ਜਨਤਾ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ, ਕੇਂਦਰ ਸੀਬੀਆਈ-ਈਡੀ ਖੇਡ ਰਿਹੈ : ਕੇਜਰੀਵਾਲ
Published : Aug 23, 2022, 12:43 am IST
Updated : Aug 23, 2022, 12:43 am IST
SHARE ARTICLE
image
image

ਜਨਤਾ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ, ਕੇਂਦਰ ਸੀਬੀਆਈ-ਈਡੀ ਖੇਡ ਰਿਹੈ : ਕੇਜਰੀਵਾਲ

ਨਵੀਂ ਦਿੱਲੀ, 22 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਸੋਮਵਾਰ ਨੂੰ  ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਹੈਰਾਨੀ ਜਾਹਰ ਕੀਤੀ ਕਿ ਦੇਸ਼ ਇਸ ਤਰ੍ਹਾਂ ਕਿਵੇਂ ਤਰੱਕੀ ਕਰੇਗਾ | ਕੇਜਰੀਵਾਲ ਨੇ ਕਿਹਾ ਕਿ ਲੋਕ ਅਪਣੇ ਮੁੱਦੇ ਲੈ ਕੇ ਕਿੱਥੇ ਜਾਣ, ਜਦੋਂ ਇਹ ਲੋਕ ਸੀ.ਬੀ.ਆਈ. (ਕੇਂਦਰੀ ਜਾਂਚ ਬਿਊਰੋ)- ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਖੇਡ ਰਹੇ ਹਨ ਅਤੇ ਸਰਕਾਰਾਂ ਡਿਗਾਉਣ 'ਚ ਰੁਝੇ ਹਨ |
ਕੇਜਰੀਵਾਲ ਨੇ ਟਵੀਟ ਕੀਤਾ,''ਰੁਪਿਆ ਡਿੱਗ ਰਿਹਾ ਹੈ, ਜਨਤਾ ਮਹਿੰਗਾਈ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ ਆਸਮਾਨ ਛੂਹ ਰਹੀ ਹੈ ਅਤੇ ਇਹ ਲੋਕ ਸੀ.ਬੀ.ਆਈ.-ਈ.ਡੀ. ਖੇਡ ਰਹੇ ਹਨ, ਦੇਸ਼ ਭਰ 'ਚ ਜਨਤਾ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਡਿਗਾਉਣ 'ਚ ਰੁਝੇ ਹਨ, ਸਾਰਾ ਦਿਨ ਗਾਲ੍ਹਾਂ ਕੱਢਦੇ ਹਨ |''
ਉਨ੍ਹਾਂ ਕਿਹਾ,''ਲੋਕ ਅਪਣੀਆਂ ਤਕਲੀਫਾਂ ਕਿਸ ਨੂੰ  ਦੱਸਣ, ਕਿਸ ਕੋਲ ਜਾਣ? ਇਸ ਤਰ੍ਹਾਂ ਦੇਸ਼ ਕਿਵੇਂ ਤਰੱਕੀ ਕਰੇਗਾ?'' 
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ  ਐਲਾਨ ਕੀਤਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ (ਆਪ) ਮੁਖੀ ਅਰਵਿੰਦ ਕੇਜਰੀਵਾਲ ਦਰਮਿਆਨ ਮੁਕਾਬਲਾ ਹੋਵੇਗਾ | ਸਿਸੋਦੀਆ ਨੇ ਕਿਹਾ ਸੀ ਕਿ ਲੋਕ ਕੇਜਰੀਵਾਲ ਨੂੰ  ਮੋਦੀ ਦੇ ਬਦਲ ਦੇ ਰੂਪ 'ਚ ਦੇਖ ਰਹੇ ਹਨ, ਕਿਉਂਕਿ ਉਨ੍ਹਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਨਾਲ ਜੁੜੇ ਮੁੱਦਿਆਂ 'ਤੇ ਗੱਲ ਕੀਤੀ ਹੈ |                (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement