Weekend Curfew Jalandhar: ਬੱਸਾਂ ਦੀ ਆਵਾਜਾਈ 75 ਫ਼ੀਸਦੀ ਘਟੀ, ਬੱਸ ਸਟੈਂਡ ’ਤੇ ਪਸਰਿਆ ਸਨਾਟਾ
Published : Aug 23, 2020, 4:22 pm IST
Updated : Aug 23, 2020, 4:22 pm IST
SHARE ARTICLE
Very few passengers reach Jalandhar bus stand due to weekend lockdown
Very few passengers reach Jalandhar bus stand due to weekend lockdown

ਬਸ ਸਟੈਂਡ ਵਿਭਿੰਨ ਕਾਉਂਟਰਾਂ ਤੇ ਖੜੀਆਂ ਬੱਸਾਂ ਯਾਤਰੀਆਂ...

ਜਲੰਧਰ: ਪੰਜਾਬ ਵਿਚ ਵੀਕੈਂਡ ਵਿਚ ਲਾਗੂ ਕਰਫਿਊ ਕਾਰਨ ਐਤਵਾਰ ਨੂੰ ਜਲੰਧਰ ਬਸ ਸਟੈਂਡ ਤੇ ਬੱਸਾਂ ਦੀ ਆਵਾਜਾਈ 75 ਫ਼ੀਸਦੀ ਤਕ ਡਿਗ ਗਿਆ ਹੈ। ਸਵੇਰੇ ਤੋਂ ਲੈ ਕੇ ਦੁਪਹਿਰ ਤਕ ਸ਼ਹਿਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਸਟੇਟ ਬਸ ਟਰਮੀਨਲ ਤੇ ਲਗਭਗ ਸਨਾਟਾ ਛਾਇਆ ਹੋਇਆ ਹੈ।

Bus StandBus Stand

ਬਸ ਸਟੈਂਡ ਵਿਭਿੰਨ ਕਾਉਂਟਰਾਂ ਤੇ ਖੜੀਆਂ ਬੱਸਾਂ ਯਾਤਰੀਆਂ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਲੰਬੇ ਅੰਤਰਾਲ ਤੋਂ ਬਾਅਦ ਬੇਹੱਦ ਘਟ ਯਾਤਰੀ ਬਸ ਸਟੈਂਡ ਤੇ ਪਹੁੰਚ ਰਹੇ ਹਨ। ਸ਼ਨੀਵਾਰ ਨੂੰ ਵੀ ਕਰਫਿਊ ਲਾਗੂ ਸੀ ਪਰ 30 ਫ਼ੀਸਦੀ ਤਕ ਅਪਰੇਸ਼ਨ ਚਲ ਰਿਹਾ ਸੀ। ਇਹ ਐਤਵਾਰ ਨੂੰ ਹੋਰ ਵੀ ਘਟ ਹੋ ਗਿਆ। ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਆਪਰੇਟਰ ਵੱਲੋਂ ਕਾਫ਼ੀ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਕਾਫ਼ੀ ਗਿਣਤੀ ਵਿਚ ਯਾਤਰੀ ਨਹੀਂ ਆ ਰਹੇ ਹਨ।

Bus StandBus Stand

ਉਨ੍ਹਾਂ ਨੂੰ ਬੱਸ ਅੱਡੇ, ਪੀਏਪੀ ਚੌਕ ਅਤੇ ਰਾਮਾ ਮੰਡੀ ਚੌਕ ਵਿਖੇ ਯਾਤਰੀਆਂ ਦਾ ਇੰਤਜ਼ਾਰ ਕਰਨਾ ਪਵੇਗਾ। ਸੋਮਵਾਰ ਤੋਂ ਦਿਨ ਦਾ ਕਰਫਿਊ ਵੀ ਨਹੀਂ ਰਹੇਗਾ ਅਤੇ ਦਫ਼ਤਰ ਵੀ ਖੁੱਲ੍ਹਣਗੇ। ਇਸ ਕਰ ਕੇ ਹੁਣ ਸਰਕਾਰੀ ਅਤੇ ਪ੍ਰਾਈਵੇਟ ਬਸ ਆਪਰੇਟਰਸ ਨੂੰ ਸੋਮਵਾਰ ਕਾਫ਼ੀ ਗਿਣਤੀ ਵਿਚ ਯਾਤਰੀ ਮਿਲਣ ਦੀ ਉਮੀਦ ਹੈ।

Bus StandBus Stand

ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦਸਿਆ ਕਿ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਤੋਂ ਐਤਵਾਰ ਨੂੰ ਘਟ ਯਾਤਰੀ ਹੀ ਸਫ਼ਰ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਇਸ ਕਰ ਕੇ ਸ਼ਨੀਵਾਰ ਦੀ ਤੁਲਨਾ ਵਿਚ ਐਤਵਾਰ ਨੂੰ ਘਟ ਯਾਤਰੀ ਉਪਲੱਬਧ ਹੋਏ ਹਨ। ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਸੋਮਵਾਰ ਨੂੰ ਯਾਤਰੀਆਂ ਦੀ ਗਿਣਤੀ ਵਧ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement