
ਐਮਡੀ ਮਾਰਕਫੈੱਡ ਵੱਜੋਂ ਵੀ ਸੇਵਾ ਨਿਭਾਉਂਦੇ ਰਹਿਣਗੇ ਵਰੁਣ ਰੂਜਮ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਵੀਂ ਬਣ ਰਹੀ ਪ੍ਰਸ਼ਾਸਨਿਕ ਟੀਮ ਵਿਚ ਇਕ ਹੋਰ ਵਾਧਾ ਹੋਇਆ ਹੈ। 2004 ਬੈਚ ਦੇ ਆਈਏਐਸ ਵਰੁਣ ਰੂਜਮ ਨੂੰ ਨਵੇਂ ਬਣੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਵਜੋਂ ਚੁਣਿਆ ਗਿਆ ਹੈ। ਉਹ ਇਸ ਦੇ ਨਾਲ ਹੀ ਐਮਡੀ ਮਾਰਕਫੈੱਡ ਵੱਜੋਂ ਵੀ ਸੇਵਾ ਨਿਭਾਉਂਦੇ ਰਹਿਣਗੇ।