
ਮੌਤ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ, ਬੇਟਾ-ਬੇਟੀ ਸਮੇਤ ਪਰਿਵਾਰ ਨੂੰ ਛੱਡ ਗਏ ਪਿੱਛੇ
ਭਵਾਨੀਗੜ੍ਹ : ਭਵਾਨੀਗੜ੍ਹ ਤਹਿਸੀਲ ਦੇ ਖਜ਼ਾਨੇ ’ਚ ਤਾਇਨਾਤ ਏ.ਐਸ.ਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਪੁਸ਼ਪਿੰਦਰ ਸਿੰਘ ਦੀ ਉਮਰ 48 ਸਾਲ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਉਨ੍ਹਾਂ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਮ੍ਰਿਤਕ ਦੇਹ ਨੂੰ ਡਾਕਟਰੀ ਜਾਂਚ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਏਐਸਆਈ ਪੁਸ਼ਪਿੰਦਰ ਸਿੰਘ ਲੰਬੇ ਸਮੇਂ ਤੋਂ ਭਵਾਨੀਗੜ੍ਹ ਖਜ਼ਾਨੇ ਵਿੱਚ ਡਿਊਟੀ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੀ ਰਿਹਾਇਸ਼ ਵੀ ਤਹਿਸੀਲ ਤੋਂ ਕੁਝ ਦੂਰੀ ’ਤੇ ਹੀ। ਪੁਸ਼ਪਿੰਦਰ ਸਿੰਘ ਇੱਕ ਬੇਟੇ ਅਤੇ ਬੇਟੀ ਸਮੇਤ ਸਮੁੱਚੇ ਪਰਿਵਾਰ ਨੂੰ ਪਿੱਛੇ ਛੱ