ਟਾਂਡਾ ਪੁਲਿਸ ਨੇ ਦੋਸ਼ੀ ਦਾਦੇ-ਪੋਤੇ ਨੂੰ ਕੀਤਾ ਗ੍ਰਿਫ਼ਤਾਰ
Published : Oct 23, 2020, 12:54 am IST
Updated : Oct 23, 2020, 12:54 am IST
SHARE ARTICLE
image
image

ਟਾਂਡਾ ਪੁਲਿਸ ਨੇ ਦੋਸ਼ੀ ਦਾਦੇ-ਪੋਤੇ ਨੂੰ ਕੀਤਾ ਗ੍ਰਿਫ਼ਤਾਰ

ਟਾਂਡਾ ਉੜਮੁੜ, 22 ਅਕਤੂਬਰ (ਅੰਮ੍ਰਿਤਪਾਲ ਬਾਜਵਾ) : ਬੀਤੇ ਦਿਨੀਂ ਦੇਰ ਸ਼ਾਮ ਨੂੰ ਪਿੰਡ ਜਲਾਲਪੁਰ ਵਿਖੇ ਇਕ ਮਾਸੂਮ 6 ਸਾਲਾ ਬੱਚੀ ਨਾਲ ਦਰਿੰਦਗੀ ਭਰਪੂਰ ਕਾਰਾ ਕਰਨ ਮਗਰੋਂ ਉਸ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਵਾਲੇ ਦਾਦਾ-ਪੋਤਾ ਸੁਰਜੀਤ ਸਿੰਘ ਅਤੇ ਸੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਰੇ ਪੁਸ਼ਟੀ ਕਰਦਿਆਂ ਡੀ.ਐਸ.ਪੀ ਟਾਂਡਾ ਦਲਜੀਤ ਸਿੰਘ ਖੱਖ ਨੇ ਦਸਿਆ ਕਿ ਬੀਤੀ ਦੇਰ ਸ਼ਾਮ ਖਾਣ ਵਾਲੀ ਚੀਜ਼ ਦਾ ਲਾਲਚ ਦੇ ਕੇ ਸੁਰਪ੍ਰੀਤ ਸਿੰਘ ਉਕਤ ਮਾਸੂਮ ਬੱਚੀ ਰੀਨਾ (ਕਾਲਪਨਿਕ ਨਾਮ) ਨੂੰ ਵਰਗਲਾ ਕੇ ਅਪਣੀ ਹਵੇਲੀ ਵਿਚ ਲੈ ਗਏ, ਜਿਥੇ ਪਹਿਲਾਂ ਉਕਤ ਲੜਕੇ ਨੇ ਇਸ ਮਾਸੂਮ ਬਾਲੜੀ ਨਾਲ ਨਾਲ ਦੁਸ਼ਕਰਮ ਕੀਤਾ ਅਤੇ ਇਸ ਮਗਰੋਂ ਉਸ ਨੇ ਲੜਕੀ ਨੂੰ ਬੋਰੀਆਂ ਵਿਚ ਬੰਦ ਕਰ ਕੇ ਜ਼ਿੰਦਾ ਸਾੜ ਦਿਤਾ। ਇਸ ਖ਼ੌਫ਼ਨਾਕ ਘਟਨਾ ਮਗਰੋਂ ਅਪਣੀ ਲੜਕੀ ਦੀ ਤਲਾਸ਼ ਕਰ ਰਹੇ ਲੜਕੀ ਦੇ ਮਾਤਾ-ਪਿਤਾ ਨੂੰ ਦੋਸ਼ੀ ਲੜਕੇ ਦੇ ਦਾਦਾ ਸੁਰਜੀਤ ਸਿੰਘ ਨੇ ਇਤਲਾਹ ਦਿਤੀ ਕਿ ਤੁਹਾਡੀ ਲੜਕੀ ਹਵੇਲੀ ਵਿਚ ਸੜੀ ਪਈ ਹੈ, ਜਿਸ ਤੋਂ ਬਾਅਦ ਜਦੋਂ ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਨੇ ਮੌਕੇ 'ਤੇ ਜਾ ਕੇ ਅਪਣੀ ਧੀ ਦਾ ਅੱਧ ਸੜਿਆ ਸਰੀਰ ਦੇਖਿਆ। ਟਾਂਡਾ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਲੜਕੀ ਦੇ ਪ੍ਰਵਾਰਕ ਮੈਂਬਰਾਂ ਨੇ ਕਿਹਾ ਕਿ ਉਕਤ ਦੋਵੇਂ ਦੋਸ਼ੀਆਂ ਨੇ ਪਹਿਲਾਂ ਬੱਚੀ ਨਾਲ ਜ਼ਬਰਦਸਤੀ ਕੀਤੀ ਤੇ ਉਸ ਤੋਂ ਬਾਅਦ ਬੱਚੀ ਦਾ ਕਤਲ ਕਰ ਦਿਤਾ। ਬਾਅਦ ਵਿਚ ਸਬੂਤ ਮਿਟਾਉਣ ਦੀ ਨੀਅਤ ਨਾਲ ਸਾਡੀ ਲੜਕੀ ਨੂੰ ਸਾੜ ਦਿਤਾ। ਇਸ ਘਟਨਾ ਤੋਂ ਬਾਅਦ ਟਾਂਡਾ ਪੁਲਿਸ ਨੇ ਦੋਵੇਂ ਦੋਸ਼ੀਆਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement