
ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਇਸਤਰੀ ਵਿੰਗ ਦੀ ਮੁੜ ਕਾਇਮੀ, ਬੀਬੀ ਮਨਜੀਤ ਕੌਰ ਜੱਗੀ ਬਣੀ ਪ੍ਰਧਾਨ
ਨਵੀਂ ਦਿੱਲੀ, 22 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਅਪਣੇ ਇਸਤਰੀ ਵਿੰਗ ਦੀ ਮੁੜ ਕਾਇਮੀ ਕਰਦਿਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਬੀਬੀਆਂ ਨੂੰ ਪੰਥ ਦੀ ਭਲਾਈ ਲਈ ਇਕਮੁੱਠ ਹੋਣ ਦਾ ਸੱਦਾ ਦਿਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਅਹੁਦੇਦਾਰ ਭਾਈ ਤਰਸੇਮ ਸਿੰਘ ਤੇ ਪਾਰਟੀ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇਸਤਰੀ ਵਿੰਗ ਕਾਇਮ ਹੋਇਆ ਹੈ, ਜਿਨ੍ਹਾਂ ਬੀਬੀਆਂ ਨੂੰ ਸਰਗਰਮ ਢੰਗ ਨਾਲ ਗੁਰਦਵਾਰਾ ਚੋਣਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ।
ਬੀਬੀ ਮਨਜੀਤ ਕੌਰ ਜੱਗੀ ਨੂੰ ਇਸਤਰੀ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ, ਜਿਨ੍ਹਾਂ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਦਾ ਭਰੋਸਾ ਦਿਤਾ ਤੇ ਕਿਹਾ ਉਹ ਅਪਣੇ ਪਿਤਾ ਮਰਹੂਮ ਸ.ਜਗਮੋਹਣ ਸਿੰਘ ਜੱਗੀ ਵਾਂਗ ਪਾਰਟੀ ਦੀ ਮਜ਼ਬੂਤੀ ਲਈ ਡੱਟ ਕੇ ਕਾਰਜ ਕਰਨਗੇ। ਹੋਰਨਾਂ ਅਹੁਦੇਦਾਰਾਂ ਵਿਚ ਬੀਬੀ ਜਸਵਿੰਦਰ ਕੌਰ ਗਰੋਵਰ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਹਰਮੀਤ ਕੌਰ ਨੂੰ ਜਨਰਲ ਸਕੱਤਰ, ਬੀਬੀ ਪਰਮਜੀਤ ਕੌਰ ਪੰਮੀ ਨੂੰ ਸਕੱਤਰ ਥਾਪਿਆ ਗਿਆ।
ਕਾਰਜਕਾਰਨੀ ਮੈਂਬਰ ਬੀਬੀ ਸ਼ਰਨਜੀਤ ਕੌਰ ਸ਼ਾਲੂ, ਬੀਬੀ ਤਲਵਿੰਦਰ ਕੌਰ ਨਿੰਮੀਂ, ਮੋਹਨਦੀਪ ਕੌਰ, ਚਰਨਜੀਤ ਕੌਰ, ਸੁਖਵੰਤ ਕੌਰ, ਅਮਰਜੀਤ ਕੌਰ ਤੇ ਪਰਮਜੀਤ ਕੌਰ ਨੂੰ ਇਸਤਰੀ ਵਿੰਗ ਵਿਚ ਵਾਧਾ ਕਰਨ ਦੀ ਡਿਊਟੀ ਦਿਤੀ ਗਈ ਹੈ।
ਫ਼ੋਟੋ ਕੈਪਸ਼ਨ:- ਬੀਬੀ ਮਨਜੀਤ ਕੌਰ ਨੀਤੀ ਜੱਗੀ ਤੇ ਹੋਰਨਾਂ ਨੂੰ ਜ਼ਿੰਮੇਵਾਰੀਆਂ ਦੇਣ ਮੌਕੇ ਸ.ਪਰਮਜੀਤ ਸਿੰਘ ਸਰਨਾ, ਭਾਈ ਤਰਸੇਮ ਸਿੰਘ ਤੇ ਹੋਰ ਅਹੁਦੇਦਾਰ।
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 22 ਸਤੰਬਰ^ ਫ਼ੋਟੋ ਫ਼ਾਈਲ ਨੰਬਰ 02 ਨੱਥੀ ਹੈ।
ਸਰਨਾ ਵਲੋਂ ਬੀਬੀਆਂ ਨੂੰ ਦਿੱਲੀ ਵਿਚ ਪੰੰਥ ਦੀ ਭਲਾਈ ਲਈ ਇਕਮੁੱਠ ਹੋਣ ਦਾ ਸੱਦਾ
image
ਬੀਬੀ ਮਨਜੀਤ ਕੌਰ ਨੀਤੀ ਜੱਗੀ ਤੇ ਹੋਰਨਾਂ ਨੂੰ ਜ਼ਿੰਮੇਵਾਰੀਆਂ ਦੇਣ ਮੌਕੇ ਸ.ਪਰਮਜੀਤ ਸਿੰਘ ਸਰਨਾ, ਭਾਈ ਤਰਸੇਮ ਸਿੰਘ ਅਤੇ ਹੋਰ ਅਹੁਦੇਦਾਰ।