Advertisement
  ਖ਼ਬਰਾਂ   ਪੰਜਾਬ  23 Sep 2020  ਭਾਰਤ ਵਿਚ ਹੁਣ ਆਵੇਗੀ ਦੇਸੀ ਪਬਜੀ, ਨਾਮ ਹੋਵੇਗਾ ਫ਼ੌਜੀ

ਭਾਰਤ ਵਿਚ ਹੁਣ ਆਵੇਗੀ ਦੇਸੀ ਪਬਜੀ, ਨਾਮ ਹੋਵੇਗਾ ਫ਼ੌਜੀ

ਏਜੰਸੀ
Published Sep 23, 2020, 2:24 am IST
Updated Sep 23, 2020, 2:24 am IST
ਭਾਰਤ ਵਿਚ ਹੁਣ ਆਵੇਗੀ ਦੇਸੀ ਪਬਜੀ, ਨਾਮ ਹੋਵੇਗਾ ਫ਼ੌਜੀ
image
 image


ਸਰਕਾਰ ਦੁਆਰਾ ਪਾਬੰਦੀ ਲਗਾਏ ਜਾਣ ਤੋਂ ਬਾਅਦ, ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਪਬਜੀ ਮੋਬਾਈਲ ਅਤੇ ਪਬਜੀ ਮੋਬਾਈਲ ਲਾਈਟ ਦੇ ਐਪਸ ਗਾਇਬ ਹੋ ਗਏ ਹਨ। ਪਬਜੀ ਇਸ ਸਮੇਂ ਉਨ੍ਹਾਂ ਦੇ ਫ਼ੋਨਾਂ ਵਿਚ ਚਲ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਡਾਊਨਲੋਡ ਕਰ ਕੇ ਰੱਖੀ ਹੋਈ ਹੈ ਪਰ ਇਹ ਵੀ ਸਿਰਫ਼ ਆਖ਼ਰੀ ਸਾਹ ਭਰ ਰਹੀ ਹੈ। ਪਤਾ ਨਹੀਂ ਕਦੋਂ ਬੰਦ ਹੋ ਜਾਵੇ।
ਅਜਿਹੀ ਸਥਿਤੀ ਵਿਚ ਅਭਿਨੇਤਾ ਅਕਸ਼ੈ ਕੁਮਾਰ ਨੇ ਟਵਿੱਟਰ ਅਤੇ ਫ਼ੇਸਬੁਕ 'ਤੇ ਇਕ ਪੋਸਟ ਕੀਤਾ ਅਤੇ ਇਕ ਨਵੀਂ ਖੇਡ ਬਾਰੇ ਦਸਿਆ। ਫ਼ੌਜੀ ਤੋਂ ਭਾਵ ਹੈ ਨਿਡਰ ਅਤੇ ਯੂਨਾਈਟਿਡ-ਗਾਰਡਜ਼। ਅਕਸ਼ੈ ਕੁਮਾਰ ਲਿਖਦੇ ਹਨ ਕਿ ਇਸ ਖੇਡ ਵਿਚ ਮਨੋਰੰਜਨ ਦੇ ਨਾਲ, ਖਿਡਾਰੀ ਸਾਡੇ ਸੈਨਿਕਾਂ ਦੀ ਕੁਰਬਾਨੀ ਬਾਰੇ ਵੀ ਸਿਖਣਗੇ ਅਤੇ ਇਹ ਵੀ ਦਸਿਆ ਕਿ ਇਸ ਵਿਚੋਂ ਜੋ ਵੀ ਮੁਨਾਫ਼ਾ ਹੋਵੇਗਾ ਉਸ ਵਿਚੋਂ 20 ਫ਼ੀ ਸਦੀ “ਭਾਰਤ ਦੇ ਵੀਰ ਟਰੱਸਟ ਨੂੰ ਜਾਵੇਗਾ। ਇਹ ਟਰੱਸਟ ਗ੍ਰਹਿ ਮੰਤਰਾਲੇ ਨੇ ਬਣਾਇਆ ਹੈ। ਇਹ ਪਤਾ ਨਹੀਂ ਹੈ ਕਿ ਖੇਡ ਦਾ ਨਾਮ ਪਹਿਲਾਂ ਆਇਆ ਜਾਂ ਫਿਰ ਇਸ ਦਾ ਛੋਟਾ ਰੂਪ ਪਰ ਇਸ ਖੇਡ ਦੇ ਉਦਘਾਟਨ ਦਾ ਸਮਾਂ ਕਾਫ਼ੀ ਸਹੀ ਲੱਗ ਰਿਹਾ ਹੈ। ਪਬਜੀ ਖੇਡਣ ਵਾਲੇ ਗੇਮਰਸ ਹੋਰ ਬੈਟਲ ਰਾਇਲ ਗੇਮਾਂ ਜਿਵੇਂ 'ਕਾਲ ਆਫ਼ ਡਿਊਟੀ' ਵਲ ਵਧ ਰਹੇ ਹਨ। ਮਿਲਟਰੀ ਨੂੰ ਇਸ ਮਾਮਲੇ ਦਾ ਲਾਭ ਮਿਲ ਸਕਦਾ ਹੈ। ਕਮਾਂਗ ਸੂਨ ਮਿਲਟਰੀ ਗੇਮ ਦੇ ਪੋਸਟਰ 'ਤੇ ਲਿਖਿਆ ਗਿਆ ਹੈ। ਮਤਲimageimageਬ ਕਿ ਖੇਡ ਜਲਦੀ ਆਵੇਗੀ।

Advertisement
Advertisement

 

Advertisement
Advertisement