ਬਿਹਾਰ 'ਚ ਕੋਰੋਨਾ ਦੇ ਮੁਫ਼ਤ ਟੀਕੇ 'ਤੇ ਰਾਹੁਲ ਗਾਂਧੀ ਦਾ ਵਿਅੰਗ-ਬਾਣ
Published : Oct 23, 2020, 7:35 am IST
Updated : Oct 23, 2020, 7:39 am IST
SHARE ARTICLE
image
image

ਬਿਹਾਰ 'ਚ ਕੋਰੋਨਾ ਦੇ ਮੁਫ਼ਤ ਟੀਕੇ 'ਤੇ ਰਾਹੁਲ ਗਾਂਧੀ ਦਾ ਵਿਅੰਗ-ਬਾਣ

ਨਵੀਂ ਦਿੱਲੀ, 22 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਵਲੋਂ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਫ਼ਤ ਉਪਲਬਧ ਕਰਵਾਉਣ ਦੇ ਚੁਣਾਵੀ ਵਾਅਦੇ ਨੂੰ ਲੈ ਕੇ ਵਿਅੰਗ ਕਸਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤਕ ਪਹੁੰਚ ਦੀ ਰਣਨੀਤੀ ਦਾ ਐਲਾਨ ਕਰ ਦਿਤਾ ਹੈ ਅਤੇ ਹੁਣ ਲੋਕ ਇਸ ਨੂੰ ਹਾਸਲ ਕਰਨ ਦੀ ਜਾਣਕਾਰੀ ਲਈ ਰਾਜਵਾਰ ਚੋਣ ਪ੍ਰੋਗਰਾਮਾਂ 'ਤੇ ਗੌਰ ਕਰ ਸਕਦੇ ਹਨ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਟੀਕੇ ਦੀ ਵੰਡ ਦਾ ਐਲਾਨ ਕਰ ਦਿਤਾ ਹੈ। ਇਹ ਜਾਣਨ ਲਈ ਕਿ ਵੈਕਸੀਨ ਅਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ, ਕ੍ਰਿਪਾ ਅਪਣੇ ਸੂਬੇ 'ਚ ਚੋਣਾਂ ਦੀ ਤਾਰੀਖ਼ ਦੇਖੋ। ਉਨ੍ਹਾਂ ਦਾ ਤੰਜ਼ ਕਸਿਆ ਕਿ ਜਿਥੇ ਚੋਣ ਹੋਵੇਗੀ, ਸਿਰਫ਼ ਉਥੇ ਦੇ ਲੋਕਾਂ ਨੂੰ ਮੁਫ਼ਤ 'ਚ ਕੋਰੋਨਾ ਦੀ ਵੈਕਸੀਨ ਮਿਲੇਗੀ।
ਉਥੇ ਹੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਸਰਕਾਰ ਨੇ ਤਾਂ ਕੋਰੋਨਾ ਦੀ ਵੈਕਸੀਨ ਨਹੀਂ ਲੱਭੀ ਪਰ ਬਿਹਾਰ ਦੀ ਜਨਤਾ ਨੇ ਬਿਹਾਰ ਬਚਾਉਣ ਦੀ ਵੈਕਸੀਨ ਜ਼ਰੂਰ ਲੱਭ ਲਈ ਹੈ। ਜਨਤਾ ਦਲ (ਯੂ)-ਭਾਜਪਾ ਦੌੜਾਉ, ਮਹਾਗਠਜੋੜ ਸਰਕਾਰ ਲਿਆਉ।       (ਏਜੰਸੀ)
imageimage

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement