Punjab Cabinet Reshuffle: ਪੰਜਾਬ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ,ਪੜ੍ਹੋ ਕਿਸਨੂੰ ਮਿਲਿਆ ਕਿਹੜਾ ਵਿਭਾਗ
Published : Sep 23, 2024, 6:26 pm IST
Updated : Sep 23, 2024, 7:45 pm IST
SHARE ARTICLE
Punjab Cabinet Reshuffle
Punjab Cabinet Reshuffle

ਭਗਵੰਤ ਮਾਨ ਨੇ ਕੀਤਾ ਕੈਬਨਿਟ ਦਾ ਵਿਸਥਾਰ, 5 ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਚੁਕੀ ਸਹੁੰ

 Punjab Cabinet Reshuffle : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਹੈ। ਪੰਜਾਬ ਕੈਬਨਿਟ ’ਚ 5 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ’ਚ ਇਕ ਸਾਦੇ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਹੈ।

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਢਾਈ ਸਾਲਾਂ ਵਿੱਚ ਚੌਥੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਗਿਆ ਹੈ। ਜਿਸ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਪਹਿਲਾਂ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਸਹੁੰ ਚੁੱਕੀ, ਜਿਸ ਤੋਂ ਬਾਅਦ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ , ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ , ਸ਼ਾਮਚੁਰਾਸੀ ਦੇ ਵਿਧਾਇਕ ਡਾ.ਰਵਜੋਤ ਸਿੰਘ ਅਤੇ ਜਲੰਧਰ ਤੋਂ ਵਿਧਾਇਕ ਮਹਿੰਦਰ ਭਗਤ ਨੇ ਸਹੁੰ ਚੁੱਕੀ |

ਕੈਬਨਿਟ ਵਿਸਥਾਰ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ 

ਮਹਿੰਦਰ ਭਗਤ
- ਰੱਖਿਆ ਸੇਵਾਵਾਂ ਭਲਾਈ
- ਆਜ਼ਾਦੀ ਘੁਲਾਟੀਏ
- ਬਾਗਬਾਨੀ

ਡਾ. ਰਵਜੋਤ ਸਿੰਘ
- ਸਥਾਨਕ ਸਰਕਾਰਾਂ
- ਸੰਸਦੀ ਕਾਰਜ

ਬਰਿੰਦਰ ਕੁਮਾਰ ਗੋਇਲ
- ਖਣਨ ਅਤੇ ਭੂ-ਵਿਗਿਆਨ
- ਜਲ ਸਰੋਤ
- ਜ਼ਮੀਨ ਅਤੇ ਪਾਣੀ ਦੀ ਸੰਭਾਲ

ਤਰੁਨਪ੍ਰੀਤ ਸਿੰਘ ਸੌਂਦ
- ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ
- ਨਿਵੇਸ਼ ਪ੍ਰੋਤਸਾਹਨ
- ਕਿਰਤ
- ਪਰਾਹੁਣਚਾਰੀ
- ਉਦਯੋਗ ਅਤੇ ਵਣਜ
- ਪੇਂਡੂ ਵਿਕਾਸ ਅਤੇ ਪੰਚਾਇਤਾਂ

ਹਰਦੀਪ ਸਿੰਘ ਮੁੰਡੀਆਂ
- ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ
- ਜਲ ਸਪਲਾਈ ਅਤੇ ਸੈਨੀਟੇਸ਼ਨ
- ਰਿਹਾਇਸ਼ ਅਤੇ ਸ਼ਹਿਰੀ ਵਿਕਾਸ

ਮੁੱਖ ਮੰਤਰੀ ਭਗਵੰਤ ਮਾਨ


- ਗ੍ਰਹਿ ਵਿਭਾਗ
- ਪਰਸੋਨਲ
-ਕੋਆਪਰੇਸ਼ਨ
- ਕਾਨੂੰਨੀ ਅਤੇ ਵਿਧਾਨਿਕ ਮਾਮਲੇ
- ਸ਼ਹਿਰੀ ਹਵਾਬਾਜ਼ੀ
- ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ
- ਖੇਡਾਂ ਅਤੇ ਯੁਵਕ ਸੇਵਾਵਾਂ

ਹਰਪਾਲ ਸਿੰਘ ਚੀਮਾ
ਵਿੱਤ
ਪ੍ਰੋਗਰਾਮ ਇਮਪਲੀਟੇਸ਼ਨ
ਯੋਜਨਾ
ਆਬਕਾਰੀ ਅਤੇ ਕਰ

ਅਮਨ ਅਰੋੜਾ


ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ
ਪ੍ਰਿੰਟਿੰਗ ਅਤੇ ਸਟੇਸ਼ਨਰੀ
ਰਾਜਪਾਲ ਸੁਧਾਰ ਅਤੇ ਸ਼ਿਕਾਇਤਾਂ ਦਾ ਨਿਪਟਾਰਾ
ਰੁਜ਼ਗਾਰ ਉਤਪਤੀ ਅਤੇ ਸਿਖਲਾਈ

ਡਾ. ਬਲਜੀਤ ਕੌਰ

 
ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀਆਂ
ਸਮਾਜਿਕ ਸੁਰੱਖਿਆ ਔਰਤਾਂ ਅਤੇ ਬਾਲ ਵਿਕਾਸ

ਕੁਲਦੀਪ ਸਿੰਘ ਧਾਲੀਵਾਲ
NRI ਮਾਮਲੇ
ਪ੍ਰਸ਼ਾਸਨਿਕ ਸੁਧਾਰ

ਡਾ. ਬਲਬੀਰ ਸਿੰਘ
ਸਿਹਤ ਅਤੇ ਪਰਿਵਾਰ ਭਲਾਈ
ਮੈਡੀਕਲ ਸਿੱਖਿਆ ਅਤੇ ਖੋਜ
ਚੋਣਾਂ

ਲਾਲ ਸਿੰਘ ਕਟਾਰੂਚੱਕ
- ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ
- ਜੰਗਲਾਤ
- ਜੰਗਲੀ ਜੀਵਨ

ਲਾਲ ਜੀਤ ਸਿੰਘ ਭੁੱਲਰ
- ਆਵਾਜਾਈ ਅਤੇ ਜੇਲ੍ਹਾਂ

ਹਰਜੋਤ ਸਿੰਘ ਬੈਂਸ
- ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ
- ਉੱਚ ਸਿੱਖਿਆ
- ਸਕੂਲੀ ਸਿੱਖਿਆ
- ਸੂਚਨਾ ਅਤੇ ਲੋਕ ਸੰਪਰਕ

ਹਰਭਜਨ ਸਿੰਘ ਈ.ਟੀ.ਓ
- ਬਿਜਲੀ
- ਪਬਲਿਕ ਵਰਕਸ (B&R)

ਗੁਰਮੀਤ ਸਿੰਘ ਖੁੱਡੀਆਂ
- ਖੇਤੀਬਾੜੀ ਅਤੇ ਕਿਸਾਨ ਭਲਾਈ
- ਪਸ਼ੂ ਪਾਲਣ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ
- ਫੂਡ ਪ੍ਰੋਸੈਸਿੰਗ

ਇਸ ਤੋਂ ਪਹਿਲਾਂ ਐਤਵਾਰ ਨੂੰ ਚਾਰ ਮੰਤਰੀਆਂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿਤਾ ਸੀ। ਜਿਨ੍ਹਾਂ ਮੰਤਰੀਆਂ ਨੇ ਅਸਤੀਫਾ ਦਿਤਾ ਹੈ, ਉਨ੍ਹਾਂ ’ਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਸਤੀਫੇ ਕਾਰਨ ਕੈਬਨਿਟ ਦੀ ਇਕ ਸੀਟ ਪਹਿਲਾਂ ਹੀ ਖਾਲੀ ਸੀ।

ਹਾਲਾਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਬਦਲਾਅ ਕਿਉਂ ਕੀਤੇ ਗਏ ਹਨ। ਇਸ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ ਸੀ।

 ਦੱਸ ਦੇਈਏ ਕਿ ਭਗਵੰਤ ਮਾਨ ਦੀ 30 ਮਹੀਨੇ ਪੁਰਾਣੀ ਸਰਕਾਰ ’ਚ ਇਹ ਚੌਥਾ ਕੈਬਨਿਟ ਦਾ ਵਿਸਥਾਰ ਹੈ। ਪੰਜਾਬ ਵਿਧਾਨ ਸਭਾ ’ਚ ਕੁਲ 117 ਮੈਂਬਰ ਹਨ। ਇਸ ਤੋਂ ਪਹਿਲਾਂ ਕੈਬਨਿਟ ’ਚ ਸੀਐਮ ਮਾਨ ਸਮੇਤ 15 ਮੰਤਰੀ ਸਨ ਪਰ ਹੁਣ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਕੈਬਨਿਟ ’ਚ ਮੈਂਬਰਾਂ ਦੀ ਗਿਣਤੀ 16 ਹੋ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement