ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਨੇ ਬਹੁਤਾ ਉਤਸ਼ਾਹ ਨਾ ਵਿਖਾਇਆ
Published : Aug 23, 2021, 6:43 am IST
Updated : Aug 23, 2021, 6:43 am IST
SHARE ARTICLE
image
image

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਨੇ ਬਹੁਤਾ ਉਤਸ਼ਾਹ ਨਾ ਵਿਖਾਇਆ


25 ਅਗੱਸਤ ਨੂੰ  ਆਉਣਗੇ ਨਤੀਜੇ, ਪੂਰੀ ਦਿੱਲੀ ਵਿਚ ਹੋਈ 37. 27 ਫ਼ੀ ਸਦੀ ਵੋਟਿੰਗ, ਪੰਜਾਬੀ ਬਾਗ਼ ਵਿਚ ਸੱਭ ਤੋਂ ਵੱਧ 54.10 ਫ਼ੀ ਸਦੀ ਵੋਟਿੰਗ

ਨਵੀਂ ਦਿੱਲੀ, 22 ਅਗੱਸਤ (ਅਮਨਦੀਪ ਸਿੰਘ): ਤਕਰੀਬਨ 130 ਕਰੋੜ ਦੇ ਸਾਲਾਨਾ ਬਜਟ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਅਮਲ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਪਰ ਵੋਟਰਾਂ ਨੇ ਚੋਣਾਂ 'ਚ ਕੋਈ ਬਹੁਤਾ ਉਤਸ਼ਾਹ ਨਹੀਂ ਵਿਖਾਇਆ | ਅੱਜ ਦਿੱਲੀ ਦੀਆਂ ਵੱਖ ਵੱਖ 230 ਥਾਵਾਂ 'ਤੇ ਕੁਲ 554 ਪੋਲਿੰਗ ਸੈਂਟਰਾਂ ਵਿਖੇ ਹੋਈਆਂ ਚੋਣਾਂ ਲਈ ਦਿੱਲੀ ਦੇ ਕੁਲ 46 ਗੁਰਦਵਾਰਾ ਚੋਣ ਹਲਕਿਆਂ ਦੇ ਵੋਟਰਾਂ ਨੇ ਹਿੱਸਾ ਲਿਆ  | 
ਕੁਲ 3 ਲੱਖ 42 ਹਜ਼ਾਰ 65 ਵੋਟਰ ਰਜਿਸਟਰਡ ਹਨ, ਜਿਨ੍ਹਾਂ ਵਿਚ  1 ਲੱਖ 71 ਹਜ਼ਾਰ 370 ਔਰਤ ਵੋਟਰ ਅਤੇ 1 ਲੱਖ 70 ਹਜ਼ਾਰ 695 ਮਰਦ ਵੋਟਰ ਹਨ | ਹਰ ਹਲਕੇ ਵਿਚ ਤਕਰੀਬਨ 7 ਹਜ਼ਾਰ 436 ਵੋਟਰ ਹਨ | ਪੂਰੇ ਚੋਣ ਅਮਲ ਦੀ ਵੀਡੀਉਗ੍ਰਾਫ਼ੀ ਵੀ ਕੀਤੀ ਗਈ | ਦੇਰ ਸ਼ਾਮ ਨੂੰ  'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਡਾਇਰੈਕਟਰ ਗੁਰਦਵਾਰਾ ਚੋਣਾਂ ਸ.ਨਰਿੰਦਰ ਸਿੰਘ ਨੇ ਦਸਿਆ ਕਿ ਪੂਰੀ ਦਿੱਲੀ ਵਿਚ ਕੁਲ 37.27 ਫ਼ੀ ਸਦੀ ਵੋਟਿੰਗ ਹੋਈ ਹੈ ਜਦ ਕਿ ਪੰਜਾਬੀ ਬਾਗ਼ ਹਲਕੇ ਵਿਚ ਸੱਭ ਤੋਂ ਵੱਧ 54.10 ਫ਼ੀ ਸਦੀ ਵੋਟਿੰਗ ਰੀਕਾਰਡ ਹੋਈ ਹੈ | ਸੱਭ ਤੋਂ ਘੱਟ ਵੋਟਿੰਗ ਵਾਰਡ ਨੰਬਰ 22 ਸ਼ਾਮ ਨਗਰ ਵਿਖੇ 25.18 ਫ਼ੀ ਸਦ ਰਹੀ | ਕਿਧਰੇ ਕੋਈ ਮਾੜੀ ਘਟਨਾ ਨਹੀਂ ਵਾਪਰੀ, ਅਮਨ ਅਮਾਨ ਰਿਹਾ |  ਪਿਛਲੀ ਵਾਰ 45.77 ਫ਼ੀ ਸਦੀ ਵੋਟਿੰਗ ਰਹੀ ਸੀ | 

ਅੱਜ ਕੁਲ 1 ਲੱਖ 27 ਹਜ਼ਾਰ, 472 ਵੋਟਰ ਜਿਨ੍ਹਾਂ ਵਿਚ 68 ਹਜ਼ਾਰ 194 ਮਰਦ ਅਤੇ 59 ਹਜ਼ਾਰ 278 ਔਰਤ ਵੋਟਰਾਂ ਸ਼ਾਮਲ ਹਨ, ਨੇ ਅਪਣੀ ਵੋਟ ਭੁਗਤਾਈ | ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ 'ਜਾਗੋ' ਪਾਰਟੀ ਵਿਚਕਾਰ ਹੈ |  ਚੋਣਾਂ ਦੇ ਨਤੀਜੇ 25 ਅਗੱਸਤ ਬੁੱਧਵਾਰ ਨੂੰ  ਆਉਣਗੇ | 
ਵਿਧਾਨ ਸਭਾ ਤੇ ਪਾਰਲੀਮਾਨੀ ਚੋਣਾਂ ਵਿਚ ਈ ਵੀ ਐਮ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਨ੍ਹਾਂ ਚੋਣਾਂ ਵਿਚ ਰਵਾਇਤੀ ਬੈਲੇਟ 'ਤੇ ਹੀ ਚੋਣ ਨਿਸ਼ਾਨ 'ਤੇ ਮੋਹਰ ਲਾਈ ਜਾਂਦੀ ਹੈ | ਕਰੋਨਾ ਮਹਾਂਮਾਰੀ ਤੇ ਰੱਖੜੀ ਦੇ ਤਿਉਹਾਰ ਮੌਕੇ ਸਵੇਰੇ 8 ਵੱਜੇ ਵੋਟਿੰਗ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ ਭਰ ਵਿਚ ਵੋਟਿੰਗ ਦੀ ਰਫ਼ਤਾਰ ਮੱਠੀ ਰਹੀ | ਦੁਪਹਿਰ 2 ਵੱਜੇ ਪਿਛੋਂ ਹੀ ਲੋਕ ਘਰਾਂ ਤੋਂ ਨਿਕਲ ਕੇ ਬੂਥਾਂ 'ਤੇ ਵੋਟ ਪਾਉਣ ਜਾਂਦੇ ਵੇਖੇ ਗਏ | ਕਈ ਥਾਂਵਾਂ 'ਤੇ ਜ਼ਰੂਰ ਬਜ਼ੁਰਗ ਵੋਟਰ ਉਤਸ਼ਾਹਤ ਨਜ਼ਰ ਆਏ ਜੋ ਵ੍ਹੀਲ ਚੇਅਰ 'ਤੇ ਵੋਟ ਪਾਉਣ ਆਏ ਸਨ | ਪੱਛਮੀ ਦਿੱਲੀ ਦੇ ਫ਼ਤਿਹ ਨਗਰ, ਅਸ਼ੋਕ ਨਗਰ, ਤਿਲਕ ਨਗਰ, ਤਿਲਕ ਵਿਹਾਰ,  ਚੌਖੰਡੀ,  ਖਿਆਲਾ, ਵਿਸ਼ਨੂੰ ਗਾਰਡਨ,  ਹਰੀ ਨਗਰ, ਰਾਜੌਰੀ ਗਾਰਡ ਆਦਿ ਇਲਾਕਿਆਂ ਵਿਚ ਵੀ ਦੁਪਹਿਰ 3 ਵੱਜੇ ਤੱਕ ਵੋਟਿੰਗ ਦੀ ਰਫ਼ਤਾਰ ਸੁਸਤ ਰਹੀ | 3 ਵੱਜੇ ਤੱਕ ਕੁਲ 33 ਫ਼ੀ ਸਦੀ ਵੋਟਿੰਗ ਰਹੀ | ਇਸ ਵਿਚਕਾਰ ਦਿੱਲੀ ਕਮੇਟੀ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ, ਸ਼ਰੋਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਤੇ ਜਾਗੋ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਆਪਣੇ ਪਰਵਾਰਵਾਂ ਸਣੇ ਵੋਟ ਪਾ ਕੇ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ | ਦਿੱਲੀ ਪੁਲਿਸ ਵਲੋਂ 51 ਪੋਲਿੰਗ ਸਟੇਸ਼ਨਾਂ ਨੂੰ  ਨਾਜ਼ੁਕ ਅਤੇ 130 ਅਤਿ ਨਾਜ਼ੁਕ ਐਲਾਨਣ ਸਣੇ ਕੁਲ 59 ਥਾਂਵਾਂ ਨੂੰ  ਨਾਜ਼ੁਕ ਐਲਾਨਿਆ ਗਿਆ ਸੀ | ਇਨਾਂ੍ਹ ਚੋਣਾਂ ਵਿਚ ਕੁਲ 6 ਧਾਰਮਕ ਪਾਰਟੀਆਂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ, 'ਜਾਗੋ' ਜੱਗ ਆਸਰਾ, ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ), ਸ਼੍ਰੋਮਣੀ ਅਕਾਲੀ ਦਲ ( ਬਾਦਲ), ਪੰਥਕ ਸੇਵਾ ਦਲ, ਸਿੱਖ ਸਦਭਾਵਨਾ ਦਲ, ਪੰਥਕ ਅਕਾਲੀ ਲਹਿਰ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ |  ਚੋਣਾਂ ਲਈ ਕੁਲ 312 ਉਮੀਦਵਾਰ ਚੋਣ ਪਿੜ 'ਚ ਹਨ | 6 ਧਾਰਮਕ ਪਾਰਟੀਆਂ ਦੇ 182 ਉਮੀਦਵਾਰਾਂ ਦੇ ਨਾਲ 130 ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 17 ਔਰਤਾਂ ਉਮੀਦਵਾਰ ਵੀ ਸ਼ਾਮਲ ਹਨ | ਅੱਜ ਤੋਂ ਸਾਢੇ ਚਾਰ ਸਾਲ ਪਹਿਲਾਂ 26 ਫ਼ਰਵਰੀ 2017 ਨੂੰ  ਹੋਣੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ 45.77 ਫ਼ੀ ਸਦੀ ਵੋਟਿੰਗ ਰੀਕਾਰਡ ਕੀਤੀ ਗਈ ਸੀ | ਜਦ ਕਿ 27 ਜਨਵਰੀ 2013 ਨੂੰ  ਹੋਈਆਂ  ਚੋਣਾਂ ਵਿਚ ਕੁਲ 42.37 ਫ਼ੀ ਸਦੀ ਵੋਟਿੰਗ ਹੋਈ ਸੀ | ਭਾਵੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤਕਰੀਬਨ 8 ਸਾਲ ਤੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲ ਰਿਹਾ ਹੈ, ਪਰ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਦੇ ਦੋ ਸਾਲ ਪ੍ਰਧਾਨ ਰਹਿਣ ਦੇ ਕਾਰਜਕਾਲ ਨੂੂੰ ਉਭਾਰ ਕੇ, ਇਹ ਚੋਣਾਂ ਸਿਰਸਾ/ ਬਾਦਲ ਦਲ ਨੇ '2 ਸਾਲ, ਸੇਵਾ ਬੇਮਿਸਾਲ' ਦੇ ਨਾਂ 'ਤੇ ਲੜੀਆਂ  | ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ( ਸਰਨਾ) ਨੇ ਮੁਖ ਤੌਰ 'ਤੇ ਬਾਦਲਾਂ ਵਲੋਂ ਕੀਤੀ ਗਈ ਅਖਉਤੀ ਗੋਲਕ ਦੀ ਦੁਰਵਰਤੋਂ ਤੇ ਵਿਦਿਅਕ ਅਦਾਰਿਆਂ ਦੇ ਨਿਘਾਰ ਦੇ ਨਾਂ 'ਤੇ ਲੜੀਆਂ ਜਦੋਂ ਕਿ 'ਜਾਗੋ' ਪਾਰਟੀ ਨੇ ਮਨਜੀਤ ਸਿੰਘ ਜੀ ਕੇ ਦੇ ਕਾਰਜਕਾਲ ਵਿਚ ਹੋਏ ਕੰਮਾਂ ਨੂੰ  ਆਧਾਰ ਬਣਾ ਕੇ ਇਹ ਚੋਣਾਂ ਲੜੀਆਂ | ਬਾਦਲ ਦਲ ਨੇ ਜਿੱਥੇ ਕਿਸਾਨ ਅੰਦੋਲਨ ਸਣੇ ਕਰੋਨਾ ਕਾਲ ਦੇ ਕਾਰਜਾਂ ਨੂੰ  ਉਭਾਰਨ ਚ ਕੋਈ ਕਸਰ ਨਹੀਂ ਛੱਡੀ, ਉਥੇ ਪੋਸਟਰਾਂ ਤੱਕ 'ਤੇ ਸ.ਪ੍ਰਕਾਸ਼ ਸਿੰਘ ਬਾਦਲ ਤੇ ਸ.ਸੁਖਬੀਰ ਸਿੰਘ ਬਾਦਲ ਦੇ ਨਾਂਵਾਂ ਤੇ ਫ਼ੋਟੋਆਂ ਨੂੰ  ਕੋਈ ਤਵੱਜੋ ਨਹੀਂ ਦਿਤੀ | 
5 ਥਾਂਵਾਂ 'ਤੇ ਬਣਾਏ ਗਏ ਹਨ ਸਟ੍ਰਾਂਗ ਰੂਮ:- 
ਆਈ ਟੀ ਆਈ ਜੇਲ੍ਹ ਰੋਡ, ਆਈ ਟੀ ਆਈ ਪੂਸਾ, ਆਈ ਟੀ ਆਈ ਵਿਵੇਕ ਵਿਹਾਰ, ਆਰਿਆ ਭੱਟ ਪੋਲੀਟੈਕਨਿਕ ਇੰਸਟੀਚਿਊਟ ਅਤੇ ਆਈ ਟੀ ਆਈ ਖਿੱਚੜੀਪੁਰ ਵਿਖੇ 5 ਸਟ੍ਰਾਂਗ ਰੂਮ ਬਣਾਏ ਗਏ ਹਨ ਜਿਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬੈਲਟ ਬਕਸਿਆਂ ਨੂੰ  ਰੱਖਿਆ ਗਿਆ ਹੈ | ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀ ਅਹਿਮ ਸੰਸਥਾ ਹੈ, ਜੋ ਦਿੱਲੀ ਦੇ 10 ਇਤਿਹਾਸਕ ਗੁਰਦਵਾਰਿਆਂ ਸਣੇ ਇਕ 12 ਤਾ ਵੱਧ ਪਬਲਿਕ ਖਾਲਸਾ ਸਕੂਲਾਂ,  4 ਖਾਲਸਾ ਕਾਲਜਾਂ ਤੇ ਕਈ ਡਿਸਪੈਂਸਰੀਆਂ ਆਦਿ ਦਾ ਪ੍ਰਬੰਧ ਵੇਖਦੀ ਹੈ | 
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 22 ਅਗੱਸਤ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |
 ਫ਼ੋਟੋ ਕੈਪਸ਼ਨ:- ਵੋਟ ਪਾਉਣ ਪਿਛੋਂ ਇਕ ਬਜ਼ੁਰਗ ਜੋੜਾ ਆਪਣੀ ਉਂਗਲ 'ਤੇ ਲੱਗੀ ਸ਼ਿਆਹੀ ਵਿਖਾ ਰਹੇ  | 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement