Sangrur News : ਦਿੜ੍ਹਬਾ ’ਚ ਖੱਦਰ ਸਟੋਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸਵਾਹ

By : BALJINDERK

Published : Aug 23, 2024, 6:13 pm IST
Updated : Aug 23, 2024, 6:13 pm IST
SHARE ARTICLE
ਅੱਗ ’ਤੇ ਕਾਬੂ ਪਾਉਂਦੀਆਂ ਹੋਈਆਂ ਫਾਇਰ ਟੀਮਾਂ
ਅੱਗ ’ਤੇ ਕਾਬੂ ਪਾਉਂਦੀਆਂ ਹੋਈਆਂ ਫਾਇਰ ਟੀਮਾਂ

Sangrur News : ਅੱਗ ਦੇ ਕਾਰਨਾਂ ਦਾ ਅਜੇ ਨਹੀਂ ਲੱਗਿਆ ਕੋਈ ਪਤਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Sangrur News : ਦਿੜ੍ਹਬਾ ਦੇ ਮੇਨ ਚੌਂਕ ਵਿੱਚ ਸਥਿਤ ਗਰਗ ਖੱਦਰ ਸਟੋਰ ਅਤੇ ਗਰਗ ਫੈਸ਼ਨ ਜੋਨ ਵਾਲਿਆਂ ਦੇ ਸ਼ੋਰੂਮ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਅਸਮਾਨ ਵਿੱਚ ਉੱਡਣ ਲੱਗੀਆਂ ਉਥੇ ਹੀ ਕਾਲੇ ਧੂੰਏ ਦੇ ਗਵਾਰ ਅਸਮਾਨ ਵਿਚ ਉੱਡਿਆ ਦਿਖਾਈ ਦੇ ਰਿਹਾ ਸੀ।  ਅੱਗ ਲੱਗਦ ਕਾਰਨ ਬਾਜ਼ਾਰ ਵਿੱਚ ਹਾਹਾਕਾਰ ਮੱਚ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ। ਉਸ ਤੋਂ ਬਾਅਦ ਦੁਕਾਨਦਾਰਾਂ ਅਤੇ ਸ਼ਹਿਰ ਦੇ ਸਮਾਜਸੇਵੀ ਲੋਕਾਂ ਨੇ ਅੱਗ ਦੀ ਘਟਨਾ ਤੇ ਕਾਬੂ ਪਾਉਣ ਲਈ ਕਈ ਘੰਟੇ ਤੱਕ ਜੱਦੋਂ ਜਾਹਿਦ ਕੀਤੀ।

ਇਸ ਮੌਕੇ ਦਿੜ੍ਹਬਾ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੀ ਅੱਗ ਬੁਝਾਉਣ ਵਾਸਤੇ ਕਾਫ਼ੀ ਮਿਹਨਤ ਕੀਤੀ ਗਈ। ਜਿੱਥੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਸੁਨਾਮ ਅਤੇ ਦੋ ਗੱਡੀਆਂ ਸੰਗਰੂਰ ਤੋਂ ਆਈਆਂ ਉੱਥੇ ਹੀ ਆੜਤੀਆ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਦਿੜ੍ਹਬਾ ਡਿਵੀਜ਼ਨ ਨੂੰ ਇੱਕ ਫਾਇਰ ਬ੍ਰਿਗੇਡ ਉਹ ਵੀ ਪਹੁੰਚੀ। ਜਿੱਥੇ ਪੰਜ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ ਜਾਰੀ ਰੱਖੀ। 

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਪ੍ਰੇਮੀਆਂ ਨੇ ਵੀ ਇਸ ਮੌਕੇ ’ਤੇ ਆਪਣਾ ਯੋਗਦਾਨ ਪਾਇਆ ਅਤੇ ਅੱਗ ਬੁਝਾਉਣ ਤੇ ਕਈ ਘੰਟੇ ਮਿਹਨਤ ਕੀਤੀ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਅੱਗ ਨਾਲ ਲੱਖਾਂ ਰੁਪਏ ਦਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ। ਜਿੱਥੇ ਦੁਕਾਨ ਵਿੱਚ ਗੱਦੇ, ਕੰਬਲ, ਰਜਾਈਆਂ,ਮੈਂਟ, ਸੋਫ਼ੇ ਕਵਰ,ਤੋਂ ਇਲਾਵਾ ਬੈਡ ਸ਼ੀਟ ,ਚੱਦਰਾਂ, ਪਰਦੇ ਅਤੇ ਹੋਰ ਵੀ ਬਹੁਤ ਸਾਰੀਆਂ ਮਹਿੰਗੀਆਂ ਵਸਤੂਆਂ ਮੌਜੂਦ ਸਨ। ਜਿਨਾਂ ਨੂੰ ਅੱਗ ਪੈਣ ਕਰਕੇ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ। ਇਕ ਫਲੋਰ ਪੂਰੀ ਤਰ੍ਹਾਂ ਨਾਲ ਅੱਗ ਨਾਲ ਖਤਮ ਹੋ ਗਈ ਅਤੇ ਇੱਕ ਮੰਜ਼ਿਲ ਦੇ ਵਿੱਚ ਜੋ ਸਮਾਨ ਸੀ ਉਹ ਪਾਣੀ ਨਾਲ ਨਸ਼ਟ ਹੋ ਗਿਆ।

ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ ਪ੍ਰੰਤੂ ਅੱਗ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਅਤੇ ਪ੍ਰਸ਼ਾਸਨ ਅਤੇ ਆਮ ਲੋਕਾਂ ਨੇ ਜਦੋ ਜਹਿਦ ਕਰਕੇ ਅੱਗ ਤੇ ਕਾਬੂ ਪਾਇਆ। ਇਸ ਕਰਕੇ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ। ਉਧਰ ਦੁਕਾਨ ਮਾਲਕ ਜੈਕੀ ਗਰਗ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਵੇਰੇ ਦੁਕਾਨ ਖੋਲਣ ’ਤੇ ਹੀ ਪਤਾ ਲੱਗਿਆ ਕਿ ਉੱਪਰੋਂ ਧੂੰਆਂ ਨਿਕਲ ਰਿਹਾ ਅਤੇ ਜਿਸ ਤੋਂ ਬਾਅਦ ਦੇਖਿਆ ਤਾਂ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਜਿਸ ਤੋਂ ਬਾਅਦ ਨੁਕਸਾਨ ਬਹੁਤ ਵੱਡੀ ਮਾਤਰਾ ਵਿੱਚ ਹੋ ਗਿਆ। ਪ੍ਰੰਤੂ ਅਜੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਅੱਗ ਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਜਾਂਦਾ ਤਾਂ ਪੂਰੇ ਬਜ਼ਾਰ ਦਾ ਅੰਦਰ ਨੁਕਸਾਨ ਹੋ ਸਕਦਾ ਸੀ। ਉਧਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਵੀ ਮੌਕੇ ’ਤੇ ਪਹੁੰਚੇ। ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਹਰਪਾਲ ਸਿੰਘ ਚੀਮਾ ਲਗਾਤਾਰ ਅਧਿਕਾਰੀਆਂ ਨਾਲ ਫੋਨ ਤੇ ਟੱਚ ਹਨ ਅਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਹਨ ਉਹਨਾਂ ਕਿਹਾ ਕਿ ਦੁਕਾਨ ਮਾਲਕ ਨਾਲ ਅਸੀਂ ਹਰ ਵਕਤ ਖੜੇ ਹਾਂ ਜੋ ਵੀ ਨੁਕਸਾਨ ਹੋਵੇਗਾ ਉਸਦੀ ਭਰਪਾਈ ਹੋਣੀ ਜ਼ਰੂਰੀ ਹੈ, ਪ੍ਰੰਤੂ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ।

ਇਸ ਮੌਕੇ ਡੀਐਸਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ ਅਤੇ ਤਹਿਸੀਲਦਾਰ ਸੁਮਿਤ ਢਿੱਲੋ ਨੇ ਵੀ ਮੌਕੇ ’ਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। 

(For more news apart from terrible fire broke out at Khadar store in Dirba, goods worth lakhs of rupees were burnt News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement