Gurdaspur News : ਗੁਰਦਾਸਪੁਰ ਪੁਲਿਸ ਨੇ ਭਾਰਤੀ ਜਾਲੀ ਕਰੰਸੀ ਦੇ ਨੈਟਵਰਕ ਦਾ ਕੀਤਾ ਪਰਦਾਫਾਸ਼, 2 ਵਿਅਕਤੀ ਗ੍ਰਿਫ਼ਤਾਰ 

By : BALJINDERK

Published : Aug 23, 2025, 9:38 pm IST
Updated : Aug 23, 2025, 9:38 pm IST
SHARE ARTICLE
ਗੁਰਦਾਸਪੁਰ ਪੁਲਿਸ ਨੇ ਭਾਰਤੀ ਜਾਲੀ ਕਰੰਸੀ ਦੇ ਨੈਟਵਰਕ ਦਾ ਕੀਤਾ ਪਰਦਾਫਾਸ਼, 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ 
ਗੁਰਦਾਸਪੁਰ ਪੁਲਿਸ ਨੇ ਭਾਰਤੀ ਜਾਲੀ ਕਰੰਸੀ ਦੇ ਨੈਟਵਰਕ ਦਾ ਕੀਤਾ ਪਰਦਾਫਾਸ਼, 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ 

Gurdaspur News : 2 ਲੱਖ ਤੋਂ ਵੱਧ ਦੀ ਜਾਅਲੀ ਕਰੰਸੀ ਸਮੇਤ 2 ਵਿਅਕਤੀ ਗ੍ਰਿਫ਼ਤਾਰ 

Gurdaspur News in Punjabi : ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਗੁਰਦਾਸਪੁਰ ਪੁਲਿਸ ਨੇ ਭਾਰਤੀ ਜਾਲੀ ਕਰੰਸੀ ਛਾਪਣ ਅਤੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਉਹਨਾਂ ਪਾਸੋਂ 2,03,500 ਰੁਪਏ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਡੀਐਸਪੀ ਦੀਨਾ ਨਗਰ ਵੱਲੋਂ ਦੀਨਾ ਨਗਰ ਦੇ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। 

ਡੀਐਸਪੀ ਦੀਨਾਨਗਰ ਰਜਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਤਾਲਬਪੁਰ ਪੰਡੋਰੀ ਨੇ ਥਾਣਾ ਦੋਰਾਂਗਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਸਰਕਲ ਵਿੱਚ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਕਰੀਂਦਾ ਕਮਲਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸੰਤ ਨਗਰ ਜਾਲੀ ਭਾਰਤੀ ਕਰੰਸੀ ਦੀ ਵਰਤੋਂ ਕਰਦਾ ਹੈ। ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਦੋਰਾਂਗਲਾ ਦੀ ਪੁਲਿਸ ਟੀਮ ਵੱਲੋਂ ਮੁਲਜ਼ਮ ਕਮਲਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸੰਤ ਨਗਰ ਨੂੰ ਕਾਬੂ ਕਰਕੇ ਉਸਦੇ ਕੋਲੋਂ 500-500 ਦੇ ਜਾਲੀ ਭਾਰਤੀ ਕਰੰਸੀ ਦੇ 7 ਨੋਟ ਕੁੱਲ 3500 ਰੁਪਏ ਬਰਾਮਦ ਕੀਤੀ। ਮੁਲਜ਼ਮ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਜਦੋਂ ਅਗਲੀ ਕਾਰਵਾਈ ਕਰਦੇ ਹੋਏ ਉਸਦੇ ਕੋਲੋਂ ਸਖ਼ਤੀ ਨਾਲ ਪੁੱਛਗਿਚ ਕੀਤੀ ਗਈ ਤਾਂ ਉਸਨੇ ਕਬੂਲ ਕੀਤਾ ਕਿ ਉਸਨੇ ਇਹ ਪੈਸੇ ਨਿਰਮਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਬਸੰਤਕੋਟ ਜ਼ਿਲ੍ਹਾ ਬਟਾਲਾ ਤੋਂ ਲਏ ਹਨ।

ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਨਿਰਮਲ ਸਿੰਘ ਨੂੰ ਵੀ ਕਾਬੂ ਕਰ ਲਿਆ ਜਿਸ ਦੇ ਪਾਸੋਂ 500-500 ਦੇ ਜਾਲੀ ਭਾਰਤੀ ਕਰੰਸੀ ਦੇ 400 ਨੋਟ ਬਰਾਮਦ ਕੀਤੇ ਗਏ ਜਿਸ ਦੀ ਕੁੱਲ ਕੀਮਤ 2 ਲੱਖ ਰੁਪਏ ਬਣਦੀ ਹੈ। ਡੀਐਸਪੀ ਦੀਨਾਨਗਰ ਨੇ ਦੱਸਿਆ ਕਿ ਇਹਨਾਂ ਦੋਨਾਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਉਹਨਾਂ ਦਸਿਆ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। 

 (For more news apart from Gurdaspur Police busts fake Indian currency network, arrests 2 persons News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement