
ਕਾਂਗਰਸ ਪ੍ਰਧਾਨ ਦੀ ਚੋਣ ਦਾ ਪ੍ਰੋਗਰਾਮ ਅਗਲੇ ਤਿੰਨ-ਚਾਰ ਦਿਨਾਂ ਵਿਚ ਐਲਾਨੇ ਜਾਣ ਦੀ ਸੰਭਾਵਨਾ : ਸੂਤਰ
ਨਵੀਂ ਦਿੱਲੀ, 22 ਅਗੱਸਤ : ਕਾਂਗਰਸ ਪ੍ਰਧਾਨ ਦੀ ਚੋਣ ਨਾਲ ਜੁੜਿਆ ਪ੍ਰਗੋਰਾਮ ਅਗਲੇ ਤਿੰਨ-ਚਾਰ ਦਿਨਾਂ ਵਿਚ ਐਲਾਨ ਕੀਤਾ ਜਾ ਸਕਦਾ ਹੈ | ਪਾਟਰੀ ਨਾਲ ਜੁੜੇ ਭਰੋਸੇਯੋਗ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ | ਸੂਤਰਾਂ ਨੇ ਦਸਿਆ, ''ਅਗਲੇ ਤਿੰਨ ਚਾਰ ਦਿਨਾਂ 'ਚ ਚੋਣ ਦਾ ਪੂਰਾ ਪ੍ਰੋਗਰਾਮ ਸਾਹਮਣੇ ਆ ਜਾਵੇਗਾ | ਇਸ ਵਿਚ ਨਾਮਜਦਗੀ ਦਾਖ਼ਲ ਕਰਨ ਦੀ ਮਿਲੀ, ਨਾਂ ਵਾਪਸ ਲੈਣ ਦੀ ਮਿਤੀ ਅਤੇ ਚੋਣ ਦੀ ਮਿਤੀ ਸ਼ਾਮਲ ਹੋਵੇਗੀ |''
ਕਾਂਗਰਸ ਕਾਰਜ ਕਮੇਟੀ ਨੇ ਪਿਛਲੇ ਸਾਲ ਜਿਸ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ ਸੀ ਉਸ ਦੇ ਮੁਤਾਬਕ, ਕਾਂਗਰਸ ਪ੍ਰਧਾਨ ਦੀ ਚੋਣ ਦੀ ਪੂਰੀ ਪ੍ਰਕਿਰਿਆ 21 ਅਗੱਸਤ ਤੋਂ 20 ਸਤੰਬਰ ਵਿਚਕਾਰ ਸੰਪਨ ਹੋਣੀ ਹੈ | ਕਾਂਗਰਸ ਦੇ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਪਾਰਟੀ ਪ੍ਰਧਾਨ ਦੀ ਚੋਣ ਲਈ ਆਖਰੀ ਮਿਤੀ ਨੂੰ ਮਨਜ਼ੂਰੀ ਦੇਣਾ ਕਾਂਗਰਸ ਵਰਕਿੰਗ ਕਮੇਟੀ 'ਤੇ ਨਿਰਭਰ ਕਰਦਾ ਹੈ, ਜੋ ਕਿ 21 ਅਗੱਸਤ ਤੋਂ 20 ਸਤੰਬਰ ਦੇ ਵਿਚਕਾਰ ਕਿਸੇ ਵੀ ਦਿਨ ਹੋ ਸਕਦੀ ਹੈ |
(ਏਜੰਸੀ)