
ਕੇਂਦਰ 'ਚ 79 ਮਰੀਜ਼ਾਂ 'ਤੇ ਸਿਰਫ ਤਿੰਨ ਸੁਰੱਖਿਆ ਗਾਰਡ
ਮੋਹਾਲੀ: ਮੋਹਾਲੀ ਦੇ ਸੈਕਟਰ 66 ਵਿੱਚ ਬਣੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਵਿਚੋਂ ਬੀਤੀ ਦੇਰ 2 ਮਰੀਜ਼ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਨਸ਼ਾ ਛੁਡਾਓ ਕੇਂਦਰ ਦੇ ਮਰੀਜ਼ਾਂ ਨੇ ਇੱਕਠੇ ਹੋ ਕੇ ਸੁਰੱਖਿਆ ਗਾਰਡ ਉੱਤੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ 2 ਮਰੀਜ਼ ਭੱਜਣ ਵਿੱਚ ਸਫਲ ਹੋ ਗਏ।
ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕਿਉਰਿਟੀ ਗਾਰਡ ਉੱਤੇ ਸਾਰੇ ਮਰੀਜ਼ਾਂ ਨੇ ਇੱਕਠੇ ਹੋ ਕੇ ਹਮਲਾ ਕੀਤਾ। ਕੁੱਟਮਾਰ ਦੌਰਾਨ ਸੁਰੱਖਿਆ ਗਾਰਡ ਵੀ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ ਮੋਹਾਲੀ ਦੇ ਫੇਸ 6 ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਦੱਸ ਦੇਈਏ ਕਿ 79 ਮਰੀਜ਼ਾਂ ਨੂੰ ਦੇਖਣ ਲਈ ਸਿਰਫ਼ 3 ਸੁਰੱਖਿਆ ਗਾਰਡ ਹੀ ਹਨ। ਡਾਕਟਰ ਦਾ ਕਹਿਣਾ ਹੈ ਕਿ ਨਸ਼ਾ ਛੁਡਾਓ ਕੇਂਦਰ ਦੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ।