Gangster ਲਾਰੈਂਸ ਬਿਸ਼ਨੋਈ ਦਾ ਧੜਾ ਹੋਇਆ ਦੋਫਾੜ
Published : Sep 23, 2025, 10:39 am IST
Updated : Sep 23, 2025, 10:39 am IST
SHARE ARTICLE
Gangster Lawrence Bishnoi's faction splits
Gangster Lawrence Bishnoi's faction splits

ਗੈਂਗਸਟਰ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ ਨੂੰ ਦੱਸਿਆ ਗਦਾਰ

Gangster Lawrence Bishnoi news: ਗੈਂਸਟਰ ਰੋਹਿਤ ਗੋਦਾਰਾ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਹਲਚਲ ਮਚਾ ਦਿੱਤੀ ਹੈ। ਇਸ ਵਾਰ ਉਸ ਨੇ ਆਪਣੇ ਸਾਥੀ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਗਦਾਰ ਕਰਾਰ ਦਿੱਤਾ ਹੈ। ਗੋਦਾਰਾ ਨੇ ਗੰਭੀਰ ਆਰੋਪ ਲਗਾਇਆ ਕਿ ਲਾਰੈਂਸ ਨੇ ਆਪਣੇ ਭਰਾ ਅਨਮੋਲ ਨੂੰ ਬਚਾਉਣ ਦੇ ਲਈ ਅਮਰੀਕੀ ਏਜੰਸੀਆਂ ਨਾਲ ਹੱਥ ਮਿਲਾ ਲਿਆ ਹੈ ਅਤੇ ਹੁਣ ਦੇਸ਼ ਦੀ ਖੁਫ਼ੀਆ ਜਾਣਕਾਰੀ ਉਹ ਲੀਕ ਕਰਦਾ ਹੈ।
ਗੋਦਾਰਾ ਨੇ ਆਪਣੀ ਪੋਸਟ ’ਚ ਕਿਹਾ ਕਿ ਲਾਰੈਂਸ ਨੂੰ ਸਨਾਤਨ ਧਰਮ ਦਾ ਕੋਈ ਅਰਥ ਤੱਥ ਨਹੀਂ ਪਤਾ, ਉਹ ਕੇਵਲ 9 ਦਿਨ ਦਾ ਵਰਤ ਰੱਖ ਕੇ ਅਤੇ ਮੀਡੀਆ ਨੂੰ ਫ਼ੋਨ ਲਗਾ ਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਦਾਅਵਾ ਕੀਤਾ ਕਿ ਲਾਰੈਂਸ ਅਸਰ ’ਚ ਧਾਰਮਿਕ ਨਹੀਂ ਬਲਕਿ ਦਿਖਾਵੇ ਦਾ ਹੀ ਸਨਾਤਨੀ ਹੈ।
 

ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ
ਸਾਰੇ ਭਰਾਵਾਂ ਨੂੰ ਰਾਮ ਰਾਮ

ਮੈਂ ਰੋਹਿਤ ਗੋਦਾਰਾ, ਗੋਲਡੀ ਬਰਾੜ ਭਰਾ ਮੈਂ ਤੁਹਾਨੂੰ ਦੱਸ ਦਿਆਂ! ਇਹ ਜੋ ਸਾਡੇ ਖਿਲਾਫ ਫੇਸਬੁੱਕ ਪੋਸਟ ਜੋ ਮੀਡੀਆ ’ਚ ਚੱਲ  ਰਿਹਾ ਹੈ। ਇਹ ਬਾਕਸਰ ਸ਼ਰਾਬ ਪੀ ਕੇ ਉਸ ਕੁੱਤੇ ਦੇ ਕਹਿਣ ’ਤੇਗਲਤ ਪੋਸਟ ਕਰਦਾ ਹੈ। ਸਵੇਰੇ ਇਹ ਸਾਡੇ ਤੋਂ ਮੁਆਫੀ ਮੰਗਦਾ ਹੈ!  ਇਸ ਦੀ ਰਿਕਾਰਡਿੰਗ ਹੈ ਸਾਡੇ ਕੋਲ ਜੋ ਅਸੀਂ ਤੁਹਾਨੂੰ ਭੇਜ ਦਿੱਤੀ ਹੈ। ਇਹ ਮੋਟਰਸਾਈਕਲ ਚੋਰ ਹੈ! ਉਸ ਕੁੱਤੇ (ਲਾਰੈਂਸ ਬਿਸ਼ਨੋਈ) ਦੀ ਔਕਾਤ ਨਹੀਂ ਸਾਡੇ ਨਾਲ ਲੜਨ ਦੀ। ਇਸ ਲਾਰੈਂਸ ਤੋਂ ਵੱਡਾ ਚੋਰ ਅਤੇ ਗਦਾਰ ਤਾਂ ਪੂਰੇ ਵਿਸ਼ਵ ’ਚ ਨਹੀਂ ਹੈ। ਇਸ ਨੇ ਦੇਸ਼ ਦੇ ਨਾਲ ਗਦਾਰੀ ਕੀਤੀ ਹੈ। ਅਮਰੀਕੀ ਏਜੰਸੀ ਨਾਲਮਿਲ ਕੇ ਆਪਣੇ ਭਰਾ (ਅਨਮੋਲ) ਨੂੰ ਬਚਾਇਆ ਅਤੇ ਹੁਣ ਦੇਸ਼ ਦੀ ਖੁਫ਼ੀਆ ਜਾਣਕਾਰੀ ਉਨ੍ਹਾਂ ਨੂੰ ਦੱਸਦਾ ਹੈ। ਉਨ੍ਹਾਂ ਨੂੰ ਅਸੀਂ ਜਿੰਨੇਵੀ ਭਰਾ ਬਾਹਰ ਬੈਠੇ ਹਾਂ,ਉਨ੍ਹਾਂ ਸਭਦੀ ਮੁਖਬੀਰਕਰਦਾ ਹੈਅਤੇ ਇਹ ਉਸ ਦੇ (ਸਲਮਾਨ ਖਾਨ) ਨਾਮ ਜੋ ਫੇਮ ਲੈਂਦਾ ਰਹਿੰਦਾ ਹੈ। ਇਹ ਖੁਦ ਸਾਨੂੰ ਕਹਿੰਦਾ ਆਇਆ ਹੈ ਕਿ ਭਰਾ ਫੇਮ ਦੇ ਲਈ ਇਸ ਨੂੰ ਮਾਰਨਾ ਹੈ ਅਤੇ ਜਿਸ ਚੀਨੂ ਭੈਣ (ਆਨੰਦਪਾਲ ਜੀ) ਦੇ ਲਈ ਇਹ ਗਲਤ ਬੋਲ ਰਿਹਾ ਹੈ। ਉਸ ਨੂੰ ਇਹ ਭੈਣ ਕਹਿੰਦਾ ਸੀ। ਉਹ ਸਾਡੀ ਛੋਟੀ ਭੈਣ ਹੈ ਅਤੇ ਇਸ ਨੂੰ ਸਨਾਤਨ ਨਾਮਦਾ ਅਰਥਵੀ ਨਹੀਂ ਪਤਾ। 9 ਦਿਨ ਨਵਰਾਤੇਕਰਨ ਤੋਂ ਪਹਿਲਾਂ ਤਾਂ ਮੀਡੀਆ ਨੂੰ ਫੋਨ ਕਰਕੇ ਦੱਸਦਾ ਹੈ। ਇਹ (ਲਾਰੈਂਸ) ਗਦਾਰ ਅਤੇ ਕੁੱਤਾ ਹੈ। ਮੀਡੀਆ ਨੂੰ ਮੇਰੀ ਬੇਨਤੀ ਹੈ ਕਿ ਇਸ ਕੁੱਤੇ ਦੇ ਨਾਲ ਸਾਡੀ ਕੋਈ ਫੋਟੋ ਅਤੇ ਸਾਡਾ ਨਾਮ ਨਾ ਜੋੜੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement