ਜੇ ਕਾਂਗਰਸ ਵਿਰੋਧ ਕਰਨਾ ਚਾਹੁੰਦੀ ਹੈ ਤਾਂ ਰਾਹੁਲ ਗਾਂਧੀ ਦਾ ਕਰੇ : ਰਵਨੀਤ ਸਿੰਘ ਬਿੱਟੂ
Published : Sep 23, 2024, 8:33 pm IST
Updated : Sep 23, 2024, 8:33 pm IST
SHARE ARTICLE
If Congress wants to protest, Rahul Gandhi should do it: Ravneet Singh Bittu
If Congress wants to protest, Rahul Gandhi should do it: Ravneet Singh Bittu

‘‘ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ। ਇਹ ਗੱਲ ਪੰਜਾਬ ਅਤੇ ਸਿੱਖਾਂ ਦੀ ਹੈ।’’

ਜੈਪੁਰ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਅਪਣੀ ਟਿਪਣੀ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ‘ਕਾਂਗਰਸ ਪਾਰਟੀ ਵਿਰੋਧ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰਾਹੁਲ ਗਾਂਧੀ ਦਾ ਕਰਨਾ ਚਾਹੀਦਾ ਹੈ।’
ਉਥੇ ਕਾਂਗਰਸੀ ਵਰਕਰਾਂ ਨੇ ਸੀ.ਬੀ.ਆਈ. ਫਾਟਕ ਇਲਾਕੇ ’ਚ ਬਿੱਟੂ ਵਿਰੁਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ।
ਇੱਥੇ ਇਕ ਖੇਡ ਸਮਾਗਮ ’ਚ ਹਿੱਸਾ ਲੈਣ ਆਏ ਬਿੱਟੂ ਨੇ ਹਵਾਈ ਅੱਡੇ ’ਤੇ ਮੀਡੀਆ ਵਲੋਂ ਰਾਹੁਲ ਗਾਂਧੀ ਵਿਰੁਧ ਉਨ੍ਹਾਂ ਦੀ ਟਿਪਣੀ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ। ਇਹ ਗੱਲ ਪੰਜਾਬ ਅਤੇ ਸਿੱਖਾਂ ਦੀ ਹੈ।’’
ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਖੁਦ ਕਿੰਨੀ ਵਾਰ ਗੁਰਦੁਆਰਾ ਦਰਬਾਰ ਸਾਹਿਬ ਜਾਂਦੇ ਹਨ। ਤੁਹਾਨੂੰ ਕੌਣ ਰੋਕਦਾ ਹੈ, ਇਸ ਲਈ ਇਹ ਪਾਰਟੀ ਬਾਰੇ ਨਹੀਂ ਹੈ, ਇਹ ਪਾਰਟੀ ਤੋਂ ਉੱਪਰ ਦੀ ਗੱਲ ਹੈ।’’
ਬਿੱਟੂ ਨੇ ਕਿਹਾ, ‘‘ਤੁਸੀਂ ਕਿਸੇ ਇਕ ਵਿਅਕਤੀ ਨੂੰ ਦੱਸੋ... ਸਾਨੂੰ ਕੜਾ ਪਹਿਨਣ ਤੋਂ ਕਿਸ ਨੇ ਰੋਕਿਆ? ਕਿਸ ਨੇ ਸਾਨੂੰ ਪੱਗ ਬੰਨ੍ਹਣ ਤੋਂ ਰੋਕਿਆ? ਕਿਸ ਨੇ ਸਾਨੂੰ ਗੁਰਦੁਆਰਿਆਂ ’ਚ ਜਾਣ ਤੋਂ ਰੋਕਿਆ? ਇਸ ਲਈ ਜੇ ਕਾਂਗਰਸ ਨੇ ਇਸ ਦਾ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਨੂੰ ਕਰਨਾ ਚਾਹੀਦਾ ਹੈ।’’
ਹਾਲਾਂਕਿ, ਮੰਤਰੀ ਨੇ ਇਸ ਬਾਰੇ ਕੁੱਝ ਨਹੀਂ ਕਿਹਾ ਕਿ ਉਹ ਰਾਹੁਲ ਗਾਂਧੀ ਵਿਰੁਧ ਅਪਣੇ ਬਿਆਨ ’ਤੇ ਕਾਇਮ ਹਨ ਜਾਂ ਨਹੀਂ।
ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਬਿੱਟੂ ਇੱਥੇ ਜਗਤਪੁਰਾ ਸ਼ੂਟਿੰਗ ਰੇਂਜ ਵਿਖੇ 57ਵੇਂ ਅੰਤਰ-ਰੇਲਵੇ ਸ਼ੂਟਿੰਗ ਮੁਕਾਬਲੇ ਦਾ ਉਦਘਾਟਨ ਕਰਨ ਆਏ ਸਨ। ਬਿੱਟੂ ਦੇ ਵਿਰੋਧ ’ਚ ਕੁੱਝ ਕਾਂਗਰਸੀ ਵਰਕਰ ਸੀ.ਬੀ.ਆਈ. ਫਾਟਕ ਇਲਾਕੇ ’ਚ ਪਹੁੰਚੇ ਪਰ ਪੁਲਿਸ ਉਨ੍ਹਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement