ਨਾਗ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਦਾ ਪੋਖਰਨ ਵਿਚ ਸਫ਼ਲ ਪ੍ਰੀਖਣ ਕੀਤਾ
Published : Oct 23, 2020, 12:43 am IST
Updated : Oct 23, 2020, 12:43 am IST
SHARE ARTICLE
image
image

ਨਾਗ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਦਾ ਪੋਖਰਨ ਵਿਚ ਸਫ਼ਲ ਪ੍ਰੀਖਣ ਕੀਤਾ

ਨਵੀਂ ਦਿੱਲੀ, 22 ਅਕਤੂਬਰ :  ਭਾਰਤ ਦੀ ਸੈਨਿਕ ਸਮਰੱਥਾ ਵਿਚ ਹੋਰ ਵਾਧਾ ਕਰਨ ਲਈ ਭਾਰਤ ਨੇ ਅੱਜ ਨਾਗ ਐਂਟੀ-ਟੈਂਕ ਗਾਈਡਡ ਮਿਜ਼ਾਈਲ ਦੇ ਸਫਲਤਾ ਪੂਰਵਕ ਪ੍ਰੀਖਣ ਕੀਤਾ ਹੈ। ਮਿਜ਼ਾਈਲ ਦਾ ਟੈਸਟ ਰਾਜਸਥਾਨ ਦੇ ਪੋਖਰਨ ਫ਼ੀਲਡ ਫ਼ਾਇਰਿੰਗ ਰੇਂਜ ਰਾਜਸਥਾਨ ਵਿਖੇ ਸਵੇਰੇ 6: 45 ਵਜੇ ਕੀਤਾ ਗਿਆ ਹੈ।  
ਨਾਗ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੂੰ ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ। ਪਿਛਲੇ ਡੇਢ ਮਹੀਨਿਆਂ ਦੌਰਾਨ ਇਹ ਡੀਆਰਡੀਉ ਦਾ 12ਵੀਂ ਮਿਜ਼ਾਈਲ ਦਾ ਸਫ਼ਲ ਪ੍ਰਣਾਲੀ ਟੈਸਟ ਹੈ। ਪਿਛਲੇ ਦਿਨੀਂ ਡੀਆਰਡੀਓ ਮੁਖੀ ਜੀ ਸਤੀਸ਼ ਰੈਡੀ ਨੇ ਵੀ ਇਸ ਸਬੰਧ ਵਿਚ ਹੋਰ ਇਰਾਦੇ ਜ਼ਾਹਰ ਕੀਤੇ ਸਨ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਡੀਆਰਡੀਉ ਦੇਸੀ ਮਿਜ਼ਾਈਲਾਂ ਤਿਆਰ ਕਰਨ ਵਿੱਚ ਲਗੀ ਹੋਈ ਹੈ। ਜਲਦੀ ਹੀ ਭਾਰਤ ਨੂੰ ਮਿਜ਼ਾਈਲ ਖੇਤਰ 'ਚ ਸਵੈ- ਨਿਰਭਰ ਬਣਾਇਆ ਜਾਵੇਗਾ।        ਜ਼ਿਕਰਯੋਗ ਕਿ ਇਨ੍ਹਾਂ ਮਿਜ਼ਾਈਲ ਟੈਸਟਾਂ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿਚ ਸਰਹੱਦ ਪਾਰੋਂ ਚੀਨ ਨਾਲ ਤਣਾਅ ਜਾਰੀ ਹੈ, ਇਸ ਦੌਰਾਨ ਭਾਰਤ ਦੀ ਤਾਕਤ ਵੀ ਹਰ ਰੋਜ਼ ਵਧ ਰਹੀ ਹੈ। ਇਸ ਤਰਤੀਬ ਵਿਚ, ਭੂਮੀ-ਸੁਰੰਗ ਪ੍ਰਣਾਲੀ ਨਾਲ ਲੈਸ ਸਵਦੇਸ਼ੀ ਸਟੀਲਥ ਜੰਗੀ ਜਹਾਜ਼ ਆਈ.ਐਨ.ਐਸ. ਕਵਰਤੀ ਵੀ ਭਾਰਤੀ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤੇ ਜਾਣਗੇ। ਚੀਨ ਭਾਰਤ ਦੀ ਵਧ ਰਹੀ ਫ਼ੌਜੀ ਤਾਕਤ ਤੋਂ ਬਹੁਤ ਪ੍ਰੇਸ਼ਾਨ ਹੈ।  (ਏਜੰਸੀ)

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement