ਬਰਨਾਲਾ ਬੱਸ ਅੱਡੇ ਦਾ ਹਾਲ ਦੇਖ ਰਾਜਾ ਵੜਿੰਗ ਨੇ ਪਾਈ ਅਧਿਕਾਰੀਆਂ ਨੂੰ ਝਾੜ 
Published : Oct 23, 2021, 12:26 pm IST
Updated : Oct 23, 2021, 12:26 pm IST
SHARE ARTICLE
Raja Warring
Raja Warring

ਬੱਸ ਅੱਡੇ 'ਚ ਮੌਜੂਦ ਸਵਾਰੀਆਂ ਨੂੰ ਮਿਲੇ ਅਤੇ ਸੁਣੀਆਂ ਉਨ੍ਹਾਂ ਦੀਆਂ ਮੁਸ਼ਕਲਾਂ

ਬਰਨਾਲਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਵਿਚ ਹਨ। ਇਸ ਦੇ ਚਲਦਿਆਂ ਅੱਜ ਉਹ ਬਰਨਾਲਾ ਪਹੁੰਚੇ। ਜਾਣਕਾਰੀ ਅਨੁਸਾਰ ਰਾਜਾ ਵੜਿੰਗ ਬੱਸ ਅੱਡੇ 'ਚ ਮੌਜੂਦ ਸਵਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। 

raja warringraja warring

ਇਸ ਮੌਕੇ ਵੜਿੰਗ ਨੇ ਬਜ਼ੁਰਗ ਬੀਬੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ। ਇਨਾਂ ਹੀ ਨਹੀਂ ਮੰਤਰੀ ਨੇ ਬੱਸ ਅੱਡੇ ਦਾ ਮੁਆਇਨਾ ਕੀਤਾ ਅਤੇ ਮੌਜੂਦਾ ਹਾਲ ਦੇਖ ਕੇ ਅਧਿਕਾਰੀਆਂ ਨੂੰ ਵੀ ਰੱਜ ਕੇ ਝਾੜ ਪਾਈ। 

raja warringraja warring

ਇਹ ਵੀ ਪੜ੍ਹੋ : ਕਸ਼ਮੀਰ ਤੇ ਲੱਦਾਖ 'ਚ ਤਾਜ਼ਾ ਬਰਫ਼ਬਾਰੀ,ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ,ਦੇਖੋ ਤਸਵੀਰਾਂ 

ਬੱਸ ਅੱਡੇ 'ਤੇ ਪਈ ਗੰਦਗੀ ਦੇਖ ਕੇ ਰਾਜਾ ਵੜਿੰਗ ਨੇ ਅਧਿਕਾਰੀਆਂ ਦੀ ਸਖ਼ਤੀ ਨਾਲ ਸਾਰ ਲਈ ਅਤੇ ਤੁਰਤ ਸਫ਼ਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬੱਸ ਅੱਡਾ ਤਿਆਰ ਕੀਤਾ ਜਾਵੇਗਾ ਪਰ ਇਸ ਦੀ ਸਾਂਭ ਸੰਭਾਲ ਕੌਣ ਕਰੇਗਾ? ਉਨ੍ਹਾਂ ਬੱਸ ਅੱਡੇ ਦੀ ਇਸ ਹਾਲਤ ਨੂੰ ਮੌਜੂਦਾ ਅਧਿਕਾਰੀਆਂ ਦੀ ਨਾਲਾਇਕੀ ਕਰਾਰ ਦਿੱਤਾ ਅਤੇ ਪੁੱਛਿਆ ਕਿ ਜਿਹੜੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ ਉਹ ਕਿਥੇ ਹੈ?

raja warringraja warring

ਵੜਿੰਗ ਨੇ ਅੱਡਾ ਜਨਰਲ ਮੈਨੇਜਰ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਇਹ ਤੁਹਾਡੀ ਜ਼ਿਮੇਵਾਰੀ ਹੈ ਜਿਸ ਦੀ ਪਾਲਣਾ ਕਰਨਾ ਉਨ੍ਹਾਂ ਦਾ ਫਰਜ਼ ਹੈ। ਦੱਸ ਦਈਏ ਕਿ ਰਾਜਾ ਵੜਿੰਗ ਨੇ ਅੱਡਾ ਚੇਅਰਮੈਨ ਨਾਲ ਵੀ ਫੋਨ 'ਤੇ ਗੱਲ ਕੀਤੀ ਅਤੇ ਕਿਹਾ ਕਿ ਜਿਥੇ ਆਮ ਲੋਕਾਂ ਦਾ ਰੋਜ਼ਾਨਾ ਆਉਣਾ ਜਾਣਾ ਹੈ ਉਥੇ ਗੰਦਗੀ ਦੇ ਢੇਰ ਲੱਗੇ ਹਨ ਅਤੇ ਤੁਸੀਂ ਘਰ ਬੈਠੇ ਹੋ। ਵੜਿੰਗ ਨੇ ਚੇਅਰਮੈਨ ਤੋਂ ਅੱਡੇ ਦੀ ਖ਼ਸਤਾ ਹਾਲਤ 'ਤੇ ਜਵਾਬ ਵੀ ਮੰਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement