ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰਾਲੇ ਘੇਰੇ
Published : Oct 23, 2020, 12:50 am IST
Updated : Oct 23, 2020, 12:50 am IST
SHARE ARTICLE
image
image

ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰਾਲੇ ਘੇਰੇ

ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਸੁਨਾਮ ਨੇੜਲੇ ਪਿੰਡ ਮਹਿਲਾਂ ਵਿਖੇ ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰੇ ਆ ਰਹੇ ਕਰੀਬ ਇਕ ਦਰਜਨ  ਟਰੱਕਾਂ ਨੂੰ ਘੇਰ ਲਿਆ। ਸ਼ਾਮ ਤਕ ਉਕਤ ਮਾਮਲੇ ਵਿਚ ਕਿਸੇ ਅਧਿਕਾਰੀ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰਵਾਲਾ, ਬੁੱਧ ਸਿੰਘ ਦੁੱਲਟ, ਦਰਬਾਰਾ ਸਿੰਘ ਘੁਮਾਣ, ਸੁਖਵੀਰ ਸਿੰਘ ਮਹਿਲਾਂ ਚੌਕ ਅਤੇ ਕੁਲਦੀਪ ਸਿੰਘ ਖਨਾਲ ਕਲਾਂ  ਨੇ ਦਸਿਆ ਕਿ ਖਨਾਲ ਕਲਾਂ ਦੇ ਕੁੱਝ ਨੌਜਵਾਨ ਕਿਸਾਨ ਸੰਗਰੂਰ ਵਿਖੇ ਚੱਲ ਰਹੇ ਲਗਾਤਾਰ ਧਰਨੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਮਹਿਲਾਂ ਪਿੰਡ ਨੇੜੇ ਢਾਬੇ 'ਤੇ ਝੋਨੇ ਦੇ ਭਰੇ ਕੁੱਝ ਟਰੱਕ ਦੇਖੇ। ਕਿਸਾਨ ਜਥੇਬੰਦੀ ਦੇ ਕਾਰਕੁਨਾਂ ਵਲੋਂ ਪਤਾ ਕਰਨ 'ਤੇ ਇਹ ਇਹ ਟਰੱਕ ਬਿਹਾਰ ਅਤੇ ਯੂਪੀ ਦੇ ਪਾਏ ਗਏ ਅਤੇ ਇਨ੍ਹਾਂ ਨੇ ਮੋਗਾ, ਬਰਨਾਲਾ ਅਤੇ ਤਰਨਤਾਰਨ ਵਲ ਜਾਣਾ ਸੀ। ਉਨ੍ਹਾਂ ਦਸਿਆ ਇਨ੍ਹਾਂ ਟਰੱਕ ਡਰਾਈਵਰਾਂ ਕੋਲ ਮੌਜੂਦ ਬਿਲਟੀਆਂ ਉਪਰ ਜੋ ਮੋਬਾਈਲ ਨੰਬਰ ਦਰਜ ਹਨ ਉਨ੍ਹਾਂ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗੋਂ ਕਿਸੇ ਨੇ ਵੀ ਫ਼ੋਨ ਨਹੀਂ ਚੁਕਿਆ। ਕਿਸਾਨ ਆਗੂਆਂ ਨੇ ਤਰੁਤ ਇਸ ਦੀ ਸੂਚਨਾ ਮਾਰਕੀਟ ਕਮੇਟੀ ਅਤੇ ਪੁਲਿਸ ਨੂੰ ਦਿਤੀ। ਉਸ ਉਪਰੰਤ ਦੋਵਾਂ ਵਿਭਾਗਾਂ ਵਲੋਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਤੋਂ ਬਾਅਦ ਅਪਣੀ ਕਾਰਵਾਈ ਆਰੰਭ ਦਿਤੀ ਗਈ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀ ਸੰਦੀਪ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।

ਫੋਟੋ ਨੰ: 22 ਐਸਐਨਜੀ 31

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement