
ਕਿਸਾਨ ਅੰਦੋਲਨ ਦੀ ਹਮਾਇਤ ਵਿਚ ਨਵਜੋਤ ਸਿੰਘ ਸਿੱਧੂ ਅੱਜ ਸਿਆਸੀ ਸਰਗਰਮੀ ਸ਼ੁਰੂ ਕਰਨਗੇ
ਅੰਮ੍ਰਿਤਸਰ, 22 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਲੰਮੇ ਸਮੇਂ ਦੀ ਰਾਜਸੀ ਚੁੱਪ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ , ਅੱਜ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਸਿਆਸੀ ਸਰਗਰਮੀਆਂ ਸ਼ੁਰੂ ਕਰਨਗੇ। ਉਹ ਤੇ ਉਨ੍ਹਾਂ ਦੇ ਸਮਰਥਕ ਅੱਜ ਮੋਦੀ ਸਰਕਾਰ ਵਿਰੁਧ ਅੰਦੋਲਨ ਕਰਨਗੇ ਜਿਸ ਨੇ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕਰ ਕੇ, ਉਤਰੀ ਭਾਰਤ ਦੇ ਅੰਨਦਾਤੇ ਨੂੰ ਝੰਜੋੜ ਕੇ ਰੱਖ ਦਿਤਾ ਹੈ । ਸਿੱਧੂ ਦੇ ਐਲਾਨ ਨਾਲ ਇਕਦਮ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆ ਹਨ । ਸਿਆਸੀ ਮਾਹਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਸੁਨਹਿਰੀ ਮੌਕਾ ਚੁਣਿਆ ਹੈ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਡੀਨੈਂਸ ਵਾਪਸ ਲੈਣ ਤੇ ਨਾਂਹ ਕਰ ਦਿਤੀ ਹੈ । ਦੂਸਰੇ ਪਾਸੇ ਕਿਸਾਨਾਂ ਨੇ ਆਰਡੀਨੈਂਸ ਨੂੰ ਵਕਾਰ ਦਾ ਸਵਾਲ ਬਣਾ ਲਿਆ ਹੈ ਤੇ ਹੁਣ ਉਹ ਪੰਜਾਬ ਬੰਦ ਕਰ ਕੇ ਕੇਂਦਰ ਤੇ ਸੂਬਾ ਹਕੂਮਤਾਂ ਨੂੰ ਸੁਨੇਹਾ ਦੇਣਗੇ ਕਿ ਕਿਸਾਨ ਦੇਸ਼ ਦੀ ਰੀੜ ਦੀimage ਹੱਡੀ ਹੈ।