
ਭਾਰਤ ਵਿਚ ਕੋਰੋਨਾ ਨਾਲ 702 ਹੋਰ ਮੌਤਾਂ, 55 ਹਜ਼ਾਰ ਤੋਂ ਵੱਧ ਨਵੇਂ ਮਾਮਲੇ
ਨਵੀਂ ਦਿੱਲੀ, 22 ਅਕਤੂਬਰ : ਭਾਰਤ ਵਿਚ ਬੀਤੇ 24 ਘੰਟਿਆਂ 'ਚ 55,839 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਅੰਕੜਾ 77 ਲੱਖ ਤੋਂ ਪਾਰ ਹੋ ਗਿਆ ਹੈ, ਜਦੋਂ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ 68 ਲੱਖ ਤੋਂ ਪਾਰ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ,ਦੇਸ਼ ਵਿਚ 702 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦਾ ਅੰਕੜਾ 1,16,616 ਹੋ ਗਿਆ ਹੈ।
ਭਾਰਤ 'ਚ ਹੁਣ 68,74,518 (89.20 ਫ਼ੀ ਸਦੀ) ਲੋਕ ਇਸ ਬਿਮਾਰੀ ਤੋਂ ਸਿਹਤਯਾਬ ਹੋ ਚੁਕੇ ਹਨ, ਜਦੋਂ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 1.51 ਫ਼ੀ ਸਦੀ ਹੈ। ਭਾਰਤ 'ਚ ਅਜੇ ਵੀ 7,15,812 (9.29 ਫ਼ੀ ਸਦੀ) ਮਰੀਜ਼ ਇਲਾਜ ਅਧੀਨ ਹਨ। (ਏਜੰਸੀ)