
ਪੰਜਾਬ ਅੰਦਰ ਖੇਤਾਂ 'ਚ ਪਰਾਲੀ ਸਾੜਨ ਦੇ ਮਾਮਲੇ 10000 ਤੋਂ ਪਾਰ
ਅੰਮ੍ਰਿਤਸਰ ਤੇ ਤਰਨ ਤਾਰਨ ਸੱਭ ਤੋਂ ਮੋਹਰੀ, ਪਠਾਨਕੋਟ 'ਚ ਸਿਰਫ਼ 2 ਥਾਵਾਂ 'ਤੇ ਸਾੜੀ ਪਰਾਲੀ
ਪਟਿਆਲਾ, 22 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਕੌਮੀ ਗਰੀਨ ਟ੍ਰਿਬਿਊਨਲ ਦੀ ਸਖ਼ਤੀ ਦੇ ਬਾਵਜੂਦ ਵੀ ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਅੰਦਰ ਪਰਾਲੀ ਬੇਖੌਫ ਸਾੜੀ ਜਾ ਰਹੀ ਹੈ। ਇਸ ਸਬੰਧੀ ਸਰਕਾਰਾਂ ਵਲੋਂ ਕੀਤਾ ਜਾਂਦਾ ਪ੍ਰਚਾਰ ਵੀ ਬੇਅਸਰ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਹੁਣ ਤਕ 10000 ਨੂੰ ਪਾਰ ਕਰ ਗਏ ਹਨ। ਇਕੋ ਦਿਨ 21 ਅਕਤੁਬਰ ਵਾਲੇ ਦਿਨ ਰਾਜ ਅੰਦਰ 1290 ਥਾਵਾਂ 'ਤੇ ਪਰਾਲੀ ਸਾੜੀ ਗਈ ਹੈ। ਸੱਭ ਤੋਂ ਵੱਧ ਤਰਨ ਤਾਰਨ 'ਚ 2084, ਅਮ੍ਰਿਤਸਰ 'ਚ 1657 ਥਾਵਾਂ 'ਤੇ ਪਰਾਲੀ ਸਾੜੀ ਗਈ ਹੈ। ਇਥੇ ਦਸਣਯੋਗ ਹੈ ਕਿ ਪਠਾਨਕੋਟ ਇਕ ਅਜੇਹਾ ਜ਼ਿਲ੍ਹਾ ਹੈ ਜਿਥੇ ਸਿਰਫ 2 ਥਾਵਾਂ 'ਤੇ ਹੀ ਪਰਾਲੀ ਸਾੜੀ ਗਈ ਹੈ। ਇਸ ਤੋਂ ਇਲਾਵਾ ਬਰਨਾਲਾ 'ਚ 38, ਬਠਿੰਡਾ 205, ਫ਼ਤਿਹਗੜ੍ਹ ਸਾਹਿਬ 256, ਫ਼ਰੀਦਕੋਟ 449, ਫ਼ਾਜਲਿਕਾ 238, ਫ਼ਿਰੋਜ਼ਪੁਰ 1933, ਗੁਰਦਾਸਪੁਰ 729, ਹੁਸ਼ਿਆਰਪੁਰ 127, ਜਲੰਧਰ 221, ਕਪੂਰਥਲਾ 443, ਲੁਧਿਆਣਾ 243, ਮਾਨਸਾ 167, ਮੋਗਾ 139, ਨਵਾਂ ਸ਼ਹਿਰ 23, ਮੁਕਤਸਰ 185, ਪਟਿਆਲਾ 800, ਰੋਪੜ 48image, ਮੋਹਾਲੀ 137 ਅਤੇ ਸੰਗਰੂਰ 'ਚ ਰਵਾਇਤ ਦੇ ਉਲਟ 218 ਥਾਵਾਂ ਤੇ ਹੀ ਇਕੋ ਦਿਨ 21 ਅਕਤੂਬਰ ਨੂੰ ਪਾਲੀ ਸਾੜੀ ਗਈ ਹੈ।