
BSF Punjab News: ਜਨਵਰੀ 2025 ਤੋਂ ਕੀਤੀ ਕਾਰਵਾਈ ਦੌਰਾਨ 38 ਭਾਰਤੀ ਤਸਕਰ ਅਤੇ 4 ਪਾਕਿਸਤਾਨੀ ਘੁਸਪੈਠੀਆਂ ਨੂੰ ਕੀਤਾ
BSF seizes 61 kg heroin and 54 Pakistani drones in eight months: ਸਰਹੱਦੀ ਪ੍ਰਬੰਧਨ ਦੇ ਨਾਲ-ਨਾਲ ਬੀ.ਐਸ.ਐਫ਼ ਨੇ ਸਰਹੱਦੀ ਖੇਤਰਾਂ ਵਿਚ ਤਸਕਰੀ ਵਿਰੋਧੀ ਕਾਰਵਾਈਆਂ ਨੂੰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾ ਕੇ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਵਿਚ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ ਹੈ। ਉਕਤ ਦਾਅਵਾ ਕਰਦਿਆਂ ਬੀ.ਐਸ.ਐਫ਼ ਫ਼ਿਰੋਜ਼ਪੁਰ ਸੈਕਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੈਕਟਰ ਅਧੀਨ ਕੰਮ ਕਰ ਰਹੀਆਂ ਬੀ.ਐਸ.ਐਫ਼ ਦੀਆਂ ਵੱਖ-ਵੱਖ ਬਟਾਲੀਅਨਾਂ ਨੇ ਸਰਹੱਦੀ ਅਪਰਾਧਾਂ, ਖ਼ਾਸ ਕਰ ਕੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿਚ ਸ਼ਲਾਘਾਯੋਗ ਕੰਮ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜਨਵਰੀ 2025 ਤੋਂ ਬੀ.ਐਸ.ਐਫ਼ ਨੇ 61.473 ਕਿਲੋਗ੍ਰਾਮ ਹੈਰੋਇਨ, 2.775 ਕਿਲੋਗ੍ਰਾਮ ਅਫ਼ੀਮ, 26 ਹਥਿਆਰ, 54 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ ਅਤੇ ਇਸ ਤੋਂ ਇਲਾਵਾ 38 ਭਾਰਤੀ ਤਸਕਰ ਅਤੇ 4 ਪਾਕਿਸਤਾਨੀ ਘੁਸਪੈਠੀਆਂ ਨੂੰ ਕਾਬੂ ਕੀਤਾ ਗਿਆ।
ਇਹ ਪ੍ਰਾਪਤੀਆਂ ਸਰਹੱਦੀ ਖੇਤਰਾਂ ਵਿੱਚ ਡਰੋਨ-ਆਧਾਰਤ ਤਸਕਰੀ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੇ ਨਾਲ-ਨਾਲ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਲ ਇਕ ਮਹੱਤਵਪੂਰਨ ਮੀਲ ਪੱਥਰ ਹਨ।
ਫ਼ਿਰੋਜ਼ਪੁਰ ਤੋਂ ਤਪਿੰਦਰ ਸਿੰਘ ਦੀ ਰਿਪੋਰਟ
(For more news apart from “BSF seizes 61 kg heroin and 54 Pakistani drones in eight months, ” stay tuned to Rozana Spokesman.)