Barnala News : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਨੂੰ ਕੀਤਾ ਕਾਬੂ

By : BALJINDERK

Published : Aug 23, 2024, 7:36 pm IST
Updated : Aug 23, 2024, 7:36 pm IST
SHARE ARTICLE
ਫੜੇ ਗਏ ਆਰੋਪੀਆਂ ਬਾਰੇ ਪੁਲਿਸ ਮੁਲਾਜ਼ਮਾਂ ਜਾਣਕਾਰੀ ਦਿੰਦੇ ਹੋਏ
ਫੜੇ ਗਏ ਆਰੋਪੀਆਂ ਬਾਰੇ ਪੁਲਿਸ ਮੁਲਾਜ਼ਮਾਂ ਜਾਣਕਾਰੀ ਦਿੰਦੇ ਹੋਏ

Barnala News :237 ਫੁੱਟ ਤਾਰ ਟੋਟੇ, 15 ਕਿਲੋ ਤਾਂਬਾ, 1 ਮੋਟਰਸਾਇਕਲ ਅਤੇ 1 ਮੋਟਰਸਾਇਕਲ ਵਾਲੀ ਰੇਹੜੀ ਹੋਈ ਬਰਾਮਦ 

Barnala News : ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਗਿ੍ਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ।ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੈਸ ਨੂੰ  ਜਾਣਕਾਰੀ ਦਿੰਦੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਸੰਦੀਪ ਸਿੰਘ ਮੰਡ ਪੀਪੀਐਸ ਕਪਤਾਨ ਪੁਲਿਸ ਡੀ, ਰਾਜਿੰਦਰਪਾਲ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਇੰਨ, ਸੁਬੇਗ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਮਹਿਲਕਲਾਂ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ ਅਤੇ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਮੁੱਖ ਅਫ਼ਸਰ ਥਾਣਾ ਟੱਲੇਵਾਲ ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ, ਵੱਖ ਵੱਖ ਏਰੀਆ 'ਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। 

ਜਦੋਂ 20 ਅਗਸਤ ਨੂੰ ਸਹਾਇਕ ਥਾਣੇਦਾਰ ਜਗਦੀਪ ਸਿੰਘ ਸੀਆਈਏ ਬਰਨਾਲਾ ਨੂੰ  ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਮਿਲੀ ਕਿ ਸੰਦੀਪ ਸਿੰਘ ਉਰਫ਼ ਗੋਰਾ ਪੁੱਤਰ ਬੰਤ ਸਿੰਘ ਵਾਸੀ ਈਨਾ ਬਾਜਵਾ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਈਨਾ ਬਾਜਵਾ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਗੁਰਤੇਜ ਸਿੰਘ ਵਾਸੀ ਸੇਖਾ ਦੇ ਖਿਲਾਫ਼ ਥਾਣਾ ਠੁੱਲੀਵਾਲ ਕੇਸ ਦਰਜ ਕੀਤਾ।

ਉਕਤ ਦੋਸ਼ੀਆਂ ਨੂੰ ਨੇੜੇ ਪੁਲ ਡਰੇਨ ਅਮਲਾ ਸਿੰਘ ਵਾਲਾ ਤੋਂ ਹਮੀਦੀ/ਗੁਰਮ ਸਾਈਡ ਨੂੰ  ਜਾਂਦੀ ਪੱਟੜੀ ਤੋਂ ਮੋਟਰਸਾਇਕਲ ਸਪਲੈਂਡਰ ਰੰਗ ਸਿਲਵਰ ਬਿਨਾਂ ਨੰਬਰੀ, ਮੋਟਰਾਂ ਵਾਲੀ ਕੇਬਲ ਤਾਰਾ ਦੇ 5 ਟੋਟੇ (47 ਫੁੱਟ) ਸਮੇਤ ਕਾਬੂ ਕਰਕੇ ਸਫ਼ਲਤਾ ਪ੍ਰਾਪਤ ਕੀਤੀ। ਦੋਸ਼ੀ ਸੰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਪਹਿਲਾਂ ਵੀ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ, ਜਿਨ੍ਹਾਂ ਦੇ ਖਿਲਾਫ਼ ਪਹਿਲਾਂ ਵੀ ਕੇਸ ਦਰਜ ਹੈ। ਉਕਤ ਵਿਅਕਤੀਆਂ ਤੋਂ ਇਕ ਮੋਟਰਸਾਇਕਲ ਸਪਲੈਂਡਰ ਬਿਨਾਂ ਨੰਬਰ, ਮੋਟਰਾਂ ਵਾਲੀ ਕੇਬਲ ਤਾਰਾਂ ਦੇ 5 ਟੋਟੇ ਬਰਾਮਦ ਕੀਤੇ।  

ਇਸੇ ਤਰ੍ਹਾਂ ਥਾਣਾ ਟੱਲੇਵਾਲ ਦੀ ਪੁਲਿਸ ਪਾਰਟੀ ਨੇ 16 ਅਗਸਤ ਨੂੰ ਜਗਮੋਹਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਭੋਤਨਾ ਦੇ ਬਿਆਨ 'ਤੇ ਕੇਸ ਦਰਜ ਕੀਤਾ। ਮਿਤੀ 20 ਅਗਸਤ ਨੂੰ  ਹਰਜੀਤ ਸਿੰਘ ਉਰਫ਼ ਗੱਗੂ ਪੁੱਤਰ ਇਕਬਾਲ ਸਿੰਘ, ਜਤਿੰਤਰ ਸਿੰਘ ਉਰਫ਼ ਜੋਤੀ ਵਾਸੀ ਬੱਸੀਆਂ ਜ਼ਿਲ੍ਹਾ ਲੁਧਿਆਣਾ ਨੂੰ  ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ। ਦੌਰਾਨੇ ਤਫਤੀਸ ਪੁੱਛਗਿੱਛ ਦੇ ਅਧਾਰ 'ਤੇ ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਰਾਏਕੋਟ, ਸੰਦੀਪ ਸਿੰਘ ਉਰਫ਼ ਦੀਪਾ ਵਾਸੀ ਰਾਏਕੋਟ ਅਤੇ ਬਲਜਿੰਦਰ ਸਿੰਘ ਵਾਸੀ ਬੀਹਲਾ ਨੂੰ  ਗਿ੍ਫ਼ਤਾਰ ਕੀਤਾ ਅਤੇ ਚੋਰੀ ਕੀਤੀਆਂ ਕੇਬਲ ਤਾਰਾਂ ਅਤੇ ਕੱਢਿਆ ਤਾਂਬਾ 15 ਕਿਲੋ ਬਰਾਮਦ ਕੀਤਾ । ਕੁਲ ਬਰਾਮਦਗੀ 237 ਫੁੱਟ ਤਾਰ ਟੋਟੇ, 15 ਕਿਲੋ ਤਾਂਬਾ, ਇਕ ਮੋਟਰਸਾਇਕਲ ਸਪਲੈਂਡਰ ਅਤੇ ਇਕ ਮੋਟਰਸਾਇਕਲ ਵਾਲੀ ਰੇਹੜੀ ਬਰਾਮਦ ਹੋਈ।

(For more news apart from The gang that carried out the thefts was arrested News in punjabi News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement