ਹਰਿਆਣਵੀ ਡਾਂਸਰ ਸਪਨਾ ਚੌਧਰੀ ਵਿਰੁਧ ਗਿ੍ਫ਼ਤਾਰੀ ਵਾਰੰਟ ਜਾਰੀ
Published : Aug 23, 2022, 12:40 am IST
Updated : Aug 23, 2022, 12:40 am IST
SHARE ARTICLE
image
image

ਹਰਿਆਣਵੀ ਡਾਂਸਰ ਸਪਨਾ ਚੌਧਰੀ ਵਿਰੁਧ ਗਿ੍ਫ਼ਤਾਰੀ ਵਾਰੰਟ ਜਾਰੀ

ਲਖਨਊ, 22 ਅਗੱਸਤ : ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ  ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਗ਼ੈਰ-ਹਾਜ਼ਰੀ ਲਈ ਗਿ੍ਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿਤਾ ਹੈ | ਏਸੀਜੇਐਮ ਸ਼ਾਂਤਨੂ ਤਿਆਗ਼ੀ ਨੇ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ  ਤੈਅ ਕੀਤੀ ਹੈ | ਇਸ ਮਾਮਲੇ 'ਚ 10 ਮਈ ਨੂੰ  ਦੋਸ਼ੀ ਸਪਨਾ ਚੌਧਰੀ ਨੇ ਆਤਮ ਸਮਰਪਣ ਕਰ ਦਿਤਾ ਸੀ ਅਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ | ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿਤੀ ਸੀ | ਫਿਰ 8 ਜੂਨ ਨੂੰ  ਸਪਨਾ ਚੌਧਰੀ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਵੀ ਸ਼ਰਤ ਨਾਲ ਮਨਜ਼ੂਰ ਕਰ ਲਈ ਗਈ | ਸੋਮਵਾਰ ਨੂੰ  ਇਸ ਮਾਮਲੇ 'ਚ ਸਪਨਾ ਸਮੇਤ ਹੋਰ ਦੋਸ਼ੀਆਂ 'ਤੇ ਦੋਸ਼ ਆਇਦ ਕਰਨ ਦੇ ਮੁੱਦੇ 'ਤੇ ਸੁਣਵਾਈ ਹੋਈ ਪਰ ਉਹ ਪੇਸ਼ ਨਹੀਂ ਹੋਈ |
ਸਪਨਾ ਦੀ ਤਰਫ਼ੋਂ ਮਾਫ਼ੀ ਦੀ ਅਰਜ਼ੀ ਵੀ ਨਹੀਂ ਦਿੱਤੀ ਗਈ ਸੀ, ਜਦਕਿ ਦੂਜੇ ਦੋਸ਼ੀਆਂ ਦੀ ਤਰਫੋਂ ਮਾਫੀ ਦੀ ਅਰਜ਼ੀ ਦਿਤੀ ਗਈ ਸੀ | 1 ਮਈ, 2019 ਨੂੰ , ਸਪਨਾ ਚੌਧਰੀ ਵਿਰੁਧ ਇਸ ਮਾਮਲੇ 'ਚ ਵਿਸ਼ਵਾਸ ਤੋੜਨ ਅਤੇ ਕਿਸੇ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ | ਇਸ ਨਾਲ ਹੀ 20 ਜਨਵਰੀ 2019 ਨੂੰ  ਸਮਾਗਮ ਦੇ ਆਯੋਜਕਾਂ ਜੁਨੈਦ ਅਹਿਮਦ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ |
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 13 ਅਕਤੂਬਰ 2018 ਨੂੰ  ਦੁਪਹਿਰ 3 ਤੋਂ 10 ਵਜੇ ਤਕ ਸਮਿ੍ਤੀ ਉਪਵਾਨ 'ਚ ਸਪਨਾ ਸਮੇਤ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਸੀ | ਪਰ ਸਪਨਾ ਚੌਧਰੀ ਰਾਤ 10 ਵਜੇ ਤਕ ਨਹੀਂ ਆਈ | ਇਸ ਨੂੰ  ਲੈ ਕੇ ਲੋਕਾਂ ਨੇ ਹੰਗਾਮਾ ਕੀਤਾ | ਇਸ ਤੋਂ ਬਾਅਦ ਟਿਕਟਧਾਰਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ | 14 ਅਕਤੂਬਰ 2018 ਨੂੰ  ਇਸ ਮਾਮਲੇ ਦੀ ਨਾਮਜ਼ਦ ਐਫ਼ਆਈਆਰ ਇੰਸਪੈਕਟਰ ਫ਼ਿਰੋਜ਼ ਖ਼ਾਨ ਨੇ ਥਾਣਾ ਆਸ਼ਿਆਣਾ ਵਿਚ ਦਰਜ ਕਰਵਾਈ ਸੀ |        (ਏਜੰਸੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement