ਲਖੀਮਪੁਰ ਕਾਂਡ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪ੍ਰਵਾਰਕ ਮੈਂਬਰਾਂ ਨੂੰ  ਵੰਡੇ 2.50 ਕਰੋੜ ਦੇ ਚੈੱਕ
Published : Oct 23, 2021, 7:24 am IST
Updated : Oct 23, 2021, 7:24 am IST
SHARE ARTICLE
image
image

ਲਖੀਮਪੁਰ ਕਾਂਡ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪ੍ਰਵਾਰਕ ਮੈਂਬਰਾਂ ਨੂੰ  ਵੰਡੇ 2.50 ਕਰੋੜ ਦੇ ਚੈੱਕ

ਚੰਡੀਗੜ੍ਹ, 22 ਅਕਤੂਬਰ (ਦਿਲਮੋਹਨ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਵਲੋਂ ਸ਼ੁਕਰਵਾਰ ਨੂੰ , ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ 3 ਅਕਤੂਬਰ ਵਾਲੇ ਦਿਨ ਵਾਪਰੀ ਦਰਦਨਾਕ ਘਟਨਾ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਪੀੜਤ ਪਰਵਾਰਾਂ ਨੂੰ  50-50 ਲੱਖ ਰੁਪਏ ਲੱਖ ਰੁਪਏ ਦੇ ਚੈੱਕ ਦਿਤੇ ਗਏ |
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ ਨੇ ਲਖਨਊ ਵਿਖੇ ਇਨ੍ਹਾਂ ਪੀੜਤ ਪਰਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਚੈੱਕ ਸੌਂਪੇ | ਜ਼ਿਕਰਯੋਗ ਹੈ ਕਿ ਚਾਰ ਕਿਸਾਨ:  ਦਲਜੀਤ ਸਿੰਘ ਪੁੱਤਰ ਹਰਜੀਤ ਸਿੰਘ, ਪਿੰਡ- ਬਜਰਾਂ ਟਾਡਾ, ਤਹਿਸੀਲ-ਨਨਪਾਰਾ, ਜਿਲਾ ਬਹਰਾਇਚ, ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਪਿੰਡ-ਨਵੀ ਨਗਰ ਮੋਹਿਰਾ, ਤਹਿਸੀਲ-ਨਨਪਾਰਾ, ਜਿਲਾ ਬਹਰਾਇਚ, ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਭਵੰਤ ਨਗਰ (ਚੋਖਰਾ ਫਾਰਮ), ਤਹਿਸੀਲ- ਪਾਲੀਆ, ਜਨਪਦ, ਲਖੀਮਪੁਰ ਖੀਰੀ ਅਤੇ ਨਛੱਤਰ ਸਿੰਘ ਪੁੱਤਰ ਸੂਬਾ ਸਿੰਘ, ਨੰਬਰਦਾਰ ਪੁਰਵਾ, ਅਮੇਠੀ, ਤਹਿਸੀਲ-ਦੋਰਾਹਾ, ਜਨਪਦ, ਲਖੀਮਪੁਰ ਖੀਰੀ ਤੋਂ ਇਲਾਵਾ ਇਕ ਪੱਤਰਕਾਰ ਰਮਨ ਕਸ਼ਯਪ, ਨਿਗਾਸਾਨ, ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਇਸ ਦੁਖਾਂਤ ਵਿਚ ਅਪਣੀ ਜਾਨ ਗੁਆ ਬੈਠੇ ਸਨ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement