਮ ਧਰਮ ਦਾ ਪ੍ਰਚਾਰ-ਪਸਾਰ ਕੀਤਾ ਪਰ ਕੋਰਟ ਨੇ ਇਸ ਤਰ੍ਹਾਂ ਦੇ ਦੋਸ਼ਾਂ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿਤਾ।  
(ਪੀਟੀਆਈ)imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement