Chandigarh News: PNB ਏਜੰਟ ਦੱਸ ਰੀਅਲ ਅਸਟੇਟ 'ਚ ਨਿਵੇਸ਼ ਕਰਨ ਦੇ ਨਾਂ 'ਤੇ 1.25 ਕਰੋੜ ਦੀ ਠੱਗੀ
Published : Aug 23, 2024, 10:34 am IST
Updated : Aug 23, 2024, 10:34 am IST
SHARE ARTICLE
1.25 crore fraud in the name of investing in real estate Chandigarh News
1.25 crore fraud in the name of investing in real estate Chandigarh News

Chandigarh News: ਲੋਕਾਂ ਨੂੰ ਝਾਂਸੇ ਵਿਚ ਲੈਣ ਲਈ ਵਿਖਾਉਂਦਾ ਸੀ ਵੱਡੇ ਪ੍ਰਾਜੈਕਟ

1.25 crore fraud in the name of investing in real estate Chandigarh News: ਪੰਜਾਬ ਨੈਸ਼ਨਲ ਬੈਂਕ ਦਾ ਏਜੰਟ ਦੱਸ ਕੇ ਜੀ.ਬੀ.ਪੀ. ਗਰੁੱਪ ਤੇ ਲੋਟਸ ਗਰੁੱਪ ਦੇ ਰੀਅਲ ਅਸਟੇਟ ਪ੍ਰੋਜੈਕਟਾਂ ’ਚ ਨਿਵੇਸ਼ ਕਰਨ ਦੇ ਬਹਾਨੇ ਧਨਾਸ ਵਾਸੀ ਬਲਜਿੰਦਰ ਸਿੰਘ ਉਰਫ਼ ਬੱਲੀ ਨੇ 1 ਕਰੋੜ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਧਨਾਸ, ਸੈਕਟਰ-16 ਅਤੇ ਸੈਕਟਰ-28 ਵਿਚ ਅਪਾਰਟਮੈਂਟ ਲਏ ਹੋਏ ਸਨ। ਉਹ ਨਿਵੇਸ਼ਕਾਂ ਨੂੰ ਕਹਿੰਦਾ ਸੀ ਕਿ ਉਹ ਕਰੋੜਪਤੀ ਕਾਰੋਬਾਰੀਆਂ ਨਾਲ ਡੀਲ ਕਰ ਰਿਹਾ ਹੈ।

ਇਹ ਵੀ ਪੜ੍ਹੋ: Himachal News: ਹਿਮਾਚਲ ਘੁੰਮਣ ਗਏ ਪ੍ਰਵਾਰ ਨਾਲ ਹਾਦਸਾ, ਨਦੀ ਵਿਚ ਡਿੱਗੀ ਕਾਰ, ਪਤੀ -ਪਤਨੀ ਦੀ ਮੌਤ 

 ਧਨਾਸ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਨੇ ਅਮਰਜੀਤ ਕੌਰ ਤੋਂ 5 ਲੱਖ 75 ਹਜ਼ਾਰ ਰੁਪਏ ਅਤੇ ਓਮ ਪ੍ਰਕਾਸ਼ ਤੋਂ 38 ਲੱਖ ਰੁਪਏ ਲਏ ਸਨ।  ਊਸ਼ਾ ਤੋਂ 7 ਲੱਖ ਰੁਪਏ, ਧੀਮਾਨ ਇੰਟਰਪ੍ਰਾਈਜ਼ ਤੋਂ 6 ਲੱਖ ਰੁਪਏ, ਸ਼ਿਕਾਇਤਕਰਤਾ ਗੁਰਪ੍ਰੀਤ ਤੋਂ 20 ਲੱਖ 90 ਹਜ਼ਾਰ ਰੁਪਏ, ਰੇਣੂ ਬਾਲਾ ਤੋਂ 9 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਚੜ੍ਹਦੀ ਸਵੇਰ ਛਾਏ ਕਾਲੇ ਬੱਦਲ, ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ 

ਆਰਥਿਕ ਅਪਰਾਧ ਸ਼ਾਖਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਬਲਜਿੰਦਰ ਸਿੰਘ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਰਚਣ ਅਤੇ ਹੋਰ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਮੁਲਾਕਾਤ ਧਨਾਸ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਲ ਹੋਈ। ਉਨ੍ਹਾਂ ਦੱਸਿਆ ਕਿ ਉਹ ਪੀ.ਐਨ.ਬੀ. ਬੈਂਕ ਦਾ ਏਜੰਟ ਹੈ ਅਤੇ ਜੀ. ਬੀ. ਪੀ. ਗਰੁੱਪ ਅਤੇ ਲੋਟਸ ਗਰੁੱਪ ਵਿੱਚ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਬਲਜਿੰਦਰ ਨੇ ਆਪਣੇ ਆਪ ਨੂੰ ਪੰਜਾਬ ਅਤੇ ਹਰਿਆਣਾ ਦੇ ਖੇਤਰ ਵਿੱਚ ਰੀਅਲ ਅਸਟੇਟ ਵਿਕਾਸ ਲਈ ਰੇਰਾ ਤੋਂ ਰਜਿਸਟਰਾਰ ਹੋਣ ਦਾ ਦਾਅਵਾ ਕੀਤਾ। ਉਸ ਨੇ ਦੱਸਿਆ ਕਿ ਉਸ ਕੋਲ ਚੰਡੀਗੜ੍ਹ, ਪੰਚਕੂਲਾ, ਖਰੜ, ਧਨਾਸ ਅਤੇ ਜ਼ੀਰਕਪੁਰ ਵਿੱਚ ਜਾਇਦਾਦਾਂ ਹਨ। ਉਸ ਕੋਲ ਅਮੀਰਾਂ ਦਾ ਨੈੱਟਵਰਕ ਵੀ ਹੈ।

ਸ਼ਿਕਾਇਤਕਰਤਾ ਨੂੰ ਜ਼ੀਰਕਪੁਰ ਪੀਰਮੁਚੱਲਾ, ਖਰੜ ਵਿਖੇ ਆਉਣ ਵਾਲੇ ਵੱਡੇ ਪ੍ਰੋਜੈਕਟਾਂ ਬਾਰੇ ਦੱਸਿਆ ਅਤੇ ਆਉਣ ਵਾਲੇ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਭਾਈਵਾਲੀ ਦਾ ਦਾਅਵਾ ਕੀਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਪੈਸੇ ਦੀ ਵਰਤੋਂ ਨਿਵੇਸ਼ ਦੇ ਹਿੱਸੇ ਵਜੋਂ ਕੀਤੀ ਜਾ ਰਹੀ।  ਸ਼ਿਕਾਇਤਕਰਤਾ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਅਤੇ ਬਲਜਿੰਦਰ ਦੀ ਸਲਾਹ ’ਤੇ 20 ਲੱਖ 90 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤੇ। ਉਸ ਨੇ ਬਲਜਿੰਦਰ ਸਿੰਘ ਅਤੇ ਸੁਮਨ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਸਨ।

​(For more Punjabi news apart from 1.25 crore fraud in the name of investing in real estate Chandigarh News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement