
ਧਨ ਸੋਧ ਮਾਮਲਾ : ਅਦਾਲਤ ਨੇ ਰਾਊਤ ਦੀ ਨਿਆਂਇਕ ਹਿਰਾਸਤ ਪੰਜ ਸਤੰਬਰ ਤਕ ਵਧਾਈ
ਮੁੰਬਈ, 22 ਅਗੱਸਤ : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ਹਿਰ ਦੀ ਇਕ ਚਾਲ ਦੇ ਮੁੜ ਨਿਰਮਾਦ ਵਿਚ ਕਥਿਤ ਬੇਨਿਯਮੀਆਂ ਨਾਲ ਜੁੜੇ ਧਨ ਸੋਧ ਮਾਮਲੇ ਵਿਚ ਸ਼ਿਵ ਸੇਨਾ ਆਗੂ ਸੰਜੇ ਰਾਉਤ ਦੀ ਨਿਆਂਇਕ ਹਿਰਾਸਤ ਦੀ ਮਿਆਦ ਸੋਮਵਾਰ ਨੂੰ ਵਧਾ ਕੇ 5 ਸਤੰਬਰ ਕਰ ਦਿਤੀ | ਈਡੀ ਨੇ ਰਾਉਤ ਨੂੰ ਗੋਰੇਗਾਉਂ ਉਪ ਨਗਰ ਪਾਤਰਾ ਚਾਲ ਦੇ ਮੁੜ ਨਿਰਮਾਣ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੇ ਸੰਬਧ ਵਿਚ ਇਕ ਅੱਗਸਤ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਈਡੀ ਦੀ ਹਿਰਾਸਤ ਵਿਚ ਰਹਿਣ ਦੇ ਬਾਅਦ ਸ਼ਿਵ ਸੇਨਾ ਆਗੂ ਨੂੰ ਅੱਠ ਅਗੱਸਤ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਸੀ | ਧਨ ਸੋਧ ਰੋਕੁ ਕਾਨੂੰਨ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਐਮ.ਜੀ ਦੇਸ਼ਪਾਂਡੇ ਨੇ ਸੋਮਵਾਰ ਨੂੰ ਰਾਉਤ ਦੀ ਹਿਰਾਸਤ ਪੰਜ ਸਤੰਬਰ ਤਕ ਵਧਾ ਦਿਤੀ | ਈਡੀ ਨੇ ਅਦਾਲਤ ਨੂੰ ਦਸਿਆ ਕਿ ਮਾਮਲੇ ਵਿਚ ਉਸ ਦੀ ਜਾਂਚ ਹਾਲੇ ਵੀ ਜਾਰੀ ਹੈ |
(ਏਜੰਸੀ)