
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਪਣੇ ਮੰਤਰੀਆਂ ਅਤੇ ਨੌਕਰਸ਼ਾਹਾਂ ਦੀ ਸੁਵਿਧਾ ਲਈ ਹਾਈ-ਐਂਡ ਗੱਡੀਆਂ ਦਾ ਪ੍ਰਬੰਧ...
ਚੰਡੀਗੜ੍ਹ (ਸਸਸ) : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਪਣੇ ਮੰਤਰੀਆਂ ਅਤੇ ਨੌਕਰਸ਼ਾਹਾਂ ਦੀ ਸੁਵਿਧਾ ਲਈ ਹਾਈ-ਐਂਡ ਗੱਡੀਆਂ ਦਾ ਪ੍ਰਬੰਧ ਕਰ ਦਿਤਾ ਹੈ। ਪੰਜਾਬ ਸਰਕਾਰ ਨੇ ਮੁੱਖ ਮੰਤਰੀ, ਮੰਤਰੀ, ਵਿਧਾਇਕਾਂ ਲਈ 400 ਤੋਂ ਜ਼ਿਆਦਾ ਲਗਜ਼ਰੀ ਗੱਡੀਆਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿਤੀ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਗੱਡੀਆਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿਤੀ ਹੈ ਅਤੇ ਇਨ੍ਹਾਂ ਗੱਡੀਆਂ ਦੀ ਖ਼ਰੀਦ 'ਤੇ ਤਕਰੀਬਨ 80 ਕਰੋੜ ਦਾ ਖ਼ਰਚ ਆਵੇਗਾ।
Captain Amarinder Singhਇਨ੍ਹਾਂ ਗੱਡੀਆਂ ਵਿਚ ਰਾਜ ਸਰਕਾਰ ਨੇ ਮੁੱਖ ਮੰਤਰੀ ਲਈ ਦੋ ਬੁਲੇਟ ਪਰੂਫ਼ ਗੱਡੀਆਂ ਸਮੇਤ 16 ਲੈਂਡ ਕਰੂਜ਼ਰ ਅਤੇ ਉਨ੍ਹਾਂ ਦੇ ਕਰਮਚਾਰੀਆਂ ਲਈ 13 ਮਹਿੰਦਰਾ ਸਕਾਰਪੀਓ ਖ਼ਰੀਦਣ ਦੀ ਮਨਜ਼ੂਰੀ ਦਿਤੀ ਹੈ... ਨਾਲ ਹੀ ਮੁੱਖ ਮੰਤਰੀ ਦੇ ਓਐੱਸਡੀ ਪੱਧਰ ਦੇ ਅਧਿਕਾਰੀਆਂ ਲਈ 14 ਡਿਜ਼ਾਇਰ ਅਤੇ ਹੋਂਡਾ ਅਮੇਜ ਕਾਰਾਂ ਖਰੀਦੀਆਂ ਜਾਣਗੀਆਂ। ਇਸ ਤੋਂ ਇਲਾਵਾ ਸਰਕਾਰ ਨੇ ਅਪਣੇ 17 ਕੈਬਨਿਟ ਮੰਤਰੀਆਂ ਲਈ ਫਾਰਚਿਊਨਰ ਅਤੇ ਵਿਧਾਇਕਾਂ ਲਈ 97 ਕਰਿਸਟਾ ਕਾਰਾਂ ਖਰੀਦਣ ਦਾ ਆਦੇਸ਼ ਵੀ ਦਿਤਾ ਹੈ |
Luxury Carsਉਧਰ ਸੂਬੇ ਵਿਚ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਅਤੇ ਭਾਰਤੀ ਕਿਸਾਨ ਯੂਨੀਅਨ ਸਮੇਤ ਕਈ ਕਿਸਾਨ ਸੰਗਠਨਾਂ ਨੇ ਇਸ ਆਦੇਸ਼ ਇਤਰਾਜ਼ ਜਤਾਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਅਜਿਹੇ ਵਿਚ ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਖਜ਼ਾਨਾ 'ਤੇ ਵੱਖਰਾ ਬੋਝ ਪਵੇਗਾ।