ਵਿਵਾਦਾਂ ’ਚ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ, ਸਾਂਝਾ ਕੀਤਾ ਇੰਦਰਾ ਗਾਂਧੀ ਦਾ ਇਤਰਾਜ਼ਯੋਗ ਸਕੈਚ
Published : Aug 23, 2021, 12:59 pm IST
Updated : Aug 23, 2021, 12:59 pm IST
SHARE ARTICLE
Malvinder Mali shared controversial sketch of Indira Gandhi
Malvinder Mali shared controversial sketch of Indira Gandhi

ਨੇਤਾਵਾਂ ਦੇ ਵਿਰੋਧ ਦੇ ਬਾਵਜੂਦ, ਮਾਲੀ ਨੇ ਇਸਨੂੰ ਨਹੀਂ ਹਟਾਇਆ ਅਤੇ ਨਾ ਹੀ ਮੁਆਫ਼ੀ ਮੰਗੀ।

ਜਲੰਧਰ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ (Navjot Sidhu's Advisor) ਮਾਲਵਿੰਦਰ ਸਿੰਘ ਮਾਲੀ (Malvinder Singh Mali) ਨੇ ਆਪਣੇ ਫੇਸਬੁੱਕ ਪੇਜ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi Sketch) ਦਾ ਇਕ ਸਕੈਚ ਪੋਸਟ ਕੀਤਾ ਹੈ। ਇਸ ਸਕੈਚ ਕਰ ਕੇ ਹੁਣ ਉਹ ਵਿਵਾਦਾਂ (Controversial) ਵਿਚ ਘਿਰ ਗਏ ਹਨ। ਮਾਲੀ ਨੇ 1989 ਵਿਚ ਪ੍ਰਕਾਸ਼ਤ ਇਕ ਪੰਜਾਬੀ ਮੈਗਜ਼ੀਨ, 'ਜਨਤਕ ਪੈਗ਼ਾਮ' ਦੇ ਕਵਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਇੰਦਰਾ ਗਾਂਧੀ ਮਨੁੱਖੀ ਖੋਪੜੀਆਂ ਉੱਤੇ ਖੜ੍ਹੀ ਹੈ ਅਤੇ ਇਕ ਖੋਪੜੀ ਉਸਦੇ ਹੱਥ ਵਿਚ ਫੜ੍ਹੀ ਬੰਦੂਕ ’ਤੇ ਲਟਕ ਰਹੀ ਹੈ।

Sketch shared by Malvinder Singh Mali        Sketch shared by Malvinder Singh Mali

ਇਸ ਸਕੈਚ ਦੇ ਨਾਲ ਲਿਖਿਆ ਹੈ, 'ਹਰ ਜਾਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ', ਯਾਨੀ ਕਿ ਹਰ ਜ਼ਾਲਮ ਦੀ ਇਹੀ ਕਹਾਣੀ ਹੈ ਕਿ ਅੰਤ ਵਿਚ ਉਸ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਦਰਅਸਲ ਇਹ ਫੋਟੋ 1984 ਦੇ ਸਿੱਖ ਦੰਗਿਆਂ (1984 Sikh Riots) ਦੇ ਕਤਲੇਆਮ ਨੂੰ ਦਰਸਾਉਂਦੀ ਹੈ। ਸਿੱਖ ਭਾਈਚਾਰਾ ਇਸ ਸਭ ਦੇ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਮੰਨਦਾ ਹੈ। ਇਸ ਰਸਾਲੇ ਦੇ ਸੰਪਾਦਕ ਉਸ ਸਮੇਂ ਮਾਲਵਿੰਦਰ ਸਿੰਘ ਮਾਲੀ ਹੀ ਸਨ।

Malvinder Singh MaliMalvinder Singh Mali

ਨਵਜੋਤ ਸਿੰਘ ਸਿੱਧੂ ਗਾਂਧੀ ਪਰਿਵਾਰ ਦੇ ਨਜ਼ਦੀਕੀ ਹਨ ਅਤੇ ਉਹ ਅਕਸਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਕਾਰਨ, ਕਾਂਗਰਸੀ ਨੇਤਾਵਾਂ ਨੇ ਇਸ ਫੋਟੋ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਮਾਲੀ ਨੂੰ ਸਕੈਚ ਹਟਾਉਣ ਲਈ ਕਿਹਾ। ਹਾਲਾਂਕਿ, ਨੇਤਾਵਾਂ ਦੇ ਵਿਰੋਧ ਦੇ ਬਾਵਜੂਦ, ਮਾਲੀ ਨੇ ਇਸਨੂੰ ਨਹੀਂ ਹਟਾਇਆ ਅਤੇ ਨਾ ਹੀ ਉਸਨੇ ਮੁਆਫ਼ੀ ਮੰਗੀ। 

ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਵਿਚ ਜੰਮੂ -ਕਸ਼ਮੀਰ ਬਾਰੇ ਵਿਵਾਦਤ ਟਿੱਪਣੀਆਂ (Controversial Remark on Jammu and Kashmir) ਕੀਤੀਆਂ ਸਨ। ਇਸ ਪੋਸਟ ਵਿਚ ਉਨ੍ਹਾਂ ਨੇ ਜੰਮੂ -ਕਸ਼ਮੀਰ ਨੂੰ ਇਕ ਵੱਖਰਾ ਦੇਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਿ ਕਸ਼ਮੀਰ ਆਜ਼ਾਦ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਦਾ ਕਸ਼ਮੀਰ 'ਤੇ ਨਜਾਇਜ਼ ਕਬਜ਼ਾ ਕਰਨ ਬਾਰੇ ਕਿਹਾ ਸੀ।

Captain Amarinder Singh Captain Amarinder Singh

ਸਿੱਧੂ ਦੇ ਸਲਾਹਕਾਰ ਮਾਲੀ ਦੀ ਅਜਿਹੀਆਂ ਟਿਪੱਣੀਆਂ ਕਰਨ ’ਤੇ ਕੈਪਟਨ ਨੇ ਸਖ਼ਤ ਤਾੜਨਾ ਕੀਤੀ ਹੈ। ਮੁੱਖ ਮੰਤਰੀ ਕੈਪਟਨ (CM Captain Amarinder Singh) ਨੇ ਕਿਹਾ ਕਿ, “ਉਨ੍ਹਾਂ ਨੂੰ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁੱਦਿਆਂ 'ਤੇ ਕੋਈ ਬਿਆਨ ਨਾ ਦਿਓ ਜਿਨ੍ਹਾਂ ਬਾਰੇ ਤੁਸੀਂ ਜਾਣੂ ਨਹੀਂ ਹੋ, ਅਤੇ ਖਾਸ ਕਰਕੇ ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਇਸਦੇ ਨਤੀਜੇ ਕੀ ਹੋ ਸਕਦੇ ਹਨ।”

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement