
ਮਾਨਸੂਨ ਜਾਂਦੇ - ਜਾਂਦੇ ਆਪਣਾ ਰੰਗ ਵਿਖਾ ਰਿਹਾ ਹੈ।
ਚੰਡੀਗੜ : ਮਾਨਸੂਨ ਜਾਂਦੇ - ਜਾਂਦੇ ਆਪਣਾ ਰੰਗ ਵਿਖਾ ਰਿਹਾ ਹੈ। ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 24 ਸਤੰਬਰ ਤੱਕ ਭਾਰੀ ਬਾਰਿਸ਼ ਹੋਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ ਵਿਚ ਪੈ ਰਹੀ ਭਾਰੀ ਬਾਰਿਸ਼ ਕਿਸਾਨਾਂ ਲਈ ਮੁਸੀਬਤ ਲੈ ਕੇ ਆਈ ਹੈ। ਕਿਉਂਕਿ ਖੇਤੀਬਾੜੀ ਰਾਜਾਂ ਵਿਚ ਖੇਤਾਂ ਵਿਚ ਖੜੀਆਂ ਝੋਨੇ ਦੀਆਂ ਫਸਲਾਂ 'ਤੇ ਅਸਰ ਪਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਾਰਿਸ਼ ਦੇ ਚਲਦੇ ਸਾਰੇ ਸਥਾਨਾਂ 'ਤੇ ਜ਼ਿਆਦਾ ਤਾਪਮਾਨ ਘੱਟ ਰਿਹਾ ਹੈ।
Rainingਪੰਜਾਬ ਅਤੇ ਹਰਿਆਣਾ ਦੋਨਾਂ ਰਾਜਾਂ ਦੇ ਕਿਸਾਨਾਂ ਨੇ ਕਿਹਾ ਕਿ ਜਿਵੇਂ ਕਿ ਝੋਨਾ ਦੀ ਕਟਾਈ ਦਾ ਕੰਮ ਜਾਰੀ ਹੈ, ਅਜਿਹੇ ਵਿਚ ਇਸ ਸਮੇਂ ਬਾਰਿਸ਼ ਹੋਣਾ ਠੀਕ ਨਹੀਂ ਹੈ। ਨਾਲ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਬਾਰਿਸ਼ ਨਾਲ ਫਸਲ ਵਿਚ ਨਮੀ ਵਧ ਜਾਵੇਗੀ ਅਤੇ ਜੇਕਰ ਬਾਰਿਸ਼ ਇਸੇ ਤਰਾਂ ਹੀ ਹੁੰਦੀ ਰਹੀ ਤਾਂ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਲਗਭਗ ਕਟਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਝੋਨਾ ਦੀਆਂ ਫਸਲਾਂ ਨੂੰ ਕਈ ਖੇਤਰਾਂ ਵਿੱਚ ਨੁਕਸਾਨ ਪਹੁੰਚਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਖਰੀਦ ਇਕ ਅਕਤੂਬਰ ਤੋਂ ਸ਼ੁਰੂ ਹੋਣੀ ਨਿਰਧਾਰਤ ਹੈ।
Rainਖੇਤੀਬਾੜੀ ਆਪੂਰਤੀ ਵਿਭਾਗਾਂ ਦੇ ਅਧਿਕਾਰੀ ਇਸ ਸਾਲ ਦੋਨਾਂ ਰਾਜਾਂ ਤੋਂ ਵੱਡੇ ਪੈਮਾਨੇ 'ਤੇ ਝੋਨੇ ਦੀ ਫਸਲ ਹੋਣ ਦੀ ਉਂਮੀਦ ਕਰ ਰਹੇ ਹਨ। ਉਥੇ ਹੀ, ਚੰਡੀਗੜ ਵਿਚ ਕਈ ਸਥਾਨ `ਤੇ ਭਾਰੀ ਬਾਰਿਸ਼ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਹਰਿਆਣੇ ਦੇ ਪੰਚਕੁਲਾ ਅਤੇ ਪੰਜਾਬ ਦੇ ਮੋਹਾਲੀ `ਚ ਵੀ ਕਈ ਸਥਾਨ `ਤੇ ਭਾਰੀ ਬਾਰਿਸ਼ ਦੇ ਕਾਰਨ ਪਾਣੀ ਭਰ ਗਿਆ। ਪੰਜਾਬ ਅਤੇ ਹਰਿਆਣਾ ਵਿੱਚ ਰਾਜ ਮਾਰਗਾਂ 'ਤੇ ਬਾਰਿਸ਼ ਦੇ ਕਾਰਨ ਆਵਾਜਾਈ `ਤੇ ਵੀ ਅਸਰ ਦੇਖਣ ਨੂੰ ਮਿਲਿਆ। ਪੰਜਾਬ ਸਰਕਾਰ ਨੇ ਰਾਜ ਭਰ ਵਿਚ 24 ਸਤੰਬਰ ਤੱਕ ਭਾਰੀ ਬਾਰਿਸ਼ ਹੋਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਚਿਤਾਵਨੀ ਜਾਰੀ ਕੀਤੀ ਸੀ।
rain ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਧਰਤੀ ਵਿਗਿਆਨ ਮੰਤਰਾਲਾ ਵਲੋ ਪ੍ਰਾਪਤ ਜਾਣਕਾਰੀ ਦੇ ਮੁਤਾਬਕ, ਰਾਜ ਵਿਚ ਸੋਮਵਾਰ ਤੱਕ ਵੱਡੇ ਪੈਮਾਨੇ ਉੱਤੇ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਿਆ ਦੇ ਦੌਰਾਨ ਦੋਆਬਾ , ਮਾਝਾ ਅਤੇ ਮਾਲਵੇ ਦੇ ਕਈ ਜ਼ਿਲਿਆਂ ਵਿਚ ਭਾਰੀ ਬਾਰਿਸ਼ ਹੋਣ, ਇੱਥੇ ਤੱਕ ਕਿ 12 ਸੈਟੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਹੋਣ ਦੀ ਉਮੀਦ ਹੈ। ਦਸਿਆ ਜਾ ਰਿਹਾ ਹੈ ਕਿ ਇਸ ਬਾਰਿਸ਼ ਦੌਰਾਨ ਕਈ ਖੇਤਰਾਂ `ਚ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲਿਆ ਹੈ। ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਅਗਲੇ 24-36 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਕਈ ਥਾਵਾਂ ਤੇ ਬਹੁਤ ਜ਼ਿਆਦਾ ਭਾਰੀ ਵਰਖਾ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਮਾਝਾ, ਦੁਆਬਾ ਅਤੇ ਮਾਲਵਾ ਦੇ ਪੂਰਬੀ ਹਿੱਸੇ ਦੇ ਜ਼ਿਲ੍ਹਿਆਂ ਵਾਲੇ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਣ ਦੀ ਉਮੀਦ ਹੈ।