ਮਸਕਟ ‘ਚ ਫਸੀਆਂ ਦੋ ਪੰਜਾਬੀ ਔਰਤਾਂ ਦੀ MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਰਵਾਈ ਵਤਨ ਵਾਪਸੀ 
Published : Sep 23, 2023, 5:33 pm IST
Updated : Sep 23, 2023, 5:33 pm IST
SHARE ARTICLE
Two Punjabi women stuck in Muscat were returned home by MP Sant Balbir Singh Seechewal
Two Punjabi women stuck in Muscat were returned home by MP Sant Balbir Singh Seechewal

ਵਿਦੇਸ਼ ਦੇ ਹਾਲਾਤ ਦੱਸਦਿਆਂ ਮਹਿਲਾਵਾਂ ਹੋਈਆਂ ਭਾਵੁਕ, 'ਸਾਨੂੰ ਰੋਜ਼ ਕੀਤਾ ਜਾਂਦਾ ਸੀ ਤੰਗ 

ਸੁਲਤਾਨਪੁਰ ਲੋਧੀ - ਘਰ ਦੇ ਗੁਜ਼ਾਰੇ ਲਈ ਮਸਕਟ ਗਈਆਂ ਕੁੜੀਆਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਮੋਟੀਆਂ ਤਨਖ਼ਾਹਾਂ ਵਾਲਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਫਸਾ ਦਿੱਤਾ ਤੇ ਮਸਕਟ ਵਿਚ ਫਸੀਆਂ ਕੁੜੀਆਂ ਨਾਲ ਬਹੁਤ ਹੀ ਬਦਸਲੂਕੀ ਕੀਤੀ ਗਈ। ਪਿਛਲੇ ਕੁੱਝ ਮਹੀਨਿਆਂ ਤੋਂ ਕੁੱਟਮਾਰ ਅਤੇ ਹੋਰ ਦੁੱਖ ਝੱਲਦੀਆਂ ਕੁੜੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਅਪਣੀ ਹੱਡਬੀਤੀ ਸੁਣਾਈ ਜਿਸ ਤੋਂ ਬਾਅਦ ਸੰਤ ਸੀਚੇਵਾਲ ਨੇ ਇਨ੍ਹਾਂ ਕੁੜੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਤੇ ਤੁੰਰਤ ਓਮਾਨ ਵਿਚਲੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੁਣ ਤੱਕ 38 ਦੇ ਕਰੀਬ ਕੁੜੀਆਂ ਅਰਬ ਦੇਸ਼ਾਂ ਤੋਂ ਵਾਪਸ ਆ ਚੁੱਕੀਆਂ ਹਨ। 

ਸੁਲਤਾਨਪੁਰ ਲੋਧੀ ਵਿਚ ਅਪਣੀ ਹੱਡਬੀਤੀ ਦੱਸਦਿਆਂ ਇਨ੍ਹਾਂ 5 ਕੁੜੀਆਂ ਨੇ ਅਪੀਲ ਕੀਤੀ ਕਿ ਮਾਪੇ ਆਪਣੀਆਂ ਕੁੜੀਆਂ ਨੂੰ ਇਨ੍ਹਾਂ ਅਰਬ ਦੇਸ਼ਾਂ ਵਿਚ ਭੇਜਣ ਤੋਂ ਗੁਰੇਜ਼ ਕਰਨ। ਅਰਬ ਦੇਸ਼ ਤੋਂ ਪਰਤੀਆਂ ਕੁੜੀਆਂ ਜਲੰਧਰ, ਫਿਰੋਜ਼ਪੁਰ, ਮੋਗਾ ਅਤੇ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਤ ਹਨ। ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਵਾਪਸ ਆਈ ਕੁੜੀ ਨੇ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋਂ ਓਮਾਨ ਵਿਚ ਫਸੀ ਹੋਈ ਸੀ, ਜਿੱਥੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾਂਦਾ ਸੀ ਪਰ ਜਦੋਂ ਉਹ ਬੀਮਾਰ ਹੋ ਗਈ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਗਿਆ ਸੀ ਅਤੇ ਉਸ ਦਾ ਉੱਥੇ ਕੋਈ ਇਲਾਜ ਵੀ ਨਹੀਂ ਕਰਵਾਇਆ ਗਿਆ। 

ਪੀੜਤ ਕੁੜੀ ਨੇ ਦੱਸਿਆ ਕਿ ਉੱਥੇ ਅਜੇ ਹੋਰ ਵੀ ਬਹੁਤ ਕੁੜੀਆਂ ਫਸੀਆਂ ਹੋਈਆਂ ਹਨ। ਜਿਨ੍ਹਾਂ ਨੂੰ ਵਾਪਸ ਭੇਜਣ ਲਈ ਟਰੈਵਲ ਏਜੰਟ 3 ਤੋਂ 5 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉੱਥੇ ਇਕ ਪੰਜਾਬ ਦੀ ਕੁੜੀ ਨੂੰ ਤਾਂ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਓਧਰ ਫਿਰੋਜ਼ਪੁਰ ਤੋਂ ਆਈ ਕੁੜੀ ਨੇ ਦੱਸਿਆ ਕਿ ਉਸ ਨਾਲ ਟਰੈਵਲ ਏਜੰਟ ਨੇ ਦੁਬਈ ਦੇ ਮਾਲ ਵਿਚ ਕੰਮ ਕਰਨ ਦਾ ਭਰੋਸਾ ਦਿੱਤਾ ਸੀ ਅਤੇ 35 ਤੋਂ 40 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਏਜੰਟ ਨੇ ਉਸ ਨੂੰ ਦੁਬਈ ਵਿਚ ਕੁਝ ਦਿਨ ਰੱਖਣ ਤੋਂ ਬਾਅਦ ਮਸਕਟ ਭੇਜ ਦਿੱਤਾ, ਜਿੱਥੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਗਿਆ, ਉੱਥੇ ਉਸ ਨੂੰ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਸੀ ਹਰ ਵੇਲੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ।

ਇਸ ਦੇ ਨਾਲ ਹੀ ਇਕ ਹੋਰ ਕੁੜੀ ਜੋ ਜਲੰਧਰ ਤੋਂ ਸੀ ਨੇ ਦੱਸਿਆ ਕਿ ਉਸ ਵੱਲੋਂ 1,60,000 ਰੁਪਏ ਦੇਣ ਦੇ ਬਾਵਜੂਦ ਵੀ ਉਸ ਦੇ ਏਜੰਟਾਂ ਵੱਲੋਂ ਉਨ੍ਹਾਂ ਨੂੰ ਵਾਪਸ ਨਹੀਂ ਸੀ ਭੇਜਿਆ ਜਾ ਰਿਹਾ। ਸਗੋਂ ਉਸ ਉਪਰ ਉੱਥੇ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ। ਮਸਕਟ ਓਮਾਨ ਵਿਚਲੀ ਭਾਰਤੀ ਦੂਤਘਰ ਦਾ ਧੰਨਵਾਦ ਕਰਦਿਆਂ  ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਲਤ ਏਜੰਟਾਂ ਤੋਂ ਸਾਵਧਾਨ ਰਹਿਣ। 

ਉਨ੍ਹਾਂ ਕਿਹਾ ਕਿ ਇਹ ਸਾਰੇ ਗਲਤ ਕੰਮ ਉਦੋਂ ਤੱਕ ਬੰਦ ਨਹੀਂ ਹੋਣਗੇ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਅਤੇ ਅੰਬੈਸੀ ਦੇ ਅਧਿਕਾਰੀਆਂ ਦੇ ਸਹਿਯੋਗ ਸਦਕਾ 23 ਅਗਸਤ ਤੋਂ ਹੁਣ ਤੱਕ ਕਰੀਬ 15 ਦੇ ਕਰੀਬ ਕੁੜੀਆਂ ਅਰਬ ਦੇਸ਼ਾਂ ਵਿੱਚੋਂ ਬਚ ਕੇ ਵਾਪਸ ਆ ਚੁੱਕੀਆਂ ਹਨ। ਉਨ੍ਹਾਂ ਵਿੱਚੋਂ 13 ਮਸਕਟ ਓਮਾਨ ਵਿੱਚੋਂ ਅਤੇ 2 ਇਰਾਕ ਵਿਚੋਂ ਹਨ। ਵਾਪਸ ਆਈਆਂ ਕੁੜੀਆਂ ਵਿੱਚੋਂ 2 ਕੁੜੀਆਂ ਵੈਸਟ ਬੰਗਾਲ ਅਤੇ ਮੁੰਬਈ, ਗੁਜਰਾਤ ਅਤੇ ਕੇਰਲਾ ਤੋਂ ਇਕ-ਇਕ ਕੁੜੀਆਂ ਵਾਪਸ ਆਈਆਂ ਹਨ।
 
 

  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement