Machiwara Sahib News : ਸਾਊਥ ਕੋਰੀਆ ’ਚ ਮਾਛੀਵਾੜਾ ਸਾਹਿਬ ਦਾ ਨੌਜਵਾਨ ਲਾਪਤਾ

By : BALJINDERK

Published : Aug 23, 2024, 7:58 pm IST
Updated : Aug 23, 2024, 7:58 pm IST
SHARE ARTICLE
ਲਾਪਤਾ ਅਕਾਸ਼ਦੀਪ
ਲਾਪਤਾ ਅਕਾਸ਼ਦੀਪ

Machiwara Sahib News ; ਮਾਪਿਆਂ ਨੇ ਕੇਂਦਰ ਸਰਕਾਰ ਸਮੇਤ ਆਗੂਆਂ ਅੱਗੇ ਲਗਾਈ ਗੁਹਾਰ ਕਿ ਸਾਡੇ ਇਕਲੌਤੇ ਪੁੱਤ ਲੱਭ ਕੇ ਲਿਆ ਦਿਓ

Machiwara Sahib News : ਮਾਛੀਵਾੜਾ ਸਾਹਿਬ ਨੇੜੇਲੇ ਪਿੰਡ ਮਾਛੀਵਾੜਾ ਖਾਮ ਦੇ ਨਿਵਾਸੀ ਰਾਕੇਸ਼ ਕੁਮਾਰ ਦਾ ਨੌਜਵਾਨ ਪੁੱਤਰ ਅਕਾਸ਼ਦੀਪ ਜੋ ਕਿ ਸਾਊਥ ਕੋਰੀਆ ਵਿਖ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਜਿਸ ਤੋਂ ਬੇਹੱਦ ਚਿੰਤਤ ਮਾਪਿਆਂ ਨੇ ਕੇਂਦਰ ਸਰਕਾਰ ਤੇ ਹੋਰ ਸਿਆਸੀ ਆਗੂਆਂ ਅੱਗੇ ਗੁਹਾਰ ਲਗਾਈ ਕਿ ਸਾਡੇ ਇਕਲੌਤੇ ਪੁੱਤ ਨੂੰ ਲੱਭਿਆ ਜਾਵੇ। ਪਿਤਾ ਰਾਕੇਸ਼ ਕੁਮਾਰ ਨੇ ਭਰੇ ਮਨ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸਨੇ ਆਪਣੇ ਇਕਲੌਤੇ ਪੁੱਤਰ ਅਕਾਸ਼ਦੀਪ (24) ਨੂੰ ਸੰਨ 2020 ਵਿਚ 1 ਏਕੜ ਆਪਣੀ ਜ਼ਮੀਨ ਵੇਚ ਕੇ ਚੰਗੇ ਭਵਿੱਖ ਲਈ ਸਾਊਥ ਕੋਰੀਆ ਭੇਜਿਆ ਸੀ। ਜਿੱਥੇ ਉਹ ਰੋਜ਼ਗਾਰ ਕਰਕੇ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ।

ਬੀਤੀ 16 ਅਗਸਤ 2024 ਨੂੰ ਉਸਦਾ ਲੜਕਾ ਸਾਊਥ ਕੋਰੀਆ ਵਿਖੇ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਅਤੇ ਉਸਦਾ ਮੋਬਾਇਲ ਵੀ ਬੰਦ ਹੋ ਗਿਆ। ਜਦੋਂ ਉਸਨੇ ਆਪਣੇ ਲੜਕੇ ਅਕਾਸ਼ਦੀਪ ਦੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਸਾਊਥ ਕੋਰੀਆ ਦੇ ਪੁਲਿਸ ਥਾਣਾ ਸੁਵਾਨ ਦੇ ਖੇਤਰ ਵਿਚ ਰਾਤ ਸਮੇਂ ਇਕੱਠੇ ਜਾ ਰਹੇ ਸਨ ਇਕ ਪੈਟਰੋਲ ਪੰਪ ਤੇ ਉਨ੍ਹਾਂ ਪਿੱਛੇ ਪੁਲਿਸ ਲੱਗ ਪਈ। ਸਾਊਥ ਕੋਰੀਆ ਵਿਚ ਕੱਚੇ ਹੋਣ ਕਾਰਨ ਉਹ ਘਬਰਾ ਗਏ ਕਿ ਕਿਤੇ ਪੁਲਿਸ ਉਨ੍ਹਾਂ ਨੂੰ ਫੜ ਕੇ ਡਿਪੋਰਟ ਨਾ ਕਰ ਦੇਵੇ। ਇਸ ਲਈ ਉਹ ਸਾਰੇ ਅਲੱਗ-ਅਲੱਗ ਭੱਜ ਗਏ। ਜਿਨ੍ਹਾਂ ’ਚੋਂ ਕਾਰ ਚਾਲਕ ਫੜਿਆ ਗਿਆ। ਦੋਸਤਾਂ ਨੇ ਦੱਸਿਆ ਕਿ ਕਾਰ ਵਿਚ ਸਵਾਰ ਉਹ ਤਿੰਨੋ ਬਾਅਦ ਵਿਚ ਆਪਣੇ ਘਰ ਪਰਤ ਆਏ ਪਰ ਉਨ੍ਹਾਂ ਦੇ ਪੁੱਤਰ ਅਕਾਸ਼ਦੀਪ ਦਾ ਇਸ ਘਟਨਾ ਤੋਂ ਬਾਅਦ ਕੁਝ ਪਤਾ ਨਾ ਲੱਗਾ। ਅਕਾਸ਼ਦੀਪ ਦੇ ਦੋਸਤਾਂ ਵਲੋਂ ਸਾਊਥ ਕੋਰੀਆ ਵਿਚ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਲੱਗਾ।

ਇਸ ਤੋਂ ਇਲਾਵਾ ਸਾਊਥ ਕੋਰੀਆ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਅਕਾਸ਼ਦੀਪ ਦੀ ਗੁੰਮਸ਼ੁਦਗੀ ਸਬੰਧੀ ਅਨਾਉਂਸਮੈਂਟ ਵੀ ਕਰਵਾਈ ਗਈ ਅਤੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਪਰ ਕੁਝ ਵੀ ਪਤਾ ਨਾ ਲੱਗਾ। ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਐਂਬੇਸੀ ਵਿਚ ਜਾ ਕੇ ਆਪਣੇ ਪੁੱਤਰ ਦੀ ਤਲਾਸ਼ ਲਈ ਗੁਹਾਰ ਲਗਾਈ ਅਤੇ ਪੱਤਰ ਦਿੱਤੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।

ਭੈਣਾਂ ਰੱਖੜੀ ’ਤੇ ਭਰਾ ਦੇ ਫੋਨ ਦਾ ਇੰਤਜ਼ਾਰ ਕਰਦੀਆਂ ਰਹੀਆਂ
ਸਾਊਥ ਕੋਰੀਆ ਵਿਖੇ 16 ਅਗਸਤ ਨੂੰ ਮਾਛੀਵਾੜਾ ਖਾਮ ਦਾ ਨੌਜਵਾਨ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਸੀ ਪਰ ਪਿੱਛੇ ਪਿੰਡ ਵਿਚ ਭੈਣਾਂ ਨੂੰ ਇੰਤਜ਼ਾਰ ਸੀ ਕਿ ਉਨ੍ਹਾਂ ਦੇ ਭਰਾ ਦਾ ਫੋਨ 19 ਅਗਸਤ ਨੂੰ ਰੱਖੜੀ ਵਾਲੇ ਦਿਨ ਜ਼ਰੂਰ ਆਵੇਗਾ। ਰੱਖੜੀ ਦਾ ਤਿਉਹਾਰ ਵੀ ਭੈਣਾਂ ਨੇ ਇੰਤਜ਼ਾਰ ਵਿਚ ਕੱਢ ਦਿੱਤਾ ਅਤੇ ਉਹ ਅੱਜ ਵੀ ਉਡੀਕ ਕਰਦੀਆਂ ਹਨ ਕਿ ਉਨ੍ਹਾਂ ਦੇ ਭਰਾ ਦਾ ਸੁੱਖ ਸੁਨੇਹਾ ਆਵੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 16 ਅਗਸਤ ਨੂੰ ਦਿਨ ਸਮੇਂ ਅਕਾਸ਼ਦੀਪ ਦੀ ਆਪਣੀ ਮਾਂ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ ਕਿ ਉਹ ਕਹਿੰਦਾ ਸੀ ਕਿ ਛੋਟੀ ਭੈਣ ਦੇ ਵਿਆਹ ਲਈ ਪੈਸੇ ਕਮਾ ਲਵਾਂ ਅਤੇ ਫਿਰ ਉਹ ਭਾਰਤ ਪਰਤ ਆਵੇਗਾ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੋਰੀਆ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਪੁੱਤਰ ਦੀ ਤਲਾਸ਼ ਸਬੰਧੀ ਜਲਦ ਉਪਰਾਲਾ ਕਰੇ ਕਿਉਂਕਿ ਪਿੱਛੇ ਗੁੰਮ ਹੋਏ ਲਡ਼ਕੇ ਦੀ ਮਾਂ ਤੇ ਭੈਣ ਅਤੇ ਹੋਰ ਪਰਿਵਾਰਕ ਮੈਂਬਰ ਬੇਹੱਦ ਚਿੰਤਤ ਹਨ।

(For more news apart from youth of Machiwara Sahib is missing in South Korea News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement